ਸ੍ਰੀ ਅਨੰਦਪੁਰ ਸਾਹਿਬ: ਜੰਮੂ-ਕਸ਼ਮੀਰ (Jammu and Kashmir) ਦੇ ਪੁੰਛ ਸੈਕਟਰ (Poonch sector) ਵਿੱਚ ਸੋਮਵਾਰ ਨੂੰ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਪੰਜ ਜਵਾਨ ਸ਼ਹੀਦ ਹੋ ਗਏ ਸਨ। ਜਿਨ੍ਹਾਂ ਚੋਂ ਤਿੰਨ ਜਵਾਨ ਪੰਜਾਬ ਦੇ ਰਹਿਣ ਵਾਲੇ ਹਨ। ਦੱਸ ਦਈਏ ਕਿ ਜ਼ਿਲ੍ਹਾ ਰੂਪਨਗਰ ਦੇ ਬਲਾਕ ਨੂਰਪੁਰ ਬੇਦੀ ਦੇ ਪਿੰਡ ਪੱਚਰੰਡਾ ਦੇ ਰਹਿਣ ਵਾਲੇ ਗੱਜਣ ਸਿੰਘ ਵੀ ਸੀ ਜੋ ਕਿ ਇਸ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸੀ ਜਿਨ੍ਹਾਂ ਦਾ ਅੱਜ ਸਰਕਾਰੀ ਸਨਮਾਨਾਂ ਦੇ ਨਾਲ ਅੰਤਮ ਸਸਕਾਰ ਕੀਤਾ ਗਿਆ।
ਦੱਸ ਦਈਏ ਕਿ ਮੁਕਾਬਲੇ ਦੌਰਾਨ ਸ਼ਹੀਦ ਹੋਏ ਜਵਾਨ ਗੱਜਣ ਸਿੰਘ ਦੀ ਮ੍ਰਿਤ ਦੇਹ ਉਨ੍ਹਾਂ ਦੇ ਨੂਰਪੁਰ ਬੇਦੀ ਦੇ ਪਿੰਡ ਪੱਚਰੰਡਾ ਵਿਖੇ ਪਹੁੰਚ ਚੁੱਕੀ ਹੈ। ਇਸ ਦੌਰਾਨ ਪਰਿਵਾਰ ਦਾ ਰੋ-ਰੋ ਕੇ ਬੂਰਾ ਹਾਲ ਹੋਇਆ ਪਿਆ ਹੈ।
-
Chief Minister @CharanjitChanni sharing the grief with the family members of Martyr Sepoy Gajjan Singh, who attained martyrdom in Poonch (J&K) fighting terrorists, at his village Pachranda, Nurpur Bedi, District Rupnagar. pic.twitter.com/mENM4wua7D
— CMO Punjab (@CMOPb) October 13, 2021 " class="align-text-top noRightClick twitterSection" data="
">Chief Minister @CharanjitChanni sharing the grief with the family members of Martyr Sepoy Gajjan Singh, who attained martyrdom in Poonch (J&K) fighting terrorists, at his village Pachranda, Nurpur Bedi, District Rupnagar. pic.twitter.com/mENM4wua7D
— CMO Punjab (@CMOPb) October 13, 2021Chief Minister @CharanjitChanni sharing the grief with the family members of Martyr Sepoy Gajjan Singh, who attained martyrdom in Poonch (J&K) fighting terrorists, at his village Pachranda, Nurpur Bedi, District Rupnagar. pic.twitter.com/mENM4wua7D
— CMO Punjab (@CMOPb) October 13, 2021
-
Chief Minister @CharanjitChanni accompanied the father and nephew of the braveheart Sepoy Gajjan Singh to lit his pyre during his cremation with full military honours at his village Pachranda, Nurpur Bedi, District Rupnagar. pic.twitter.com/ZYdLqjTU4E
— CMO Punjab (@CMOPb) October 13, 2021 " class="align-text-top noRightClick twitterSection" data="
