ਰੂਪਨਗਰ : ਬੀਤੇ ਦਿਨੀਂ ਅਜਨਾਲਾ ਵਿਖੇ ਹੋਈ ਘਟਨਾ ਨੂੰ ਲੈਕੇ ਹਰ ਪਾਸੇ ਵੱਖੋ ਵੱਖ ਪ੍ਰਤੀਕ੍ਰਿਆਵਾਂ ਸਾਹਮਣੇ ਆ ਰਹੀਆਂ ਹਨ। ਜਿਥੇ ਖਾਲਸਾ ਵਹੀਰ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਠਾਣੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈਕੇ ਜਾਣਾ ਅਤੇ ਆਪਣੇ ਸਾਥੀ ਨੂੰ ਬਚਾਉਣ ਲਈ ਹੰਗਾਮਾ ਕਰਨਾ ਹਰ ਪਾਸੇ ਚਰਚਾ ਵਿਚ ਬਣਿਆ ਹੋਇਆ ਹੈ। ਇਸ ਦੌਰਾਨ ਪੰਜਾਬ ਪੁਲਿਸ 'ਤੇ ਹੋਏ ਹਮਲੇ ਨੇ ਚਿੰਤਾ ਵਧਾ ਦਿੱਤੀ ਹੈ। ਉਧਰ ਇਸ ਮਾਮਲੇ ਨੂੰ ਲੈਕੇ ਸਾਬਕਾ ਵਿਧਾਨ ਸਭਾ ਸਪੀਕਰ ਨੇ ਵੀ ਬਿਆਨ ਦਿੱਤਾ ਹੈ ਅਤੇ ਕਿਹਾ ਕਿ ਅਜਨਾਲੇ ਵਿਚ ਜੋ ਕੁਝ ਹੋਇਆ ਹੈ। ਉਹ ਬਹੁਤ ਦੁਖਦਾਈ ਹੈ। ਗੁਰੂ ਸਾਹਿਬ ਦੀ ਪਾਲਕੀ ਸਾਹਿਬ ਨੂੰ ਠਾਣੇ ਵਿਚ ਲੈ ਕੇ ਪਹੁੰਚ ਜਾਣਾ ਇਹ ਵਾਜਿਬ ਨਹੀਂ ਸੀ।
ਪਰ ਮੈਂ ਪੁਲਿਸ ਤੰਤਰ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਵੱਲੋਂ ਉਸ ਸਮੇਂ ਬਹੁਤ ਵੱਡੀ ਸਿਆਣਪ ਦਾ ਸਬੂਤ ਦਿੱਤਾ ਗਿਆ ਹੈ ਪੁਲੀਸ ਵੱਲੋਂ ਬਹੁਤ ਬਖੂਬੀ ਰੋਲ ਨਿਭਾਇਆ ਗਿਆ ਨਹੀਂ ਤਾਂ ਕੱਲ ਉਸ ਜਗ੍ਹਾ ਉੱਤੇ ਕੁਝ ਵੀ ਬਹੁਤ ਡਰਾਉਣਾ ਹੋ ਸਕਦਾ ਸੀਸਾਬਕਾ ਸਪੀਕਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਅਫਸੋਸ ਜ਼ਰੂਰ ਹੈ ਕੀ ਗੁਰੂ ਸਾਹਿਬ ਦੀ ਪਾਲਕੀ ਸਾਹਿਬ ਨੂੰ ਠਾਣੇ ਵਿਚ ਲੈ ਕੇ ਪਹੁੰਚ ਜਾਣਾ ਇਹ ਵਾਜਿਬ ਨਹੀਂ ਸੀ। ਅੰਮ੍ਰਿਤਪਾਲ ਅੰਮ੍ਰਿਤ ਪ੍ਰਚਾਰ ਕਰਨ ਉਸ ਦਾ ਸਵਾਗਤ ਹੈ।
ਇਹ ਵੀ ਪੜ੍ਹੋ : CM Bhagwant Mann: 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾਉਣ ਵਾਲਾ ਨਹੀਂ ਹੋ ਸਕਦਾ ਪੰਜਾਬ ਦਾ ਵਾਰਿਸ'
