ਰੂਪਨਗਰ: ਬੀਤੇ ਦਿਨੀਂ ਅਸਾਮ ਅਤੇ ਚੀਨ ਦੇ ਬਾਰਡਰ ਤੇ ਜ਼ਿਲ੍ਹਾ ਰੂਪਨਗਰ ਦੇ ਪਿੰਡ ਨੂਰਪੁਰ ਬੇਦੀ ਦਾ ਰਹਿਣ ਵਾਲਾ ਫੌਜੀ ਨੌਜਵਾਨ ਗੁਰਨਿੰਦਰ ਸਿੰਘ ਬਾਰਡਰ ਤੇ ਸ਼ਹੀਦ ਹੋ ਗਿਆ ਸੀ ਜਿਸ ਦੀ ਦੇਹ ਨੂੰ ਅੱਜ ਤਾਬੂਤ ਵਿਚ ਬੰਦ ਕਰਕੇ ਫੌਜ ਦੀ ਟੁਕੜੀ ਵਲੋਂ ਉਨ੍ਹਾਂ ਦੇ ਜੱਦੀ ਪਿੰਡ ਲਿਆਂਦਾ ਗਿਆ ਸੀ।
ਸ਼ਹੀਦ ਨੌਜਵਾਨ ਦੇ ਕੁਝ ਸਾਥੀਆਂ ਵੱਲੋਂ ਗੁਰਨਿੰਦਰ ਸਿੰਘ ਦੇ ਜੱਦੀ ਪਿੰਡ ਜ਼ਿਲ੍ਹਾ ਰੂਪਨਗਰ ਦੇ ਵਿੱਚ ਪੈਂਦੇ ਪਿੰਡ ਨੂਰਪੁਰ ਬੇਦੀ ਵਿਖੇ ਲਿਆਂਦਾ ਗਿਆ ਪਰ ਜਦੋਂ ਸ਼ਹੀਦ ਗੁਰਨਿੰਦਰ ਸਿੰਘ ਦੀ ਦੇਹ ਨੂੰ ਤਾਬੂਤ ਵਿਚ ਬੰਦ ਹੋਏ ਦੇਖਿਆ ਗਿਆ ਤਾਂ ਉਸ ਦੇ ਪਿੰਡ ਵਾਸੀ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਰੋ ਰੋ ਕੇ ਬੁਰਾ ਹਾਲ ਹੋ ਗਿਆ ਤੇ ਮਾਤਮ ਦਾ ਮਾਹੌਲ ਛਾ ਗਿਆ।
ਜਿੱਥੇ ਦੂਜੇ ਪਾਸੇ ਪਰਿਵਾਰਿਕ ਮੈਂਬਰਾਂ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਗੁਰਨਿੰਦਰ ਸਿੰਘ ਦਾ ਸੁਪਨਾ ਸੀ ਕਿ ਉਹ ਫੌਜ ਦੇ ਵਿਚ ਨੌਕਰੀ ਕਰੇ ਅਤੇ ਆਪਣੇ ਦੇਸ਼ ਲਈ ਕੁਝ ਕਰ ਵਿਖਾਵੇ ।ਉਨ੍ਹਾਂ ਕਿਹਾ ਕਿ ਉਸ ਦੀ ਸ਼ਹਾਦਤ ਉਸ ਦੇ ਦੇਸ਼ ਲਈ ਕੰਮ ਆਈ ਹੈ ।ਇਸ ਦੌਰਾਨ ਨਾਲ ਆਏ ਫ਼ੌਜੀ ਵੀਰਾਂ ਵੱਲੋਂ ਸ਼ਹੀਦ ਗੁਰਵਿੰਦਰ ਸਿੰਘ ਨੂੰ ਪਰੇਡ ਅਤੇ ਫੁੱਲਾਂ ਦਾ ਗੁਲਦਸਤਾ ਚਰਨਾਂ ਵਿੱਚ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ।ਇਸ ਦੌਰਾਨ ਮਾਤਮ ਛਾਉਣ ਤੋਂ ਬਾਅਦ ਮਾਹੌਲ ਬਹੁਤ ਗ਼ਮਗੀਨ ਹੋ ਗਿਆ ।ਇਸ ਮੌਕੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਸਰਕਾਰ ਤੇ ਆਮ ਲੋਕਾਂ ਨੂੰ ਉਨ੍ਹਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ:ਪੰਜਾਬ ਕਾਂਗਰਸ ਵਿਵਾਦ: ਕੈਪਟਨ ਅਤੇ ਸਿੱਧੂ ਨੂੰ ਦਿੱਲੀ ਬੁਲਾ ਸਕਦਾ ਹੈ ਪਾਰਟੀ ਹਾਈਕਮਾਨ