">Chief Minister @CharanjitChanni accompanied the father and nephew of the braveheart Sepoy Gajjan Singh to lit his pyre during his cremation with full military honours at his village Pachranda, Nurpur Bedi, District Rupnagar. pic.twitter.com/ZYdLqjTU4E
— CMO Punjab (@CMOPb) October 13, 2021Chief Minister @CharanjitChanni accompanied the father and nephew of the braveheart Sepoy Gajjan Singh to lit his pyre during his cremation with full military honours at his village Pachranda, Nurpur Bedi, District Rupnagar. pic.twitter.com/ZYdLqjTU4E
— CMO Punjab (@CMOPb) October 13, 2021
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਹੀਦ ਗੱਜਣ ਸਿੰਘ ਦੀ ਮ੍ਰਿਤਕ ਦੇਹ ਨੂੰ ਮੋਢਾ ਵੀ ਦਿੱਤਾ। ਨਾਲ ਹੀ ਅੰਤਮ ਸਲਾਮੀ ਵੀ ਦਿੱਤੀ। ਇਸ ਤੋਂ ਇਲਾਵਾ ਮੁੱਖ ਮੰਤਰੀ ਚੰਨੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਵੀ ਕੀਤਾ।
ਇਸੇ ਸਾਲ ਹੋਇਆ ਸੀ ਸ਼ਹੀਦ ਗੱਜਣ ਸਿੰਘ ਦਾ ਵਿਆਹ
ਸ਼ਹੀਦ ਦੇ ਪਰਿਵਾਰ ਨੇ ਗੱਜਣ ਸਿੰਘ ਦੇ ਸੁਭਾਅ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਬੇਹੱਦ ਮਿਲਣਸਾਰ ਸੀ। ਹਰ ਕਿਸੇ ਨਾਲ ਹੱਸ ਕੇ ਗੱਲ ਕਰਦਾ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸੇ ਸਾਲ ਫਰਵਰੀ ਮਹੀਨੇ ਵਿਚ ਉਸਦਾ ਵਿਆਹ ਹੋਇਆ ਸੀ ਤੇ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਜਾਵੇਗਾ।
'ਸ਼ਹੀਦ ਦੀ ਸ਼ਹਾਦਤ ਨੂੰ ਸਲਾਮ'
ਉੱਧਰ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਪਹੁੰਚੇ ਪਿੰਡ ਵਾਸੀਆਂ ਨੇ ਸ਼ਹੀਦ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਕਿਹਾ ਕਿ ਗੱਜਣ ਸਿੰਘ ਦੇ ਸ਼ਹੀਦ ਹੋਣ ’ਤੇ ਪੂਰੇ ਇਲਾਕੇ ਨੂੰ ਜਿੱਥੇ ਮਾਣ ਹੈ। ਉੱਥੇ ਹੀ ਪੂਰੇ ਇਲਾਕੇ ਵਿਚ ਮਾਹੌਲ ਗ਼ਮਗੀਨ ਹੈ ਕਿਉਂਕਿ ਇਲਾਕੇ ਦਾ ਸੂਰਬੀਰ ਨੌਜਵਾਨ ਯੋਧਾ ਅੱਜ ਉਨ੍ਹਾਂ ਦੇ ਵਿਚ ਨਹੀਂ ਹੈ।
ਸ਼ਹੀਦਾਂ ਵਿੱਚ 3 ਜਵਾਨ ਪੰਜਾਬ ਦੇ ਸ਼ਾਮਲ
ਸੋਮਵਾਰ ਨੂੰ ਜੰਮੂ-ਕਸ਼ਮੀਰ (Jammu and Kashmir) ਦੇ ਪੁੰਛ ਜ਼ਿਲੇ (Poonch sector) 'ਚ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਅੱਤਵਾਦੀਆਂ ਨਾਲ ਹੋਈ ਗੋਲੀਬਾਰੀ 'ਚ ਇੱਕ ਜੂਨੀਅਰ ਕਮਿਸ਼ਨਡ ਅਫ਼ਸਰ (ਜੇਸੀਓ) ਸਮੇਤ ਫੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ ਹਨ। ਜਿਨ੍ਹਾਂ ਵਿੱਚ ਨਾਇਬ ਕਪੂਰਥਲਾ ਪੰਜਾਬ ਦੇ ਸੂਬੇਦਾਰ ਜਸਵਿੰਦਰ ਸਿੰਘ, ਨਾਇਕ ਮਨਦੀਪ ਸਿੰਘ, ਵਾਸੀ ਸਿਰਹਾ, ਗੁਰਦਾਸਪੁਰ, ਸਿਪਾਹੀ ਗੱਜਣ ਸਿੰਘ ਝੱਜ ਰੋਪੜ ਦੇ ਰਹਿਣ ਵਾਲੇ ਸਨ। ਇਸ ਤੋਂ ਇਲਾਵਾ ਸ਼ਹੀਦ ਸਿਪਾਹੀ ਸਾਰਜ ਸਿੰਘ ਸ਼ਾਹਜਹਾਂਪੁਰ, ਉੱਤਰ ਪ੍ਰਦੇਸ਼ ਅਤੇ ਸਿਪਾਹੀ ਵੈਸਾਖ ਐਚ, ਕੁਦਵੱਟਮ, ਕੇਰਲਾ ਦੇ ਵਾਸੀ ਸਨ।
ਇਹ ਵੀ ਪੜੋ: ਸ਼ਹੀਦ ਮਨਦੀਪ ਸਿੰਘ ਦੇ ਘਰ ਗ਼ਮਗੀਨ ਮਾਹੌਲ, ਸ਼ਹੀਦ ਦੀ ਮ੍ਰਿਤਕ ਦੇਹ ਦਾ ਹੋ ਰਿਹੈ ਇੰਤਜ਼ਾਰ