ETV Bharat / state

ਸਰਕਾਰੀ ਕਾਲਜ ਮੁੰਨੇ 'ਤੇ ਵਿਦਿਆਰਥਣਾਂ ਨੇ ਡਿਗਰੀ ਨਾ ਦੇਣ ਦੇ ਲਗਾਏ ਇਲਜ਼ਾਮ - ਸੰਤ ਬਾਬਾ ਸੇਵਾ ਸਿੰਘ ਮੈਮੋਰੀਅਲ ਸਰਕਾਰੀ ਕਾਲਜ ਮੂੰਨੇ

ਜ਼ਿਲ੍ਹਾ ਰੂਪਨਗਰ ਦੀਆਂ 8 ਵਿਦਿਆਰਥਣਾਂ ਨੇ ਸੰਤ ਬਾਬਾ ਸੇਵਾ ਸਿੰਘ ਮੈਮੋਰੀਅਲ ਸਰਕਾਰੀ ਕਾਲਜ ਮੂੰਨੇ (Government College Munne Nurpur Bedi) ਦੇ ਸਟਾਫ਼ ਉੱਤੇ ਡਿਗਰੀ ਨਾਲ ਦੇਣ ਅਤੇ ਲਾਪ੍ਰਵਾਹੀ ਦੇ ਇਲਜ਼ਾਮ ਲਗਾਏ ਹਨ। ਪੀੜਤਾਂ ਨੇ ਕਿਹਾ ਕਿ ਕਾਲਜ ਖ਼ਿਲਾਫ਼ ਉਨ੍ਹਾਂ ਤੋਂ ਪੈਸੇ ਵਸੂਲਣ ਦੇ ਮਾਮਲੇ ਵਿਚ ਸਬੰਧਤ ਕਾਲਜ ਸਟਾਫ਼ ਖਿਲਾਫ਼ 420 ਦਾ ਪਰਚਾ ਦਰਜ ਕਰਵਾਉਣ ਦੇ ਲਈ ਕਾਨੂੰਨੀ ਪ੍ਰਕਿਰਿਆ ਅਪਣਾਈ ਜਾਵੇਗੀ।

Government College Munne Nurpur Bedi
Government College Munne Nurpur Bedi
author img

By

Published : Jan 7, 2023, 12:02 PM IST

ਸਰਕਾਰੀ ਕਾਲਜ ਮੁੰਨੇ 'ਤੇ ਵਿਦਿਆਰਥਣਾਂ ਨੇ ਡਿਗਰੀ ਨਾ ਦੇਣ ਦੇ ਲਗਾਏ ਇਲਜ਼ਾਮ

ਰੂਪਨਗਰ: ਬੇਸ਼ਕ ਸੂਬੇ ਵਿੱਚ ਨਵੀ ਸਰਕਾਰ ਆਏ ਦਿਨ ਬਦਲਾਅ ਤੇ ਗੁੱਡ ਗਵਰਨੈਂਸ ਦੇ ਦਾਅਵੇ ਕਰ ਰਹੀ ਹੈ। ਪਰ ਜ਼ਿਲ੍ਹਾ ਰੂਪਨਗਰ ਦੀਆਂ 8 ਵਿਦਿਆਰਥਣਾਂ ਨਾਲ ਸੰਤ ਬਾਬਾ ਸੇਵਾ ਸਿੰਘ ਮੈਮੋਰੀਅਲ ਸਰਕਾਰੀ ਕਾਲਜ ਮੂੰਨੇ (Government College Munne Nurpur Bedi) ਦੇ ਸਟਾਫ਼ ਦੀ ਲਾਪ੍ਰਵਾਹੀ ਨਾਲ ਇਨ੍ਹਾਂ ਭਵਿੱਖ ਹਨੇਰੇ ਵਿੱਚ ਪੈ ਗਿਆ ਹੈ। ਅੱਜ ਨੂਰਪੁਰਬੇਦੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ 8 ਵਿਦਿਆਰਥਣਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਰਚ 2021 ਵਿੱਚ ਸਰਕਾਰੀ ਕਾਲਜ ਤੋਂ ਐਮ.ਐਸ.ਸੀ ਆਈ.ਟੀ ਦੀ ਡਿਗਰੀ ਪਾਸ ਕੀਤੀ ਸੀ। ਪਰ ਇਨ੍ਹਾਂ ਨੂੰ ਸਬੰਧਤ ਕਾਲਜ ਦੇ ਸਟਾਫ ਦੀ ਅਣਗਹਿਲੀ ਦੇ ਚੱਲਦਿਆਂ ਹੁਣ ਤੱਕ ਉਹਨਾਂ ਨੂੰ ਡਿਗਰੀਆਂ ਨਸੀਬ ਨਹੀਂ ਹੋਈਆਂ।

