ETV Bharat / state

ਕਿਸਾਨਾਂ ਵੱਲੋਂ ਭਾਜਪਾ ਆਗੂ ਦਾ ਲਗਾਤਾਰ ਤੀਜੇ ਦਿਨ ਵਿਰੋਧ

ਭਾਜਪਾ ਆਗੂ ਮਦਨ ਮੋਹਨ ਮਿੱਤਲ ਦਾ ਲਗਾਤਾਰ ਤੀਜੇ ਦਿਨ ਵੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ, ਪੁਲਿਸ ਨੇ ਘੇਰਾ ਪਾ ਕੇ ਘਰ ਵਿੱਚੋਂ ਬਾਹਰ ਕੱਢਿਆ।

author img

By

Published : Jul 31, 2021, 11:08 PM IST

ਕਿਸਾਨਾਂ ਵੱਲੋਂ ਭਾਜਪਾ ਆਗੂ ਦਾ ਲਗਾਤਾਰ ਤੀਜੇ ਦਿਨ ਵਿਰੋਧ
ਕਿਸਾਨਾਂ ਵੱਲੋਂ ਭਾਜਪਾ ਆਗੂ ਦਾ ਲਗਾਤਾਰ ਤੀਜੇ ਦਿਨ ਵਿਰੋਧ

ਰੂਪਨਗਰ: ਪੰਜਾਬ 'ਚ ਭਾਜਪਾ ਆਗੂਆਂ ਦਾ ਵਿਰੋਧ ਲਗਾਤਾਰ ਜਾਰੀ ਹੈ, ਜਿੱਥੇ ਵੱਖ ਵੱਖ ਪਿੰਡਾਂ ਵਿੱਚ ਕਿਸਾਨਾਂ ਨੇ ਮਿੱਤਲ ਦੇ ਪ੍ਰੋਗਰਾਮ ਨੂੰ ਰੋਕਣ ਲਈ ਪੂਰੀ ਨਾਕਾਬੰਦੀ ਕੀਤੀ ਸੀ, ਉੱਥੇ ਦੁਪਹਿਰ ਤੋਂ ਅਜਿਹਾ ਲੱਗ ਰਿਹਾ ਸੀ, ਕਿ ਮਿੱਤਲ 'ਤੇ ਕਿਸਾਨਾਂ ਦੇ ਵਿੱਚਕਾਰ ਲੁੱਕਣ ਮੀਟੀ ਚੱਲ ਰਹੀ ਹੋਵੇ।

ਪ੍ਰੰਤੂ ਸ਼ਾਮ ਵੇਲੇ ਕਿਸਾਨਾਂ ਨੇ ਪਿੱਛਾ ਕਰਦੇ ਹੋਏ, ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੂੰ ਸਰਹੱਦੀ ਪਿੰਡ ਰਾਮਪੁਰ ਝੱਜਰ ਵਿਖੇ ਇੱਕ ਘਰ ਦੇ ਵਿੱਚ ਘੇਰ ਲਿਆ, ਜਿੱਥੇ ਮਿੱਤਲ ਆਪਣੇ ਸਮੱਰਥਕ ਦੇ ਘਰ ਬੈਠੇ ਸਨ ਅਤੇ ਕਿਸਾਨ ਉਸ ਘਰ ਦੇ ਬਾਹਰ ਬੈਠ ਕੇ ਮਦਨ ਮੋਹਨ ਮਿੱਤਲ ਅਤੇ ਭਾਜਪਾ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦੇ ਰਹੇ।

