ਰੋਪੜ : ਪਿੰਡ ਸ਼ਾਮਪੁਰਾ ਵਿਖੇ ਇੱਕ ਆਟਾ ਚੱਕੀ ਨੂੰ ਲੈ ਕੇ ਵਿਵਾਦ ਕਾਫ਼ੀ ਵੱਧ ਗਿਆ ਹੈ। ਇਸ ਵਿਵਾਦ ਨੂੰ ਲੈ ਕੇ 2 ਧਿਰਾਂ ਦਾ ਆਪਸ ਵਿੱਚ ਝਗੜਾ ਹੋ ਗਿਆ।
ਜਾਣਕਾਰੀ ਮੁਤਾਬਕ ਪਿੰਡ ਸ਼ਾਮਪੁਰਾ ਤੋਂ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬਲਵਿੰਦਰ ਕੌਰ ਜਿਸ ਨੇ ਆਪਣੀ ਆਟਾ ਚੱਕੀ ਪਿੰਡ ਦੇ ਹੀ ਰਣਜੀਤ ਸਿੰਘ ਨੂੰ ਕਿਰਾਏ ਉੱਤੇ ਦਿੱਤੀ ਹੋਈ ਸੀ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਕੌਰ ਨੇ ਦੱਸਿਆ ਕਿ ਆਟਾ ਚੱਕੀ ਨੂੰ ਲੈ ਕੇ ਕਿਰਾਏਦਾਰ ਨਾਲ ਝਗੜਾ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਕੋਰਟ ਵਿੱਚ ਕੇਸ ਚੱਲ ਰਿਹਾ ਸੀ, ਜਿਸ ਦਾ ਫ਼ੈਸਲਾ ਕੋਰਟ ਨੇ ਮਾਲਕਣ ਦੇ ਹੱਕ ਵਿੱਚ ਸੁਣਾਇਆ ਸੀ।
ਉਨ੍ਹਾਂ ਦੱਸਿਆ ਕਿ ਫ਼ੈਸਲਾ ਆਉਣ ਤੋਂ ਬਾਅਦ ਉਹ ਚੱਕੀ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਇਸੇ ਦੌਰਾਨ ਕਿਰਾਏਦਾਰ ਨਾਲ ਤਕਰਾਰ ਹੋ ਗਈ। ਉਨ੍ਹਾਂ ਦਾ ਦੋਸ ਹੈ ਕਿ ਪੁਲਿਸ ਉੱਲਟਾ ਕਿਰਾਏਦਾਰ ਵਿਰੁੱਧ ਸ਼ਿਕਾਇਤ ਦਰਜ ਕਰਨ ਦੀ ਬਜਾਏ ਕਿਰਾਏਦਾਰ ਦੀ ਸ਼ਿਕਾਇਤ ਦੇ ਅਧਾਰ 'ਤੇ ਉਸ ਵਿਰੁੱਧ ਮੁਕੱਦਮਾ ਦਰਜ ਕਰ ਲਿਆ।
ਤੁਹਾਨੂੰ ਦੱਸ ਦਈਏ ਕਿ ਉੱਧਰ ਚੱਕੀ ਦੀ ਮਾਲਕਣ 27 ਫ਼ਰਵਰੀ ਤੋਂ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ਼ ਹੈ।
ਇਹ ਵੀ ਪੜ੍ਹੋ : ਰੂਪਨਗਰ: ਪਾਵਰ ਕਲੋਨੀ ਦਾ ਸਕੂਲ ਹੋ ਰਿਹੈ ਬੰਦ, ਵਿਦਿਆਰਥੀ ਪ੍ਰੇਸ਼ਾਨ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਹਿਲਾਂ ਤਾਂ ਕਿਰਾਏਦਾਰ ਵੱਲੋਂ ਚੱਕੀ ਦੀ ਮਾਲਕਣ ਉੱਤੇ ਹਮਲਾ ਕੀਤਾ ਗਿਆ ਅਤੇ ਫ਼ਿਰ ਬਾਅਦ ਵਿੱਚ ਉਸ ਦੀਆਂ ਲੜਕੀਆਂ ਦੇ ਨਾਲ ਗ਼ਲਤ ਵਿਵਹਾਰ ਕੀਤਾ ਗਿਆ।
ਜਦ ਕਿ ਕਿਰਾਏਦਾਰ ਦੇ ਲੜਕੇ ਜਗਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ 2007 ਤੋਂ ਇਹ ਚੱਕੀ ਚਲਾ ਰਿਹਾ ਹੈ ਅਤੇ ਜਿਸ ਦੌਰਾਨ ਇਹ ਝਗੜਾ ਹੋਇਆ ਤਾਂ ਉਸ ਸਮੇਂ ਉਸ ਦਾ ਪਿਤਾ ਚੱਕੀ ਉੱਤੇ ਬੈਠਾ ਸੀ ਅਤੇ ਮਾਲਕਾਂ ਵੱਲੋਂ ਉਸ ਦੇ ਪਿਤਾ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ। ਉਸ ਨੇ ਕਿਹਾ ਕਿ ਇਹ ਸਾਰੇ ਦੋਸ਼ ਬੇਬੁਨਿਆਦ ਹਨ।
ਇਹ ਮਾਮਲਾ ਇਨ੍ਹਾਂ ਵੱਧ ਗਿਆ ਕਿ ਹਾਈ ਵੋਲਟੇਜ਼ ਡਰਾਮਾ ਕਾਫ਼ੀ ਘੰਟੇ ਹੁੰਦਾ ਰਿਹਾ ਤੇ ਮੌਕੇ ਉੱਤੇ ਰੋਪੜ ਦੇ ਸੀਨੀਅਰ ਪੁਲਿਸ ਅਧਿਕਾਰੀ ਵੀ ਪਹੁੰਚ ਗਏ।
ਏ.ਐੱਸ.ਪੀ ਰਾਮ ਕੁਮਾਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਪੀੜਤ ਪਰਿਵਾਰ ਵੱਲੋਂ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ, ਉਸੇ ਮੁਤਾਬਕ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।