ਵਿਦਿਆਰਥਣਾਂ ਵੱਲੋਂ ਪੰਜਾਬ ਪੁਲਿਸ ਦੀ ਟੈਕਨੀਕਲ ਨੌਕਰੀ ਲਈ ਮਾਪਦੰਤ ਪਾਸ:- ਇੱਥੇ ਜਾਣਕਾਰੀ ਦਿੰਦਿਆਂ ਪੀੜਤ ਵਿਦਿਆਰਥਣਾਂ ਸੁਰਜੀਤ ਕੌਰ ਮਨਪ੍ਰੀਤ ਕੌਰ ਆਦਿ ਨੇ ਦੱਸਿਆ ਕਿ ਬੀਤੇ 2 ਸਾਲਾਂ ਤੋਂ ਕਾਲਜ ਉੱਤੇ ਪਟਿਆਲਾ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕਰਨ ਦੇ ਲਈ ਧੱਕੇ ਖਾ ਰਹੀਆਂ ਹਨ। ਇੱਥੋਂ ਡਿਗਰੀ ਪਾਸ ਕਰਨ ਵਾਲੀ ਇਕ ਵਿਦਿਆਰਥਣ ਸੁਰਜੀਤ ਕੌਰ ਨੇ ਅਹਿਮ ਖੁਲਾਸਾ ਕਰਦਿਆਂ ਦੱਸਿਆ ਕਿ ਉਸ ਵੱਲੋਂ ਪੰਜਾਬ ਪੁਲਿਸ ਦੀ ਟੈਕਨੀਕਲ ਨੌਕਰੀ ਲਈ ਅਪਲਾਈ ਕੀਤਾ ਗਿਆ ਸੀ। ਇਸ ਨਾਲ ਸਬੰਧਤ ਉਸ ਵੱਲੋਂ ਪੇਪਰ ਅਤੇ ਗਰਾਊਂਡ ਵੀ ਕਲੀਅਰ ਕਰ ਲਿਆ ਗਿਆ ਸੀ।

ਕਾਲਜ ਦੀ ਲਾਪ੍ਰਵਾਹੀ ਨਾਲ ਡਿਗਰੀ ਨਹੀਂ ਮਿਲ ਰਹੀ:- ਇਸ ਤੋਂ ਬਾਅਦ ਉਸ ਨੂੰ ਭਰਤੀ ਕਰਨ ਲਈ ਸਬੰਧਤ ਅਦਾਰੇ ਵੱਲੋਂ ਡਿਗਰੀਆਂ ਲੈ ਕੇ ਆਉਣ ਲਈ ਕਿਹਾ ਗਿਆ। ਇਸ ਸਮੇਂ ਦੌਰਾਨ ਉਹ ਵਾਰ-ਵਾਰ ਕਾਲਜ ਅਤੇ ਯੂਨੀਵਰਸਿਟੀ ਸਟਾਫ਼ ਕੋਲ ਆਪਣੇ ਪਿਤਾ ਦੇ ਨਾਲ ਪਹੁੰਚ ਕੇ ਡਿਗਰੀ ਜਾਰੀ ਕਰਨ ਦੀਆਂ ਮਿੰਨਤਾਂ ਕਰਦੀ ਰਹੀਆਂ ਹਨ। ਪਰ ਪਟਿਆਲਾ ਯੂਨੀਵਰਸਿਟੀ ਦੇ ਸਟਾਫ ਨੇ ਕਿਹਾ ਕਿ ਕਾਲਜ ਦੀ ਲਾਪ੍ਰਵਾਹੀ ਕਾਰਨ ਸਾਡੇ ਕੋਲ ਤੁਹਾਡਾ ਡਿਗਰੀ ਵਗੈਰਾ ਦਾ ਰਿਕਾਰਡ ਨਹੀਂ ਪਹੁੰਚਿਆ ਹੈ। ਜੋ ਕਿ ਸਰਕਾਰੀ ਕਾਲਜ ਮੁੰਨੇ ਦੀ ਲਾਪ੍ਰਵਾਹੀ ਹੈ।

ਕਾਲਜ ਪ੍ਰਬੰਧਨ ਵੱਲੋਂ 20 ਹਜ਼ਾਰ ਰੁਪਏ ਦਾ ਚੈੱਕ ਲਿਆ:- ਇਸ ਦੌਰਾਨ ਸੁਰਜੀਤ ਕੌਰ ਨੇ ਅਹਿਮ ਖੁਲਾਸਾ ਕਰਦਿਆਂ ਦੱਸਿਆ। ਕਿ ਉਸ ਤੋਂ ਵੀ ਵੱਡੀ ਲਾਪਰਵਾਹੀ ਉਦੋਂ ਸਾਹਮਣੇ ਆਈ ਜਦੋਂ ਯੂਨੀਵਰਸਿਟੀ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਹੋਇਆਂ, ਕਾਲਜ ਪ੍ਰਬੰਧਨ ਵੱਲੋਂ 20 ਹਜ਼ਾਰ ਰੁਪਏ ਦਾ ਚੈੱਕ ਉਸਦੇ ਪਿਤਾ ਜਗਤਾਰ ਸਿੰਘ ਤੋਂ ਕਾਲਜ ਦੇ ਖਾਤੇ ਵਿੱਚ ਜਮ੍ਹਾਂ ਕਰਵਾਇਆ ਗਿਆ। ਪਰ ਬਾਵਜੂਦ ਇਸ ਦੇ ਉਸ ਨੂੰ ਡਿਗਰੀ ਪ੍ਰਾਪਤ ਨਹੀਂ ਹੋਈ।