ਇਸ ਮੌਕੇ 'ਤੇ ਭਾਰੀ ਗਿਣਤੀ ਵਿੱਚ ਪੁਲਿਸ ਬਲ ਮੌਜੂਦ ਸੀ, ਉਥੇ ਜਦੋਂ ਮਿੱਤਲ ਨੂੰ ਪੁਲਿਸ ਵੱਲੋਂ ਘੇਰਾ ਪਾ ਕੇ ਘਰ ਦੇ ਵਿੱਚੋਂ ਬਾਹਰ ਕੱਢਿਆ ਗਿਆ, ਤਾਂ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ, ਜਦੋਂ ਮਿੱਤਲ ਦੀਆਂ ਗੱਡੀਆਂ ਦੇ ਅੱਗੇ ਕਿਸਾਨ ਲੇਟ ਕੇ ਮਿੱਤਲ ਅਤੇ ਭਾਜਪਾ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗ ਪਏ। ਇਸ ਸਮੇਂ ਪੁਲਿਸ ਵੱਲੋਂ ਹਲਕੇ ਬਲ ਦਾ ਪ੍ਰਯੋਗ ਕੀਤਾ ਗਿਆ ਅਤੇ ਗੱਡੀਆਂ ਨੂੰ ਲੰਘਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਕਿਸਾਨਾਂ ਦਾ ਰੋਸ ਸੱਤਵੇਂ ਅਸਮਾਨ 'ਤੇ ਸੀ ਅਤੇ ਕਿਸਾਨਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ, ਕਿ ਮਿੱਤਲ ਦੇ ਪ੍ਰੋਗਰਾਮ ਇਸ ਇਲਾਕੇ ਵਿੱਚ ਬਿਲਕੁਲ ਵੀ ਨਹੀਂ ਹੋਣ ਦਿੱਤੇ ਜਾਣਗੇ। ਜਦੋਂ ਤੱਕ ਕੇਂਦਰ ਵੱਲੋਂ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ।

ਦੂਜੇ ਪਾਸੇ ਮਦਨ ਮੋਹਨ ਮਿੱਤਲ ਦੇ ਕਾਫ਼ਲੇ ਵਿੱਚ ਮੌਜੂਦ ਇੱਕ ਗੱਡੀ ਹੇਠ ਇੱਕ ਕਿਸਾਨ ਦਾ ਪੈਰ ਵੀ ਆ ਗਿਆ, ਜਿਸ ਦੇ ਚੱਲਦੇ ਕਿਸਾਨਾਂ ਦਾ ਗੁੱਸਾ ਵੱਧ ਗਿਆ ਅਤੇ ਉਨ੍ਹਾਂ ਵੱਲੋਂ ਮਦਨ ਮੋਹਨ ਮਿੱਤਲ ਦੀ ਗੱਡੀ ਦੇ ਉੱਪਰ ਡੰਡੇ ਤੱਕ ਮਾਰੇ ਗਏ।
ਉੱਧਰ ਮਿੱਤਲ ਦੇ ਨਾਲ ਜਦੋਂ ਪੂਰੇ ਮਸਲੇ ਤੇ ਗੱਲ ਕੀਤੀ ਗਈ, ਤਾਂ ਮਿੱਤਲ ਨੇ ਕਿਹਾ ਕਿ ਵਿਰੋਧ ਕਰਨ ਵਾਲੇ ਇਹ ਲੋਕ ਕਿਸਾਨ ਨਹੀਂ ਹਨ, ਸਗੋਂ ਗੈਰ ਕਾਨੂੰਨੀ ਧੰਦਿਆਂ ਵਿੱਚ ਲਿਪਤ ਲੋਕ ਅਤੇ ਆਮ ਆਦਮੀ ਪਾਰਟੀ ਦੇ ਨਾਲ ਸਬੰਧਿਤ ਕੁੱਝ ਆਗੂ ਹਨ, ਇਨ੍ਹਾਂ ਲੋਕਾਂ ਨੂੰ ਲੀਡਰ ਲੀਡ ਕਰ ਰਹੇ ਹਨ।
ਇਹ ਵੀ ਪੜ੍ਹੋ:- ਦਲਿਤ ਮੁੱਖ ਮੰਤਰੀ ਨੇ ਭਖਾਈ ਸਿਆਸਤ, ਦੇਖੋ ਭਾਜਪਾ ਦੀ ਖੇਡ...

ETV Bharat Logo

Copyright © 2024 Ushodaya Enterprises Pvt. Ltd., All Rights Reserved.