ਰੋਪੜ: ਬਲਬੀਰ ਸਿੰਘ ਸਿੱਧੂ ਸਿਹਤ ਮੰਤਰੀ ਪੰਜਾਬ ਨੇ ਸਿਵਲ ਹਸਪਤਾਲ ਸ਼੍ਰੀ ਚਮਕੌਰ ਸਾਹਿਬ ਵਿਖੇ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮਰੀਜ਼ਾ ਹਸਪਤਾਲ ਵੱਲੋ ਮੁਹੱਈਆਂ ਕਰਵਾਈਆਂ ਜਾਂਦੀਆਂ ਸਿਹਤ ਸੇਵਾਵਾਂ ਸਬੰਧੀ ਜਾਣਕਾਰੀ ਹਾਸਿਲ ਕੀਤੀ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਨਿਵਾਸੀਆਂ ਨੂੰ ਵਧੀਆਂ ਸਿਹਤ ਸੇਵਾਵਾਂ ਮੁਹੱਈਆਂ ਕੀਤੀਆਂ ਜਾਂਦੀਆਂ ਹਨ। ਹਸਪਤਾਲਾਂ ਵਿੱਚ ਮਰੀਜ਼ਾਂ ਦਾ ਜਿੱਥੇ ਮਾਹਿਰ ਡਾਕਟਰਾਂ ਦੁਆਰਾ ਇਲਾਜ ਕੀਤਾ ਜਾਂਦਾ ਹੈ । ਉੱਥੇ ਜਨ ਅਸ਼ੌਧੀ ਕੇਂਦਰਾਂ ਵਿੱਚ ਬਹੁਤ ਹੀ ਸਸਤੇ ਰੇਟਾਂ ਤੇ ਦਵਾਈਆਂ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ।
ਇਸ ਦੌਰਾਨ ਉਨ੍ਹਾਂ ਹਸਪਤਾਲ ਵਿੱਚ ਸਫਾਈ ਵਿਵਸਥਾ ਦਾ ਜ਼ਾਇਜਾਂ ਲਿਆ ਅਤੇ ਮੈਡੀਕਲ ਵੇਸਟੈਜ਼ ਨੂੰ ਤਹਿ ਕੀਤੇ ਨਿਯਮਾਂ ਦੇ ਅਨੁਸਾਰ ਨਿਸ਼ਚਿਤ ਕੀਤੇ ਗਏ ਸਥਾਨਾਂ ਤੇ ਰੱਖਣ ਸਬੰਧੀ ਨਿਰਦੇਸ਼ ਵੀ ਦਿੱਤੇ।
ਇਸ ਮੌਕੇ ਹੋਰਨਾਂ ਤੋ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ , ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ, ਮੰਨਕਮਲ ਸਿੰਘ ਚਾਹਲ , ਸਿਵਲ ਸਰਜਨ ਡਾ. ਐਚ.ਐਨ. ਸ਼ਰਮਾ , ਸੀਨੀਅਰ ਕਾਂਗਰਸੀ ਆਗੂ ਜੀ.ਐਸ. ਰਿਆੜ, ਸ਼ਮਸ਼ੇਰ ਸਿੰਘ ਭੰਗੂ ਪ੍ਰਧਾਨ ਨਗਰ ਪੰਚਾਇਤ ਸਮੇਤ ਹਸਪਤਾਲ ਸਟਾਫ ਮੌਜੂਦ ਸਨ।