ਰੋਪੜ,ਸ੍ਰੀ ਅਨੰਦਪੁਰ ਸਾਹਿਬ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਧੂਰੀ ਤੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਦਾ ਆਗਾਜ਼ ਅੱਜ ਸ੍ਰੀ ਅਨੰਦਪੁਰ ਸਾਹਿਬ ਵਿੱਚ ਵੀ ਹੋ ਗਿਆ। ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਗੰਭੀਰਪੁਰ ਤੋਂ 43 ਸ਼ਰਧਾਲੂਆਂ ਦਾ (3 pilgrims from Gambhirpur village) ਜਥਾ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਇਸ ਜਥੇ ਨੂੰ ਖੁੱਦ ਕੈਬਨਿਟ ਮੰਤਰੀ ਹਰੋਜਤ ਬੈਂਸ ਨੇ ਹਰੀ ਝੰਡੀ ਦੇਕੇ ਰਵਾਨਾ ਕੀਤਾ।
ਜੱਦੀ ਪਿੰਡ ਤੋਂ ਬੱਸ ਰਵਾਨਾ: ਹਰਜੋਤ ਸਿੰਘ ਬੈਂਸ ਨੇ ਆਪਣੇ ਜੱਦੀ ਪਿੰਡ ਗੰਭੀਰਪੁਰ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਲਈ 43 ਸ਼ਰਧਾਲੂਆਂ ਦੀ ਵੋਲਵੋ ਬੱਸ ਨੂੰ ਰਵਾਨਾ ਕਰਨ ਮੌਕੇ ਕਿਹਾ ਕਿ ਘੱਟ ਦੂਰੀ ਵਾਲੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਏ.ਸੀ ਵੋਲਵੋ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿੱਚ ਸ਼ਰਧਾਲੂਆਂ ਨੂੰ ਜ਼ਰੂਰਤ ਦੇ ਸਾਰੇ ਸਮਾਨ ਦੀ ਇੱਕ ਕਿੱਟ ਉਪਲੱਬਧ ਕਰਵਾਈ ਗਈ ਹੈ। ਇਨ੍ਹਾਂ ਸ਼ਰਧਾਲੂਆਂ ਦੇ ਠਹਿਰਣ ਦਾ ਪ੍ਰਬੰਧ ਵੀ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਵੋਲਵੋ ਬੱਸ ਮੇਰੇ ਆਪਣੇ ਜੱਦੀ ਪਿੰਡ ਤੋ ਰਵਾਨਾ ਹੋ ਰਹੀ ਹੈ।
ਇਲਾਕਾ ਵਾਸੀਆਂ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਲਈ ਭਾਰੀ ਉਤਸ਼ਾਹ ਹੈ। ਘੱਟ ਦੂਰੀ ਵਾਲੇ ਧਾਰਮਿਕ ਅਸਥਾਨਾ ਲਈ ਸ਼ਰਧਾਲੂਆਂ ਵਾਸਤੇ ਵੋਲਵੋ ਬੱਸਾਂ (Volvo buses) ਦੇ ਨਾਲ-ਨਾਲ ਵਧੇਰੇ ਦੂਰੀ ਵਾਲੇ ਧਾਰਮਿਕ ਅਸਥਾਨਾ ਲਈ ਰੇਲ ਗੱਡੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਪੰਜਾਬ ਅੰਦਰ ਸ੍ਰੀ ਦਰਬਾਰ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਅਸਥਾਨਾਂ ਮਾਤਾ ਸ੍ਰੀ ਨੈਣਾ ਦੇਵੀ, ਮਾਤਾ ਸ੍ਰੀ ਚਿੰਤਪੁਰਨੀ ਜੀ ਅਤੇ ਮਾਤਾ ਸ੍ਰੀ ਜਵਾਲਾ ਜੀ ਵਿਚਲੇ ਧਾਰਮਿਕ ਅਸਥਾਨਾ ਦੇ ਵੀ ਦਰਸ਼ਨ ਸ਼ਰਧਾਲੂਆਂ ਨੂੰ ਕਰਵਾ ਰਹੀ ਹੈ।
