ਰੂਪਨਗਰ: ਸਿੱਖਾਂ ਦੀ ਸ਼ਾਨੋ ਸ਼ੌਕਤ ਦੇ ਤਿਉਹਾਰ ਹੋਲਾ ਮਹੱਲਾ ਨੂੰ ਲੈ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਤੇ ਸੰਗਤ ਲਈ ਹਰ ਸਹੂਲਤ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸੋਨਾਲੀ ਗਿਰਿ ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਹਤ ਵਿਭਾਗ ਵਲੋਂ ਸਥਾਪਿਤ ਡਿਸਪੈਸਰੀਆਂ/ਫਸਟ ਏਡ ਪੋਸਟਾਂ ਤੋਂ ਇਲਾਵਾ ਸਟੇਟ ਰੈੱਡ ਕਰਾਸ ਚੰਡੀਗੜ੍ਹ ਜ਼ਿਲ੍ਹਾ ਬਰਾਂਚ ਰੂਪਨਗਰ ਅਤੇ ਵੱਖ-ਵੱਖ ਜਿਲਾ ਬਰਾਂਚਾਂ ਵੱਲੋਂ ਹੋਲਾ ਮੁਹੱਲਾ ਸ਼੍ਰੀ ਅਨੰਦਪੁਰ ਸਾਹਿਬ ਦੌਰਾਨ ਵੱਖ-ਵੱਖ 12 ਸਥਾਨਾ ਤੇ ਫਸਟ ਏਡ ਪੋਸਟਾਂ ਅਤੇ ਐਬੂਲੈਸਾਂ ਲਗਾ ਕੇ ਸੰਗਤਾਂ ਲਈ ਸੇਵਾ ਨਿਭਾਈ ਜਾ ਰਹੀ ਹੈ।
ਇਹ ਵੀ ਪੜੋ: ਹੋਲਾ ਮਹੱਲਾ ਮੌਕੇ ਪਹੁੰਚ ਰਹੀਆਂ ਸੰਗਤ ਦੀ ਸਹੂਲਤ ਲਈ ਵੈਬਸਾਈਟ ਲਾਂਚ
ਫਸਟ ਏਡ ਪੋਸਟਾਂ ਕੀਰਤਪੁਰ ਸਾਹਿਬ,ਕਿਲਾ ਫਤਹਿਗੜ ਸਾਹਿਬ,ਪੰਜ ਪਿਆਰਾ ਪਾਰਕ, ਨੈਣਾ ਦੇਵੀ ਰੋਡ, ਬੱਸ ਸਟੈਡ, ਮੈਨ ਸਰੋਵਰ, ਖਾਲਸਾ ਕਾਲਜ, ਵਿਰਾਸਤੇ ਖਾਲਸਾ,ਸਰਕਾਰੀ ਸਕੂਲ (ਲੜਕੀਆਂ) ਵਿਖੇ ਵੱਖ-ਵੱਖ ਜਿਲਾ ਬਰਾਂਚਾ ਵਲੋਂ ਲਗਾਈਆਂ ਜਾ ਰਹੀਆਂ ਹਨ।
ਇਹ ਵੀ ਪੜੋ: ਵੇਖੋ ਖਟਕੜ ਕਲਾਂ ਵਿਖੇ ਤਿਆਰੀਆਂ ਦੀਆਂ ਪਹਿਲੀਆਂ ਤਸਵੀਰਾਂ...
ਸਟੇਟ ਰੈੱਡ ਕਰਾਸ ਚੰਡੀਗੜ੍ਹ ਤੋ ਸ਼੍ਰੀ ਅਮਰਜੀਤ ਸਿੰਘ ,ਕੈਂਪ ਕਮਾਡਰ ਜਿਨਾਂ ਦਾ ਮੋਬਾਇਲ ਨੰਬਰ 99158-85864 ਅਤੇ ਸਕੱਤਰ ਰੈੱਡ ਕਰਾਸ ਰੂਪਨਗਰ ਗੁਰਸੋਹਣ ਸਿੰਘ ਮੋਬਾਇਲ ਨੰ.95019-36063 ਆਪਣੀਆਂ ਟੀਮਾਂ ਸਮੇਤ ਸੇਵਾ ਲਈ ਹਾਜਰ ਹਨ। ਇਸਤੋ ਇਲਾਵਾ ਅਲਿੰਮਕੋ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆ ਆਨੰਦਪੁਰ ਸਾਹਿਬ ਵਿਖੇ ਟਰਾਈਸਾਈਕਲ,ਵੀਲ੍ਰ ਚੇਅਰ,ਕੰਨਾਂ ਦੀਆਂ ਸੁਣਨ ਵਾਲੀਆਂ ਮਸ਼ੀਨਾ,ਕੈਲੀਪਰ,ਨਕਲੀ ਅੰਗ ਅਤੇ ਬਜੁਰਗਾਂ ਲਈ ਐਨਕਾਂ,ਦੰਦ ਮੁਫਤ ਲਗਵਾਉਣ ਲਈ ਰਜਿਸਟਰੇਸਨ ਵੀ ਕੀਤੀ ਜੀ ਰਹੀ ਹੈ।
ਇਹ ਵੀ ਪੜੋ: ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਧ ਮਹਿੰਗਾ ਹੋਵੇਗਾ ਭਗਵੰਤ ਮਾਨ ਦਾ ਸਹੁੰ ਚੁੱਕ ਸਮਾਗਮ...ਵੇਖੋ ਖਾਸ ਰਿਪੋਰਟ 'ਚ