ਮੁੱਦੇ ਉਠਾਉਣ ਉਸ ਦਾ ਸਵਾਗਤ ਹੈ ਇਸ ਦਾ ਹਰ ਸ਼ਹਿਰੀ ਨੂੰ ਹੱਕ ਹੈ ਅਮ੍ਰਿਤਪਾਲ ਆਪਣੀ ਗੱਲ ਕਰਨ ਉਸ ਦਾ ਸੁਆਗਤ ਹੈ ਲੇਕਿਨ ਇਸ ਤਰੀਕੇ ਨਾਲ ਇਹ ਚੀਜ਼ਾਂ ਕਰਨੀਆ ਇਸ ਦਾ ਮੁੱਲ ਮੁਲਖ ਨੇ ਪੰਜਾਬੀਆਂ ਨੇ ਬਹੁਤ ਵੱਡਾ ਪਹਿਲਾਂ ਹੀ ਦੇ ਦਿੱਤਾ ਹੈ 30 ਹਜ਼ਾਰ ਦੇ ਕਰੀਬ ਆਦਮੀ ਪੰਜਾਬ ਵਿੱਚ ਸ਼ਹੀਦ ਹੋਇਆ। ਇਸ ਨੂੰ ਬੱਸਾਂ ਵਿੱਚੋਂ ਉਤਾਰ ਕੇ ਮਾਰਿਆ ਗਿਆ ਕਿਸੇ ਨੂੰ ਕਮਾਦ ਵਿਚ ਮਾਰਿਆ ਗਿਆ ਕਿਸੇ ਨੂੰ ਵਰਦੀ ਵਾਲੇ ਨੇ ਮਾਰ ਦਿੱਤਾ ਕਿਸੇ ਨੇ ਵਰਦੀ ਵਾਲਾ ਮਾਰ ਦਿੱਤਾ ਉਸ ਤੋਂ ਬਾਅਦ ਸਾਕਾ ਨੀਲਾ ਤਾਰਾ ਹੋਇਆ ਬਹੁਤ ਸਾਰੇ ਲੋਕਾਂ ਦਾ ਖੂਨ ਡੁੱਲਿਆ ਦਿੱਲੀ ਵਿੱਚ ਵੀ ਹੋਇਆ ਭਾਵ ਇਸ ਮੁਲਕ ਦੇ ਹੈ ਹੀਸਿਆ ਵਿੱਚ ਹੋਇਆ।
ਸਾਬਕਾ ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਉਹ ਇਹ ਮਹਿਸੂਸ ਕਰਦੇ ਹਨ ਕਿ ਜਦੋਂ ਹਿੰਸਾ ਦਾ ਦੌਰ ਹੋਇਆ ਕਰੀਬ 1 ਲੱਖ ਲੋਕਾਂ ਇਸ ਦੀ ਭੇਂਟ ਚੜ੍ਹ ਗਏ। ਮੁੜ ਪੰਜਾਬ ਇਸ ਰਸਤੇ ਉੱਤੇ ਨਾ ਚੱਲੇ ਉਸਦੇ ਲਈ ਸਾਰਿਆਂ ਨੂੰ ਚਾਹੇ ਉਹ ਸਰਕਾਰ ਹੈ ਚਾਹੇ ਉਹ ਹੀ ਸੁਰਖਿਆ ਦੱਸਤੇ ਹਨ ਚਾਹੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਹਨ ਚਾਹੇ ਅੰਮ੍ਰਿਤਪਾਲ ਹੈ। ਇਹਨਾਂ ਸਾਰਿਆਂ ਨੂੰ ਸੰਜੀਦਾ ਹੋ ਕੇ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਮੁੜ ਕੇ ਵਾਤਾਵਰਨ ਨਾ ਖਰਾਬ ਹੋਵੇ। ਜ਼ਿਕਰਯੋਗ ਹੈ ਕਿ ਹਰ ਪਾਸੇ ਹੰਗਾਮਾ ਹੋਇਆ ਪਿਆ ਹੈ। ਇਥੋਂ ਤੱਕ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਬਿਆਨ ਜਾਰੀ ਕੀਤਾ ਗਿਆ ਹੈ ਕਿ ਖਾਲਸਾ ਵਹੀਰ ਦੇ ਮੁਖੀ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੋਹਰਾ ਬਣਾ ਕੇ ਆਪਣੀਆਂ ਮਨਮਾਨੀਆਂ ਕਰੇ।