ETV Bharat / state

2 ਧੜਿਆਂ ‘ਚ ਖੂਨੀ ਝੜਪ, 2 ਨੌਜਵਾਨਾਂ ਦੇ ਫਟੇ ਸਿਰ - ਨੰਗਲ ਦੀ ਮੇਨ ਮਾਰਕੀਟ ਚੌਂਕ ਦੇ ਵਿੱਚ 2 ਧੜਿਆਂ ਵਿੱਚ ਖੂਨੀ ਝੜਪ

ਨੰਗਲ ਦੀ ਮੇਨ ਮਾਰਕੀਟ ਚੌਂਕ ਦੇ ਵਿੱਚ 2 ਧੜਿਆਂ ਵਿੱਚ ਖੂਨੀ ਝੜਪ ਹੋ ਗਈ। ਜਿਸ ਵਿੱਚ 2 ਨੌਜਵਾਨਾਂ ਦੇ ਬਹੁਤ ਹੀ ਗੰਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ 1 ਨੂੰ ਬੀ.ਬੀ.ਐਮ.ਬੀ ਹਸਪਤਾਲ ਨੰਗਲ ਦਾਖ਼ਲ ਕਰਵਾਇਆ ਗਿਆ ਅਤੇ ਮੌਜੂਦ ਲੋਕਾਂ ਨੇ ਦੂਜੇ ਨੌਜਵਾਨ ਨੂੰ ਨੰਗਲ ਸਿਵਲ ਹਸਪਤਾਲ ਦਾਖ਼ਲ ਕਰਵਾਇਆ।

2 ਧੜਿਆਂ ‘ਚ ਖੂਨੀ ਝੜਪ, 2 ਨੌਜਵਾਨਾਂ ਦੇ ਫਟੇ ਸਿਰ

author img

By

Published : May 3, 2022, 10:23 PM IST

ਰੂਪਨਗਰ: 30 ਅਪ੍ਰੈਲ ਸ਼ਾਮ ਦੇ ਕਰੀਬ ਨੰਗਲ ਦੀ ਮੇਨ ਮਾਰਕੀਟ ਚੌਂਕ ਦੇ ਵਿੱਚ 2 ਧੜਿਆਂ ਵਿਚ ਖੂਨੀ ਝੜਪ ਹੋ ਗਈ। ਜਿਸ ਵਿੱਚ 2 ਨੌਜਵਾਨਾਂ ਦੇ ਬਹੁਤ ਹੀ ਗੰਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ 1 ਨੂੰ ਬੀ.ਬੀ.ਐਮ.ਬੀ ਹਸਪਤਾਲ ਨੰਗਲ ਦਾਖ਼ਲ ਕਰਵਾਇਆ ਗਿਆ ਅਤੇ ਮੌਜੂਦ ਲੋਕਾਂ ਨੇ ਦੂਜੇ ਨੌਜਵਾਨ ਨੂੰ ਨੰਗਲ ਸਿਵਲ ਹਸਪਤਾਲ ਦਾਖ਼ਲ ਕਰਵਾਇਆ।

ਇਸ ਖੂਨੀ ਝੜਪ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ, ਪੁਲਿਸ ਨੇ ਲੜਾਈ ਵਿੱਚ ਜ਼ਖ਼ਮੀ ਹੋਏ ਮੁਕੇਸ਼ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਹੋਇਆਂ 5 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਇਸ ਮਾਮਲੇ ਵਿੱਚ ਇੱਕ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।

