ਰੋਪੜ: ਪੋਹ ਮਹੀਨੇ ਦੇ ਲਾਸਾਨੀ ਸ਼ਹੀਦੀ ਹਫ਼ਤੇ 'ਤੇ ਈਟੀਵੀ ਭਾਰਤ ਸਫ਼ਰ-ਏ-ਸ਼ਹਾਦਤ ਦੇ ਦੂਜੇ ਪੜਾਅ ਦਾ ਸਫ਼ਰ ਤੈਅ ਕਰਦਿਆਂ ਗੁਰਦੁਆਰਾ ਸਾਹਿਬ ਛੰਨ ਬਾਬਾ ਕੁੰਮਾ ਮਾਸ਼ਕੀ ਜੀ ਪਹੁੰਚਿਆ। ਦੱਸ ਦਈਏ, ਇਹ ਉਹ ਇਤਿਹਾਸਿਤ ਥਾਂ ਹੈ, ਜਿੱਥੇ ਮਾਤਾ ਗੁਜਰੀ ਜੀ ਨੇ ਛੋਟੇ ਸਾਹਿਬਜ਼ਾਦਿਆਂ ਨਾਲ ਪਰਿਵਾਰ ਵਿਛੋੜੇ ਤੋਂ ਬਾਅਦ ਪਹਿਲੀ ਰਾਤ ਗੁਜ਼ਾਰੀ ਸੀ।
ਦੱਸ ਦਈਏ ਜਦੋਂ ਸਰਸਾ ਨਦੀ 'ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਨਾਲ ਵਿਛੋੜਾ ਪੈ ਗਿਆ ਤਾਂ ਉਸ ਵੇਲੇ ਮਾਤਾ ਗੁਜਰੀ ਜੀ ਆਪਣੇ ਮਾਸੂਮ ਬਾਲਾਂ ਸਾਹਿਬਜ਼ਾਦਾ ਜੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਨਾਲ ਸਰਸਾ ਨਦੀ ਦੇ ਕਿਨਾਰੇ-ਕਿਨਾਰੇ ਲੱਗੇ ਆਉਂਦੇ ਹਨ।
ਇਸ ਦੌਰਾਨ ਉਨ੍ਹਾਂ ਨੂੰ ਦੂਰ-ਦੂਰ ਤੱਕ ਕੋਈ ਘਰ ਨਹੀਂ ਨਜ਼ਰ ਆਉਂਦਾ ਤੇ ਫਿਰ ਇੱਕ ਕਾਨਿਆ ਦੀ ਛੰਨ ਨਜ਼ਰ ਆਉਂਦੀ ਹੈ, ਤੇ ਮਾਤਾ ਗੁਜਰੀ ਜੀ ਆਪਣੇ ਪੌਤਰਿਆਂ ਨਾਲ ਉਸ ਛੰਨ ਵੱਲ ਚਾਲੇ ਪਾ ਲੈਂਦੇ ਹਨ। ਜਦੋਂ ਉਸ ਛੰਨ ਦੇ ਮਾਲਿਕ ਕੁੰਮਾਂ ਮਾਸ਼ਕੀ ਜੀ ਬਾਹਰ ਆ ਕੇ 2 ਛੋਟੇ-ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਵੇਖਦੇ ਹਨ, ਤਾਂ ਉਨ੍ਹਾਂ ਨੂੰ ਪਿਆਰੇ-ਪਿਆਰੇ ਰਾਜ ਕੁਮਾਰਾਂ ਨੂੰ ਵੇਖ ਕੇ ਬੜੀ ਖ਼ੁਸੀ ਹੁੰਦੀ ਤੇ ਨਾਲ ਹੀ ਉਨ੍ਹਾਂ ਦੇ ਮਨ ਵਿੱਚ ਕਈ ਸਵਾਲ ਵੀ ਖੜ੍ਹੇ ਹੁੰਦੇ ਹਨ, ਕਿ ਇਹ ਕੌਣ ਹਨ ਤੇ ਕਿੱਥੋਂ ਆਏ ਹਨ। ਇਸ ਤੋਂ ਬਾਅਦ ਉਹ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਘਰ ਦੇ ਅੰਦਰ ਬੁਲਾ ਲੈਂਦਾ ਹੈ। ਇਹ ਉਹ ਥਾਂ ਹੈ ਜਿੱਥੇ ਵਿਛੋੜਾ ਪੈਣ ਤੋਂ ਬਾਅਦ ਮਾਤਾ ਜੀ ਨੇ ਸਾਹਿਬਜ਼ਾਦਿਆਂ ਨਾਲ ਪਹਿਲੀ ਰਾਤ ਗੁਜ਼ਾਰੀ ਸੀ।
ਤੁਹਾਨੂੰ ਦੱਸ ਦਈਏ, ਛੋਟੇ ਸਾਹਿਬਜ਼ਾਦੇ ਆਪਣੀ ਦਾਦੀ ਮਾਤਾ ਗੁਜਰੀ ਜੀ ਨਾਲ ਜਿਨ੍ਹਾਂ ਰਾਹਾਂ ਤੋਂ ਤੁਰੇ ਸਨ, ਉਨ੍ਹਾਂ ਥਾਵਾਂ ਨੂੰ ਸਫ਼ਰ-ਏ-ਸ਼ਹਾਦਤ ਦੇ ਨਾਂਅ ਤੋਂ ਜਾਣਿਆ ਜਾਂਦਾ ਹੈ। ਈਟੀਵੀ ਭਾਰਤ ਦੀ ਟੀਮ ਨੇ ਗੁਰਦੁਆਰਾ ਕੁੰਮਾ ਮਾਸ਼ਕੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਤੇ ਕੁਝ ਬੱਚਿਆਂ ਨਾਲ ਵੀ ਗੱਲਬਾਤ ਕੀਤੀ। ਸੋ ਈਟੀਵੀ ਭਾਰਤ ਦੀ ਟੀਮ ਆਪਣੇ ਦੂਜੇ ਪੜਾਅ ਨੂੰ ਖ਼ਤਮ ਕਰਦਿਆਂ ਆਪਣੇ ਤੀਜੇ ਪੜਾਅ ਲਈ ਰਵਾਨਾ ਹੋ ਗਈ ਹੈ।