ETV Bharat / state

ਅਰਵਿੰਦ ਕੇਜਰੀਵਾਲ ਨੂੰ ਸਿੱਧੇ ਹੋਏ ਸਾਬਕਾ CM ਚੰਨੀ, ਸੁਖਪਾਲ ਖਹਿਰਾ ਨੂੰ ਲੈਕੇ ਵੀ ਆਖੀ ਇਹ ਗੱਲ - Sukhpal Khaira

Former CM Channi on Khaira and Kejriwal: ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਅਰਿਵੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਸੁਖਪਾਲ ਖਹਿਰੇ ਨੂੰ ਝੂਠੇ ਕੇਸਾਂ 'ਚ ਫਸਾ ਰਹੀ ਹੈ।

ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ
author img

By ETV Bharat Punjabi Team

Published : Jan 5, 2024, 7:50 AM IST

ਚਰਨਜੀਤ ਚੰਨੀ ਮੀਡੀਆ ਨੂੰ ਸੰਬੋਧਨ ਕਰਦੇ ਹੋਏ

ਰੂਪਨਗਰ: ਸਿਆਸਤ ਦੇ ਵਿੱਚ ਵਾਰ-ਪਲਟਵਾਰ ਦਾ ਦੌਰ ਜਾਰੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਚੰਨੀ ਸਖਪਾਲ ਸਿੰਘ ਖਹਿਰਾ ਤੇ ਅਰਵਿੰਦ ਕੇਜਰੀਵਾਲ 'ਤੇ ਬੋਲਦੇ ਨਜ਼ਰ ਆਏ। ਇਸ ਦੌਰਾਨ ਸਾਬਕਾ ਸੀਐਮ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੁਖਪਾਲ ਖਹਿਰਾ ਦੇ ਨਾਲ ਧੱਕਾ ਕਰ ਰਹੀ ਹੈ ਤੇ ਹਾਈ ਕੋਰਟ ਵੱਲੋਂ ਜ਼ਮਾਨਤ ਮਿਲਣ ਦੇ ਬਾਵਜੂਦ ਵੀ ਹੁਣ ਇੱਕ ਹੋਰ ਕੇਸ ਵਿੱਚ ਫਸਾ ਕੇ ਖਹਿਰਾ ਨੂੰ ਜੇਲ੍ਹ ਅੰਦਰ ਹੀ ਰੱਖਿਆ ਜਾ ਰਿਹਾ ਹੈ।

ਖਹਿਰਾ ਨੂੰ ਝੂਠੇ ਕੇਸ 'ਚ ਫਸਾ ਰਹੀ ਸਰਕਾਰ : ਸਾਬਕਾ ਮੁੱਖ ਮੰਤਰੀ ਚੰਨੀ ਦਾ ਕਹਿਣਾ ਕਿ ਸੁਖਪਾਲ ਖਹਿਰਾ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਦਾ ਹੈ। ਜਿਸ ਕਾਰਨ ਸਰਕਾਰ ਸੁਖਪਾਲ ਖਹਿਰਾ ਨੂੰ ਜੇਲ੍ਹ 'ਚ ਹੀ ਬੰਦ ਰੱਖਣਾ ਚਾਹੁੰਦੀ ਹੈ, ਪਰ ਖਹਿਰਾ ਡਰਨ ਵਾਲਿਆਂ ਵਿਚੋਂ ਨਹੀਂ ਹੈ। ਸਾਬਕਾ ਸੀਐਮ ਚੰਨੀ ਨੇ ਕਿਹਾ ਕਿ ਕਿਸੇ ਵਕਤ ਆਮ ਆਦਮੀ ਪਾਰਟੀ ਦਾ ਹਿੱਸਾ ਰਹੇ ਸੁਖਪਾਲ ਸਿੰਘ ਖਹਿਰਾ ਅੱਜ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾਧਾਰੀ ਪਾਰਟੀ ਹੈ ਤਾਂ ਉਸ ਦੇ ਖਿਲਾਫ ਬੜਾ ਖੁੱਲ੍ਹ ਕੇ ਬੋਲ ਰਹੇ ਹਨ। ਉਹਨਾਂ ਵੱਲੋਂ ਸਿੱਧੇ ਤੌਰ 'ਤੇ ਪੰਜਾਬ ਦੇ ਮੁੱਦਿਆਂ ਉੱਤੇ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਅਤੇ ਜਦੋਂ ਉਹ ਕਿਸੇ ਗੱਲ ਉੱਤੇ ਆਪਣੀ ਰਾਏ ਰੱਖਦੇ ਹਨ ਤਾਂ ਜ਼ਿਆਦਾਤਰ ਮੁੱਦਿਆਂ ਉੱਤੇ ਕਾਂਗਰਸ ਪਾਰਟੀ ਵੱਲੋਂ ਵੀ ਸੁਖਪਾਲ ਖਹਿਰਾ ਦਾ ਸਾਥ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਫਿਰ ਤੋਂ ਸੁਖਪਾਲ ਖਹਿਰਾ 'ਤੇ ਝੂਠਾ ਕੇਸ ਪਾਇਆ।