ਇਸ ਮੌਕੇ 'ਤੇ ਨੰਗਲ ਥਾਣਾ ਮੁਖੀ ਨੂੰ ਹੱਥ ’ਚ ਡੰਡਾ ਚੁੱਕ ਸਿੰਘਮ ਸਟਾਇਲ ’ਚ ਭੱਜਦੇ ਆਉਂਦਾ ਵੇਖ ਹੁਲੜਬਾਜ਼ ਤਿੱਤਰ ਬਿੱਤਰ ਹੋ ਗਏ। ਕਰੀਬ 4 ਫੁੱਟ ਦੀ ਰੇਲਵੇ ਲਾਈਨ ਲਾਗੇ ਲਗਾਈ ਲੋਹੇ ਦੀ ਰੇਲਿੰਗ ਨੂੰ ਨੌਜਵਾਨ ਥਾਣਾ ਮੁਖੀ ਨੇ ਬਿਨ੍ਹਾਂ ਕਿਸੇ ਜੋਖ਼ਮ ਤੋਂ ਛਾਲ ਮਾਰ ਕਥਿੱਤ ਹੁਲੜਬਾਜਾਂ ਨੂੰ ਦੌੜਾਇਆ। ਚਰਚਾ ਆਮ ਹੋਣ ਲੱਗ ਪਈ ਕਿ ਜੇਕਰ ਅਜਿਹੇ ਕਾਬਲ ਅਫ਼ਸਰ ਸ਼ਰਾਰਤੀ ਅਨਸਰਾਂ ਖ਼ਿਲਾਫ਼ ਬਣਦੀ ਕਾਰਵਾਈ ਕਰਦੇ ਰਹਿਣਗੇ ਤਾਂ ਬਹੁਤ ਜਲਦ ਇਲਾਕੇ ਦਾ ਮਾਹੌਲ ਸੁਧਰ ਜਾਵੇਗਾ।

2 ਧੜਿਆਂ ‘ਚ ਖੂਨੀ ਝੜਪ, 2 ਨੌਜਵਾਨਾਂ ਦੇ ਫਟੇ ਸਿਰ

ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਬੀ.ਬੀ.ਐਮ.ਬੀ ਹਸਪਤਾਲ ਦੇ ਵਿੱਚ ਦਾਖ਼ਲ ਨੌਜਵਾਨ ਨੇ ਦੂਜੀ ਧਿਰ ਦੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹ ਇੱਕ ਢਾਬੇ 'ਤੇ ਇਕੱਠੇ ਬੈਠ ਕੇ ਖਾ ਪੀ ਰਹੇ ਸਨ। ਜਿਸ ਮਗਰੋਂ ਆਪਸੀ ਤੂੰ ਤੂੰ ਮੈਂ ਮੈਂ ਸ਼ੁਰੂ ਹੋ ਗਈ ਤੇ ਸਥਿਤੀ ਤਣਾਅਪੂਰਨ ਹੋ ਗਈ। ਜਿਸ ਮਗਰੋਂ ਲੜਾਈ ਝਗੜਾ ਸ਼ੁਰੂ ਹੋ ਗਿਆ ਲੜਾਈ ਵਿੱਚ ਦੋਵੇਂ ਧਿਰਾਂ ਦੇ ਨੌਜਵਾਨਾਂ ਨੂੰ ਸੱਟਾਂ ਵੱਜੀਆਂ ਤੇ ਦੋਨਾਂ ਨੂੰ ਅਲੱਗ-ਅਲੱਗ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਦੂਜੇ ਪਾਸੇ ਨੰਗਲ ਸਿਵਲ ਹਸਪਤਾਲ ਦੇ ਵਿੱਚ ਦਾਖ਼ਲ ਮੁਕੇਸ਼ ਨੇ ਕਿਹਾ ਕਿ ਮੈਨੂੰ ਕੁੱਟਣ ਵਾਲੇ ਨੌਜਵਾਨ ਮੇਰੇ ਆਪਣੇ ਹੀ ਸਨ, ਪਰ ਮੈਂ ਹੁਣ ਗੈਰ ਕਾਨੂੰਨੀ ਕੰਮ ਬੰਦ ਕਰ ਦਿੱਤੇ ਹਨ ਤੇ ਇਹ ਮੇਰੇ ਨਾਲ ਲਾਗਬਾਜ਼ੀ ਰੱਖਣ ਲੱਗ ਪਏ। ਹੁਣ ਕੁਝ ਦਿਨਾਂ ਤੋਂ ਸਾਡੇ ਵਿੱਚ ਮਨ ਮਿਟਾਵ ਪੈਦਾ ਹੋ ਗਿਆ ਸੀ ਅਤੇ ਇਨ੍ਹਾਂ ਨੌਜਵਾਨਾਂ ਨੇ ਮੇਰੇ ਸਿਰ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੈਨੂੰ ਜ਼ਖਮੀ ਕਰ ਦਿੱਤਾ ਅਤੇ ਮੇਰੇ ਸਿਰ ’ਚ ਇੱਕ ਦਰਜਨ ਦੇ ਕਰੀਬ ਟਾਂਕੇ ਲੱਗੇ ਹਨ। ਇੱਥੇ ਇਹ ਵੀ ਦੱਸਣਾ ਹੋਵੇਗਾ ਕਿ ਦੋਨੇਂ ਧਿਰਾਂ ਦੇ ਵਿੱਚ ਲੜਾਈ ਹੋਈ ਸੀ ਤੇ ਦੋਨੋਂ ਦੇ ਸੱਟਾਂ ਵੱਜੀਆਂ ਹਨ ਤੇ ਟਾਂਕੇ ਵੀ ਲੱਗੇ ਹਨ। ਜ਼ਿਕਰਯੋਗ ਹੈ ਕਿ ਦੋਨਾਂ ਧੜਿਆਂ ਵੱਲੋਂ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕੀਤੀ ਗਈ।

