ਨੰਗਲ: ਯੂਕਰੇਨ ਵਿੱਚ ਪੜ੍ਹਾਈ ਕਰਨ ਗਏ ਵਿਦਿਆਰਥੀ (Students studying in Ukraine) ਡਰ ਦੇ ਸਾਏ ਦੇ ਵਿੱਚ ਜੀ ਰਹੇ ਹਨ, ਪਿਛਲੇ ਦਿਨੀਂ ਸਾਡੇ ਵੱਲੋਂ ਆਦਰਸ਼ ਜਸਵੀਰ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਅਤੇ ਪਰਿਵਾਰ ਨੇ ਭਾਰਤ ਸਰਕਾਰ ਨੂੰ ਗੁਹਾਰ ਲਗਾਈ (The family had appealed to the Government of India) ਸੀ ਕਿ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ (Students stranded in Ukraine) ਨੂੰ ਭਾਰਤ ਲਿਆਂਦਾ ਜਾਵੇ।
ਜਿਸ ਤੋਂ ਬਾਅਦ ਭਾਰਤ ਵੱਲੋਂ ਏਅਰ ਇੰਡੀਆ ਦੇ 2 ਜਹਾਜ਼ ਯੂਕਰੇਨ ਭੇਜੇ (2 Air India planes sent to Ukraine) ਗਏ ਸਨ, ਜਿਨ੍ਹਾਂ ਵਿੱਚੋ ਇੱਕ ਏਅਰ ਇੰਡੀਆ ਦਾ ਜਹਾਜ਼ ਬੰਬੇ ਲੈਂਡ ਕੀਤਾ ਤੇ ਦੂਸਰਾ ਦਿੱਲੀ ਸਾਰੇ ਵਿਦਿਆਰਥੀਆਂ (Students) ਨੂੰ ਸਰੀਰਕ ਕੋਸਟ ਯੂਕਰੇਨ ਤੋਂ ਭਾਰਤ ਲਿਆਂਦਾ ਗਿਆ। ਜਿਸ ਵਿੱਚ ਆਦਰਸ਼ ਜਸਵਾਲ ਦੇ ਨਾਲ ਇੱਕ ਹੋਰ ਵਿਦਿਆਰਥਣ ਜੋ ਕਿ ਹਿਮਾਚਲ ਪ੍ਰਦੇਸ਼ ਨੂਰਪੁਰ ਦੀ ਰਹਿਣ ਵਾਲੀ ਹੈ। ਉਹ ਵੀ ਯੂਕਰੇਨ ਤੋਂ ਭਾਰਤ ਤੇ ਹੁਣ ਨੰਗਲ ਆਪਣੇ ਘਰ ਵਾਪਸੀ ਪਹੁੰਚ ਗਿਆ।
ਆਦਰਸ਼ ਜਸਵਾਲ 2 ਸਾਲ ਪਹਿਲਾਂ ਐੱਮ.ਬੀ.ਏ. ਦੀ ਪੜ੍ਹਾਈ (MBA Study) ਕਰਨ ਲਈ ਯੂਕਰੇਨ ਗਿਆ ਸੀ, ਪਿਛਲੇ ਹੀ ਮਹੀਨੇ ਆਪਣੀ ਭੈਣ ਦੇ ਵਿਆਹ ਵਿੱਚ ਆਦਰਸ਼ ਜਸਵਾਲ ਸ਼ਾਮਿਲ ਹੋਣ ਤੋਂ ਬਾਅਦ ਵਾਪਸ ਯੂਕਰੇਨ ਗਿਆ ਸੀ ਅਤੇ ਜਦੋਂ ਤੋਂ ਯੂਕਰੇਨ ਵਿੱਚ ਲੜਾਈ ਦੇ ਹਾਲਾਤ ਬਣੇ ਹੋਏ ਹਨ, ਉਦੋਂ ਤੋਂ ਹੀ ਪਰਿਵਾਰ ਦੀ ਚਿੰਤਾ ਵਧੀ ਹੋਈ ਸੀ ਤੇ ਪਰਿਵਾਰ ਵੱਲੋਂ ਆਪਣੇ ਸਪੁੱਤਰ ਦੀ ਵਾਪਸੀ ਲਈ ਲਗਾਤਾਰ ਪ੍ਰਯਾਸ ਕੀਤਾ ਜਾ ਰਿਹਾ ਸੀ।
ਪਿਛਲੇ ਦਿਨੀਂ ਵੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰ ਨੇ ਸਾਡੇ ਮਾਧਿਅਮ ਰਾਹੀਂ ਭਾਰਤ ਸਰਕਾਰ (Government of India) ਨੂੰ ਅਪੀਲ ਕੀਤੀ ਸੀ ਕਿ ਯੂਕਰੇਨ ਵਿੱਚ ਫਸੇ ਹੋਏ ਆਦਰਸ਼ ਜਸਵਾਲ ਦੇ ਨਾਲ-ਨਾਲ ਸਾਰੇ ਵਿਦਿਆਰਥੀ ਭਾਰਤ ਸਰਕਾਰ ਭਾਰਤ ਲਿਆਉਣ ਦੀ ਕੋਸ਼ਿਸ਼ ਕਰੇ।
ਇਸ ਮੌਕੇ ਆਦਰਸ਼ ਜਸਵਾਲ ਨੇ ਦੱਸਿਆ ਕਿ ਯੂਕਰੇਨ ਵਿੱਚ ਬੰਬਾਰੀ ਉਨ੍ਹਾਂ ਨੂੰ ਸਾਫ਼-ਸਾਫ਼ ਸੁਣਾਈ ਦੇ ਰਹੀ ਸੀ ਅਤੇ ਯੁੱਧ ਵਰਗੀ ਸਥਿਤੀ ਦੇ ਵਿੱਚ ਫਸੇ ਹੋਣ ਕਰਕੇ ਸਾਡੇ ਦਿਲ ਵਿੱਚ ਹਮੇਸ਼ਾਂ ਡਰ ਰਹਿੰਦਾ ਸੀ ਕਿ ਕੋਈ ਵੀ ਮਿਸਾਈਲ ਸਾਡੇ ਤੇ ਆ ਕੇ ਗਿਰ ਸਕਦੀ ਹੈ ਹਾਲੇ ਵੀ ਕੁਝ ਅਜਿਹੇ ਵਿਦਿਆਰਥੀ ਹਨ ਜੋ ਯੂਕਰੇਨ ਵਿੱਚ ਆਪਣੇ ਘਰ ਵਾਪਸੀ ਦਾ ਇੰਤਜ਼ਾਰ ਕਰ ਰਹੀ ਹੈ।
ਇਹ ਵੀ ਪੜ੍ਹੋ:Russia-Ukraine war:ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਉੱਚ ਪੱਧਰੀ ਮੀਟਿੰਗ, ਭਾਰਤੀਆਂ ਦੀ ਸੁਰੱਖਿਆ ਸਭ ਤੋਂ ਜ਼ਰੂਰੀ