ETV Bharat / state

ਸ੍ਰੀ ਕੀਰਤਪੁਰ ਸਾਹਿਬ ਦੇ ਅਸਥਘਾਟ ਵਿੱਚ ਆ ਰਿਹਾ ਲੋਕਾਂ ਦੇ ਘਰਾਂ ਦਾ ਗੰਦਾ ਪਾਣੀ, ਜਥੇਦਾਰ ਨੇ ਕੀਤੀ ਸਰਕਾਰ ਨੂੰ ਅਪੀਲ - Sri Kiratpur Sahib news

ਸ੍ਰੀ ਕੀਰਤਪੁਰ ਸਾਹਿਬ ਦੇ ਘਰਾਂ ਦਾ ਪਾਣੀ ਸਤਲੁਜ ਦਰਿਆ ਵਿੱਚ ਮਿਲਦਾ ਹੈ। ਸਤਲੁਜ ਦਾ ਪਾਣੀ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਅਸਥਘਾਟ ਵਿੱਚ ਜਾ ਕੇ ਮਿਲਦਾ ਹੈ। ਜਿਸ ਵਿੱਚ ਲੋਕ ਆਪਣੇ ਪਰਿਵਾਰ ਦੇ ਮ੍ਰਿਤਕ ਦੀਆਂ ਅਸਥੀਆਂ ਵਿਸਰਜ਼ਨ ਕਰਦੇ ਹਨ। ਲੋਕ ਇਸ ਜਲ ਨੂੰ ਘਰ ਵੀ ਲੈ ਕੇ ਜਾਂਦੇ ਹਨ ਅਤੇ ਪੀਂਦੇ ਵੀ ਹਨ। ਇਸ ਜਥੇਦਾਰ ਨੇ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਕਰਨ ਲਈ ਸਰਕਾਰ ਨੂੰ ਅਪੀਲ ਕੀਤੀ ਹੈ।

Asthaghat of Sri Kiratpur Sahib
Asthaghat of Sri Kiratpur Sahib
author img

By

Published : Jan 14, 2023, 11:43 AM IST

Asthaghat of Sri Kiratpur Sahib

ਰੂਪਨਗਰ: ਇਤਿਹਾਸਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਲਾਗੇ ਸਤਲੁਜ ਦਰਿਆ ਦੇ ਅਸਥਘਾਟ ਵਿੱਚ ਗੰਦਾ ਪਾਣੀ ਡਿੱਗਦਾ ਹੈ। ਲੋਕ ਉਸ ਸਤਲੁਜ ਦਰਿਆ ਦੇ ਵਿੱਚ ਇਸਨਾਨ ਕਰਦੇ ਹਨ ਅਤੇ ਪਵਿੱਤਰ ਜਲ ਨੂੰ ਘਰ ਲੈ ਕੇ ਜਾਂਦੇ ਹਨ ਇਸ ਦੇ ਨਾਲ ਹੀ ਆਪਣੇ ਮ੍ਰਿਤਕ ਪਰਿਵਾਰਕ ਮੈਂਬਰਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਦੇ ਹਨ।

ਇਸ ਬਾਰੇ ਬੋਲਦਿਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਸਰਕਾਰਾਂ ਨੂੰ ਇਸ ਸਬੰਧ ਵਿਚ ਢੁੱਕਵਾਂ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਅਸਥਾਨ ਸਿੱਖਾਂ ਦੇ ਨਹੀਂ ਬਲਕਿ ਸਮੁੱਚੀ ਮਾਨਵਤਾ ਦਾ ਸਤਿਕਾਰ ਯੋਗ ਅਸਥਾਨ ਹੈ।

