ETV Bharat / state

ਹੋਲਾ ਮਹੱਲਾ ਸਮਾਗਮ ਤੱਕ ਸ੍ਰੀ ਆਨੰਦਪੁਰ ਸਾਹਿਬ ਦੇ 'ਟੋਲ ਮੁਫ਼ਤ' - ਹੋਲਾ ਮੁਹੱਲਾ

ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੇ ਸਮਾਗਮ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਆਨੰਦਪੁਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਦੇ ਟੋਲ ਪਲਾਜ਼ਾ ਮੁਫ਼ਤ ਕਰ ਦਿੱਤੇ ਗਏ ਹਨ। ਇਹ ਟੋਲ 11 ਮਾਰਚ ਰਾਤ 12 ਵਜੇ ਤੱਕ ਮੁਫ਼ਤ ਕੀਤਾ ਗਿਆ ਹੈ।

free toll service in anandpur sahib on the eve of hola mohalla
ਹੋਲਾ ਮੁਹੱਲਾ ਸਮਾਗਮ ਤੱਕ ਸ੍ਰੀ ਆਨੰਦਪੁਰ ਸਾਹਿਬ ਦੇ 'ਟੋਲ ਮੁਫ਼ਤ'
author img

By

Published : Mar 7, 2020, 11:37 PM IST

ਸ੍ਰੀ ਆਨੰਦਪੁਰ ਸਾਹਿਬ: ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੇ ਸਮਾਗਮ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਆਨੰਦਪੁਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਦੇ ਟੋਲ ਪਲਾਜ਼ਾ ਮੁਫ਼ਤ ਕਰ ਦਿੱਤੇ ਗਏ ਹਨ।

ਸ੍ਰੀ ਆਨੰਦਪੁਰ ਸਾਹਿਬ ਆਉਣ ਵਾਲੇ ਕਿਸੇ ਵੀ ਰਸਤੇ ਵਿੱਚ ਪੈਂਦੇ ਟੋਲ ਪਲਾਜ਼ਾ 'ਤੇ ਹੋਲੇ ਮਹੱਲੇ ਤੱਕ ਟੋਲ ਨਹੀਂ ਦੇਣਾ ਪਵੇਗਾ। ਪ੍ਰਸ਼ਾਸਨ ਵੱਲੋਂ ਇਹ ਟੋਲ 11 ਮਾਰਚ ਰਾਤ 12 ਵਜੇ ਤੱਕ ਮੁਫ਼ਤ ਕਰ ਦਿੱਤਾ ਗਿਆ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰੂਪਨਗਰ ਤੋਂ ਸ੍ਰੀ ਆਨੰਦਪੁਰ ਸਾਹਿਬ ਦੇ ਰਸਤੇ ਵਿੱਚ ਆਉਂਦੇ ਟੋਲ ਪਲਾਜ਼ਾ ਦੇ ਮੈਨੇਜਰ ਦਰਸ਼ਨ ਸਿੰਘ ਨੇ ਦੱਸਿਆ ਕਿ ਇਹ ਟੋਲ ਪਲਾਜ਼ਾ 5 ਮਾਰਚ ਤੋਂ ਲੈ ਕੇ 11 ਮਾਰਚ ਤੱਕ ਸੰਗਤਾਂ ਲਈ ਮੁਫ਼ਤ ਰਹੇਗਾ।

ਹੋਲਾ ਮੁਹੱਲਾ ਸਮਾਗਮ ਤੱਕ ਸ੍ਰੀ ਆਨੰਦਪੁਰ ਸਾਹਿਬ ਦੇ 'ਟੋਲ ਮੁਫ਼ਤ'

ਇਹ ਵੀ ਪੜ੍ਹੋ: ਜੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਨੇ ਹੋਲੇ-ਮੁਹੱਲੇ ਦੀਆਂ ਤਿਆਰੀਆਂ, ਥਾਂ-ਥਾਂ ਲੱਗੇ ਲੰਗਰ

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਹੁਕਮ ਪ੍ਰਸ਼ਾਸਨ ਵੱਲੋਂ ਆਇਆ ਸੀ ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਹੈਡ ਆਫਿਸ ਭੇਜੀ ਅਤੇ ਹੈਡ ਆਫਿਸ ਵੱਲੋਂ ਹੀ ਇਹ ਹੁਕਮ ਜਾਰੀ ਕੀਤੇ ਗਏ ਹਨ।

ਸੰਗਤਾਂ ਲਈ ਉਠਾਏ ਗਏ ਇਸ ਕਦਮ ਨਾਲ ਜਿਥੇ ਲੋਕਾਂ ਨੂੰ ਟੋਲ ਪਲਾਜ਼ਾ 'ਤੇ ਪੈਸੇ ਨਹੀਂ ਖਰਚਣੇ ਪੈਣਗੇ ਉਥੇ ਟ੍ਰੈਫਿਕ ਜਾਮ ਤੋਂ ਵੀ ਨਿਜਾਤ ਮਿਲੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.