ਸੱਚੇ ਹਨ ਤਾਂ ਈਡੀ ਅੱਗੇ ਪੇਸ਼ ਹੋਵੇ ਕੇਜਰੀਵਾਲ: ਸਾਬਕਾ ਸੀਐਮ ਚੰਨੀ ਨੇ ਕਿਹਾ ਕਿ ਜਦ ਈਡੀ ਅਰਵਿੰਦ ਕੇਜਰੀਵਾਲ ਨੂੰ ਜਾਂਚ ਲਈ ਬੁਲਾਉਂਦੀ ਹੈ ਤਾਂ ਆਮ ਆਦਮੀ ਪਾਰਟੀ ਵਾਲੇ ਇਸ ਨੂੰ ਰਾਜਨੀਤਕ ਬਦਲਾਖੋਰੀ ਦੱਸਦੇ ਹਨ। ਉਨਾਂ ਕਿਹਾ ਕਿ ਜੇਕਰ ਕੇਜਰੀਵਾਲ ਕੱਟੜ ਇਮਾਨਦਾਰ ਤੇ ਸੱਚੇ ਹਨ ਤਾਂ ਈਡੀ ਅੱਗੇ ਪੇਸ਼ ਹੋਣ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬੀਆ ਨੂੰ ਵਿਜੀਲੈਂਸ ਦੇ ਡਰਾਵੇ ਦੇ ਕੇ ਤੰਗ ਪਰੇਸ਼ਾਨ ਕਰ ਰਹੀ ਹੈ ਪਰ ਪੰਜਾਬੀ ਨਾ ਕਦੇ ਡਰਿਆ ਹੈ ਤੇ ਨਾ ਹੀ ਦੱਬਿਆ ਹੈ।

ਪੰਜਾਬ 'ਚ ਵੀ ਹੋਇਆ ਵੱਡਾ ਸ਼ਰਾਬ ਘੁਟਾਲਾ: ਇਸ ਦੇ ਨਾਲ ਹੀ ਚੰਨੀ ਨੇ ਕਿਹਾ ਕਿ ਇਕੱਲੇ ਦਿੱਲੀ ਹੀ ਨਹੀਂ ਸਗੋਂ ਪੰਜਾਬ 'ਚ ਵੀ ਵੱਡਾ ਸ਼ਰਾਬ ਘੁਟਾਲਾ ਹੋਇਆ ਹੈ, ਜਿਸ ਨੂੰ ਨਸ਼ਰ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਪੰਜਾਬ ਨੂੰ ਬਹੁਤ ਖੁੱਲ੍ਹੇ ਹੱਥਾਂ ਨਾਲ ਲੁੱਟਿਆ ਹੈ ਅਤੇ ਹਜ਼ਾਰਾਂ ਕਰੋੜਾਂ ਦਾ ਸ਼ਰਾਬ ਘੁਟਾਲਾ ਕੀਤਾ ਹੈ, ਜਿਸ ਦੀ ਜਾਂਚ ਤੋਂ ਬਾਅਦ ਸਭ ਪਰਤਾਂ ਖੁਲ੍ਹਣਗੀਆਂ।

ETV Bharat Logo

Copyright © 2025 Ushodaya Enterprises Pvt. Ltd., All Rights Reserved.