ਲੋਕ ਅਸਥਘਾਚ ਦਾ ਪੀਦੇਂ ਹਨ ਪਾਣੀ: ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਕੀਰਤਪੁਰ ਸਾਹਿਬ ਦੇ ਘਰਾਂ ਦਾ ਗੰਦਾ ਪਾਣੀ ਆ ਕੇ ਸਤਲੁਜ ਦਰਿਆ ਵਿੱਚ ਡਿੱਗਦਾ ਹੈ। ਜੋ ਅੱਗੇ ਜਾ ਕੇ ਅਸਥਘਾਟ ਵਿਚ ਮਿਲਦਾ ਹੈ ਉਨ੍ਹਾਂ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਰੋਜ਼ਾਨਾ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਆਪਣੇ ਮ੍ਰਿਤਕ ਪ੍ਰਾਣੀਆਂ ਦੇ ਜਲ ਪ੍ਰਵਾਹ ਕਰਨ ਵਾਸਤੇ ਆਉਂਦੀਆਂ ਹਨ। ਉਨ੍ਹਾਂ ਕਿਹਾ ਸੰਗਤਾਂ ਸ਼ਰਧਾ ਸਤਿਕਾਰ ਸਹਿਤ ਅਸਥਘਾਟ ਵਿਚੋਂ ਪਾਣੀ ਬੋਤਲਾਂ ਵਿੱਚ ਭਰਕੇ ਆਪਣੇ ਘਰ ਵੀ ਲੈ ਕੇ ਜਾਂਦੀਆਂ ਹਨ। ਇਸ ਤੋਂ ਇਲਾਵਾ ਲੋਕ ਉਥੇ ਇਸ਼ਨਾਨ ਕਰਦੇ ਹਨ ਅਤੇ ਚੂਲੀ ਭਰ ਕੇ ਪਾਣੀ ਵੀ ਪੀਂਦੇ ਹਨ ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪਿਛਲੀਆ ਸਰਕਾਰਾਂ ਦੀ ਤਰ੍ਹਾਂ ਇਹ ਸਰਕਾਰ ਵੀ ਇਸ ਵੱਲ ਧਿਆਨ ਨਹੀਂ ਦੇ ਰਹੀ।

ਸਰਕਾਰ ਨੂੰ ਅਪੀਲ: ਇਸ ਤੋਂ ਇਲਾਵਾ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਮੰਗ ਕੀਤੀ ਕਿ ਜੋ ਨੱਕੀਆਂ ਸਾਈਫ਼ਨ ਤੋਂ ਪਾਣੀ ਦਰਿਆ ਵਿੱਚ ਛੱਡਿਆ ਗਿਆ ਹੈ ਉਸਦੀ ਮਾਤਰਾ ਦੀ ਵਧਾਈ ਜਾਵੇ ਕਿਉਂਕਿ ਜੋ ਪਾਣੀ ਨੱਕੀਆਂ ਸਾਈਫਨ ਤੋਂ ਛੱਡਿਆ ਗਿਆ ਹੈ ਉਹ ਬਹੁਤ ਘੱਟ ਹੈ ਉਸ ਨਾਲ ਅਸਥ ਇੱਕ ਥਾਂ ਤੇ ਹੀ ਖੜੇ ਰਹਿੰਦੇ ਹਨ ਉਨ੍ਹਾਂ ਕਿਹਾ ਕਿ ਘੱਟੋ ਘੱਟ ਪਾਣੀ ਦੀ ਮਾਤਰਾ 700 ਕਿਊਸਿਕ ਕੀਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਹੋਲੇ-ਮਹੱਲੇ ਦੀ ਤਿਆਰੀ ਨੂੰ ਲੈ ਕੇ ਸੂਬਾ ਸਰਕਾਰ ਨੂੰ ਸੜਕਾਂ ਲਾਈਟਾਂ ਪਖਾਨਿਆਂ ਆਦਿ ਦੀ ਸਾਫ਼-ਸਫ਼ਾਈ ਤੋਂ ਅਲਾਵਾ ਸ਼ਹਿਰ ਦੀ ਸਾਫ਼-ਸਫ਼ਾਈ ਸਬੰਧੀ ਵੀ ਸਬੰਧੀ ਵੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ:- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਇਆ ਜਾ ਰਿਹੈ ਮਾਘੀ ਦਾ ਪਵਿੱਤਰ ਦਿਹਾੜਾ

ETV Bharat Logo

Copyright © 2025 Ushodaya Enterprises Pvt. Ltd., All Rights Reserved.