- Farmers Meeting Today: ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਵੱਲੋਂ ਉਲੀਕੀ ਜਾ ਰਹੀ ਰਣਨੀਤੀ, ਚੰਡੀਗੜ੍ਹ 'ਚ ਵੱਡੀ ਮੀਟਿੰਗ
- Sukhbir Badal Tweet: ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ, ਕਿਹਾ - ਨਰਮੇ ਦੀ ਖਰੀਦ ਵਿੱਚ ਕੇਂਦਰ ਦੇਵੇ ਦਖਲ, ਕਿਸਾਨਾਂ ਦਾ ਹੋ ਰਿਹੈ ਨੁਕਸਾਨ
- PGI ਚੰਡੀਗੜ੍ਹ 'ਚ ਆਨਰ ਕਿਲਿੰਗ ਗੈਂਗ: ਔਰਤ ਨੂੰ ਲਗਾਇਆ ਜ਼ਹਿਰੀਲਾ ਟੀਕਾ, ਹੋਈ ਮੌਤ ! ਸੁਪਾਰੀ ਦੇ ਕੇ ਭਰਾ ਨੇ ਕਰਵਾਇਆ ਭੈਣ ਦਾ ਕਤਲ
ਯਾਤਰਾ ਲਈ ਅਰਦਾਸ: ਹਰਜੋਤ ਬੈਂਸ ਨੇ ਦੱਸਿਆ ਕਿ ਤਖਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਹਜੂਰ ਸਾਹਿਬ, ਨਾਦੇੜ ਸਾਹਿਬ, ਅਜਮੇਰ ਸ਼ਰੀਫ, ਸਾਲਾਸਰ ਧਾਮ, ਖਾਟੂ ਸ਼ਾਮ ਜੀ, ਵਰਿੰਦਾਬਨ ਧਾਮ, ਬਨਾਰਸ ਅਤੇ ਮਾਤਾ ਸ੍ਰੀ ਵੈਸ਼ਨੂੰ ਦੇਵੀ ਜੀ ਸਮੇਤ ਬਹੁਤ ਸਾਰੇ ਦੇਸ਼ ਦੇ ਧਾਰਮਿਕ ਅਸਥਾਨਾ ਲਈ ਰੇਲ ਗੱਡੀਆਂ ਰਾਹੀਂ ਸ਼ਰਧਾਲੂਆਂ ਨੂੰ ਦਰਸ਼ਨ ਕਰਵਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਨੇ ਦੱਸਿਆ ਕਿ ਰੁਝੇਵਿਆਂ ਅਤੇ ਕਬੀਲਦਾਰੀਆ ਕਾਰਨ ਬਹੁਤ ਸਾਰੇ ਬਜ਼ੁਰਗ ਲੋਕ ਇਨ੍ਹਾਂ ਧਾਰਮਿਕ ਅਸਥਾਨਾ ਦੀ ਯਾਤਰਾ ਤੋਂ ਵਾਝੇ ਸਨ, ਜਿਨ੍ਹਾਂ ਵਿੱਚ ਹੁਣ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਅਸੀਂ ਸੂਬੇ ਦੇ ਲੋਕਾਂ ਦੀ ਸੇਵਾ ਦੀ ਭਾਵਨਾ ਨਾਲ ਕੰਮ ਕਰ ਰਹੇ ਹਾਂ, ਉਨ੍ਹਾਂ ਦੀ ਸਹੂਲਤ ਦਾ ਵਿਸੇਸ਼ ਧਿਆਨ ਰੱਖਿਆ ਗਿਆ ਹੈ। ਮੁੱਖ ਮੰਤਰੀ ਤੀਰਥ ਯਾਤਰਾ ਲਈ ਸ਼ਰਧਾਲੂਆਂ ਦੀ ਬੱਸ ਨੂੰ ਰਵਾਨਾ ਕਰਨ ਤੋਂ ਪਹਿਲਾਂ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਪਿੰਡ ਵਿੱਚ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸ਼ਰਧਾਲੂਆਂ ਦੀ ਸੁੱਖਮਈ ਯਾਤਰਾ ਲਈ ਅਰਦਾਸ ਕੀਤੀ।