ETV Bharat / state

ਡਾਕਟਰਾਂ ਦੇ ਸਰਕਾਰੀ ਕੁਆਟਰ ਬਣੇ ਨਸ਼ੇੜੀਆਂ ਦਾ ਅੱਡਾ - doctor colony in roopnagar

ਰੂਪਨਗਰ 'ਚ ਡਾਕਟਰਾਂ ਦੇ ਸਰਕਾਰੀ ਕੁਆਟਰ ਨਸ਼ੇੜੀਆਂ ਦਾ ਅੱਡਾ ਬਣ ਗਏ ਹਨ। ਖੰਡਰ ਹੋ ਚੁੱਕੇ ਇਨ੍ਹਾਂ ਕੁਆਟਰਾਂ 'ਚ ਡਾਕਟਰ ਤਾਂ ਨਹੀਂ ਰਹਿੰਦੇ ਪਰ ਨਸ਼ੇੜੀ ਜ਼ਰੂਰ ਇਸ ਦਾ ਫਾਇਦਾ ਚੁੱਕ ਰਹੇ ਹਨ।

drugs
drugs
author img

By

Published : Mar 3, 2020, 4:54 PM IST

ਰੂਪਨਗਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿਚੋਂ ਨਸ਼ਾ ਖ਼ਤਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਉਹ ਦਾਅਵੇ ਕਿੰਨੇ ਕੁ ਸੱਚ ਹਨ। ਇਸ ਦਾ ਖ਼ੁਲਾਸਾ ਰੂਪਨਗਰ ਚ ਹੋ ਗਿਆ ਹੈ। ਰੂਪਨਗਰ ਦੇ ਸਰਕਾਰੀ ਹਸਪਤਾਲ ਦੇ ਠੀਕ ਸਾਹਮਣੇ ਬਣੀ ਸਰਕਾਰੀ ਡਾਕਟਰਾਂ ਦੀ ਕਾਲੋਨੀ ਚ ਡਾਕਟਰ ਤਾਂ ਨਹੀਂ ਰਹਿੰਦੇ ਪਰ ਨਸ਼ੇੜੀ ਜ਼ਰੂਰ ਇਸ ਦਾ ਫਾਇਦਾ ਚੁੱਕ ਰਹੇ ਹਨ। ਖੰਡਰ ਹੋ ਚੁੱਕੇ ਇਹ ਕੁਆਟਰ ਨਸ਼ੇੜੀਆਂ ਦਾ ਅੱਡਾ ਬਣ ਗਏ ਹਨ।

ਵੀਡੀਓ

ਈਟੀਵੀ ਭਾਰਤ ਦੀ ਟੀਮ ਨੇ ਜਦੋਂ ਇਸ ਕਾਲੋਨੀ ਦੇ ਕੁਆਰਟਰ ਦੇ ਵਿੱਚ ਵੇਖਿਆ ਤਾਂ ਹਰ ਕਮਰੇ ਦੇ ਵਿੱਚ ਨਸ਼ੇ ਵਾਸਤੇ ਵਰਤਿਆ ਜਾਣ ਵਾਲਾ ਸਾਮਾਨ ਫੋਇਲ ਪੇਪਰ, ਭਰੇ ਹੋਏ ਟੀਕੇ, ਸਰਿੰਜਾਂ ਲਾਈਟਰ ਅਤੇ ਹੋਰ ਨਸ਼ਾ ਸਮੱਗਰੀ ਪਈ ਸੀ।

ਇੱਥੋਂ ਦੇ ਕੁਝ ਸਥਾਨਕ ਨੌਜਵਾਨਾਂ ਨੇ ਈਟੀਵੀ ਭਾਰਤ ਨਾਲ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਜਦੋਂ ਉਹ ਇੱਥੋਂ ਲੰਘ ਰਹੇ ਸਨ ਤਾਂ ਉਨ੍ਹਾਂ ਨੂੰ ਸ਼ੱਕ ਪਿਆ ਕਿ ਅੰਦਰ ਕੁਝ ਗਲਤ ਚੱਲ ਰਿਹਾ ਹੈ ਜਦੋਂ ਨੌਜਵਾਨ ਨੇ ਕੁਆਰਟਰ ਚ ਵੜ ਕੇ ਦੇਖਿਆ ਤਾਂ ਕੁਝ ਲੋਕ ਉਹਨੂੰ ਦੇਖ ਕੇ ਅੰਦਰੋਂ ਭੱਜ ਗਏ ਤੇ ਮੌਕੇ 'ਤੇ ਉਹ ਆਪਣੇ ਨਸ਼ੇ ਵਾਲੇ ਟੀਕੇ ਵੀ ਛੱਡ ਗਏ।

ਦੂਜੇ ਪਾਸੇ, ਇਸ ਮਾਮਲੇ ਤੇ ਸਰਕਾਰੀ ਹਸਪਤਾਲ ਦੇ ਐਸਐਮਓ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ ਅਤੇ ਕਾਨੂੰਨ ਮੁਤਾਬਕ ਕਾਰਵਾਈ ਅਮਲ ਚ ਲਿਆਂਉਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.