ਕਾਲਜ ਸਟਾਫ਼ ਖਿਲਾਫ਼ 420 ਦਾ ਪਰਚਾ ਦਿੱਤਾ ਜਾ ਸਕਦਾ:- ਇਸ ਪੂਰੇ ਮਾਮਲੇ ਨੂੰ ਲੈ ਕੇ ਪੀੜਤ ਲੜਕੀਆਂ ਦੇ ਹੱਕ ਵਿੱਚ ਆਏ ਜੁਝਾਰੂ ਆਗੂ ਗੌਰਵ ਰਾਣਾ ਤੇ ਜਗਤਾਰ ਸਿੰਘ ਖੇੜੀ ਨੇ ਕਿਹਾ ਕਿ ਜੇਕਰ ਕਾਲਜ ਪ੍ਰਬੰਧਨ ਤੇ ਸਬੰਧਤ ਕਰਮਚਾਰੀਆਂ ਵੱਲੋਂ ਆਪਣੀ ਵੱਡੀ ਅਣਗਿਹਲੀ ਨੂੰ ਸੁਧਾਰ ਦੀਆਂ 10 ਦਿਨਾਂ ਦੇ ਅੰਦਰ ਇਨ੍ਹਾਂ ਤੋਂ ਵਸੂਲੀ ਰਕਮ ਅਤੇ ਪੀੜਤ ਲੜਕੀਆਂ ਦੀਆਂ ਡਿਗਰੀਆਂ ਮੁਹੱਈਆ ਨਾ ਕਰਵਾਈਆ, ਤਾਂ ਕਾਲਜ ਖ਼ਿਲਾਫ਼ ਇਹਨਾਂ ਨੂੰ ਵਰਗਲਾ ਕੇ ਉਨ੍ਹਾਂ ਤੋਂ ਪੈਸੇ ਵਸੂਲਣ ਦੇ ਮਾਮਲੇ ਵਿਚ ਸਬੰਧਤ ਕਾਲਜ ਸਟਾਫ਼ ਖਿਲਾਫ਼ 420 ਦਾ ਪਰਚਾ ਦਰਜ ਕਰਵਾਉਣ ਦੇ ਲਈ ਕਾਨੂੰਨੀ ਪ੍ਰਕਿਰਿਆ ਅਪਣਾਈ ਜਾਵੇਗੀ।

ਕਾਲਜ ਦੀ ਪ੍ਰਿੰਸੀਪਲ ਵੱਲੋਂ ਡਿਗਰੀਆਂ ਦੇਣ ਦਾ ਭਰੋਸਾ:- ਇਸ ਪੂਰੇ ਮਾਮਲੇ ਸਬੰਧੀ ਜਦੋਂ ਸਰਕਾਰੀ ਕਾਲਜ ਦੀ ਪ੍ਰਿੰਸੀਪਲ ਗੀਤਾਂਜਲੀ ਸ਼ਰਮਾ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਸਾਡੇ ਕਾਲਜ ਵੱਲੋਂ ਰੋਜ਼ਾਨਾਂ ਯੂਨੀਵਰਸਿਟੀ ਨਾਲ ਇਸ ਮਾਮਲੇ ਨੂੰ ਲੈ ਕੇ ਸਾਡੇ ਅਧਿਆਪਕ ਜਾਂਦੇ ਹਨ। ਪਰ ਯੂਨੀਵਰਸਿਟੀ ਵੱਲੋਂ ਰੋਜ਼ ਕੋਈ ਨਾ ਕੋਈ ਨਵਾਂ ਪੁਆਇੰਟ ਲਗਾ ਦਿੱਤਾ ਜਾਂਦਾ ਹੈ। ਪ੍ਰਿੰਸੀਪਲ ਗੀਤਾਂਜਲੀ ਸ਼ਰਮਾ ਨੇ ਕਿਹਾ ਇੱਕ ਲੋੜਵੰਦ ਲੜਕੀ ਦੇ ਮਾਮਲੇ ਵਿੱਚ ਕਾਲਜ ਵੱਲੋਂ ਹੀ ਫੀਸ ਭਰੀ ਗਈ ਹੈ। ਵਿਦਿਆਰਥਣਾਂ ਦੀਆਂ ਡਿਗਰੀਆਂ ਜਾਰੀ ਕਰਵਾਈਆਂ ਜਾਣਗੀਆਂ, ਇਹ ਸਾਡੀ ਜ਼ਿੰਮੇਵਾਰੀ ਹੈ।

ਇਹ ਵੀ ਪੜੋ:- 6 ਸਾਲਾ ਬੱਚੇ ਨੇ ਅਧਿਆਪਕ ਨੂੰ ਮਾਰੀ ਗੋਲੀ

For All Latest Updates

TAGGED:

ETV Bharat Logo

Copyright © 2025 Ushodaya Enterprises Pvt. Ltd., All Rights Reserved.