ਨੌਜਵਾਨ 'ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ 'ਚ 5 ਖ਼ਿਲਾਫ਼ ਮਾਮਲਾ ਦਰਜ ਕਰਕੇ 1 ਆਰੋਪੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਨੰਗਲ ਥਾਣਾ ਇੰਚਾਰਜ ਦਾਨਿਸ਼ ਵੀਰ ਸਿੰਘ ਨੇ ਦੱਸਿਆ ਕਿ ਮੁਕੇਸ਼ ਕੁਮਾਰ ਵਾਸੀ ਜੀ-ਬਲਾਕ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਐਸ.ਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਦਾਖਲ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਹ ਪਹਾੜੀ ਮਾਰਕੀਟ ਨੇੜੇ ਢਾਬੇ ’ਤੇ ਆਪਣੇ ਇੱਕ ਦੋਸਤ ਨਾਲ ਬੈਠਾ ਸੀ।

ਉਦੋਂ ਰਾਹੁਲ ਉੱਥੇ ਆ ਗਿਆ ਅਤੇ ਉਸ ਨਾਲ ਗਾਲੀ-ਗਲੋਚ ਕੀਤਾ ਅਤੇ ਕੁੱਟਮਾਰ ਕੀਤੀ। ਪੁਲਿਸ ਨੇ ਬੀ.ਬੀ.ਐਮ.ਬੀ ਕਲੋਨੀ ਦੇ ਜੀ-ਬਲਾਕ ਦੇ ਰਾਹੁਲ ਤੋਂ ਇਲਾਵਾ ਸਹਿਤ, ਸੰਜੂ, ਐਚ-ਬਲਾਕ ਦੇ ਮਨੋਜ, ਜੀ-ਬਲਾਕ ਦੇ ਉਮੇਸ਼ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇਹ ਵੀ ਪੜੋ:- ਨੌਜਵਾਨ ਦੇ ਕਤਲ ਨੂੰ ਲੈਕੇ ਪੁਲਿਸ ’ਤੇ ਲੱਗੇ ਗੰਭੀਰ ਇਲਜ਼ਾਮ

ETV Bharat Logo

Copyright © 2025 Ushodaya Enterprises Pvt. Ltd., All Rights Reserved.