ਰੂਪਨਗਰ: ਪੰਜਾਬ ਸਰਕਾਰ ਵੱਲੋਂ ਦੁਪਹਿਰ ਸਮੇਂ ਕਰਫਿਊ ਲਗਾ ਦਿੱਤਾ ਗਿਆ ਹੈ। ਇਹ ਕਰਫਿਊ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਇਆ ਗਿਆ ਹੈ ਤੇ ਇਹ ਅਗਲੇ ਆਦੇਸ਼ਾਂ ਤੱਕ ਜਾਰੀ ਰਹੇਗਾ, ਪਰ ਰੂਪਨਗਰ 'ਚ ਲੋਕ ਸਰਕਾਰੀ ਕਾਨੂੰਨ ਦੀ ਧੱਜੀਆ ਉਡਾਂਉਦੇ ਨਜ਼ਰ ਆਏ।
ਈਟੀਵੀ ਭਾਰਤ ਦੀ ਟੀਮ ਨੇ ਕਰਫਿਊ ਦੌਰਾਨ ਜਦ ਸ਼ਹਿਰ ਦੇ ਪ੍ਰਮੁੱਖ ਇਲਾਕਿਆਂ ਦਾ ਦੌਰਾ ਕੀਤਾ ਤਾਂ ਇੱਥੇ ਕਰਫਿਊ ਦਾ ਅਸਰ ਨਾਂ ਦੇ ਬਰਾਬਰ ਵਿਖਾਈ ਦਿੱਤਾ। ਇਸ ਦੌਰਾਨ ਕਈ ਲੋਕ ਸੜਕਾਂ ਉੱਤੇ, ਪਾਰਕ, ਬੱਸ ਅੱਡੇ ਉੱਤੇ ਘੁੰਮਦੇ ਵਿਖਾਈ ਦਿੱਤੇ। ਇਸ ਦੌਰਾਨ ਕਈ ਦੁਕਾਨਾਂ ਖੁਲ੍ਹੀਆਂ ਹੋਈਆਂ ਨਜ਼ਰ ਆਈਆਂ। ਇੰਝ ਜਾਪਦਾ ਸੀ ਜਿਵੇਂ ਸ਼ਹਿਰ 'ਚ ਕਰਫਿਊ ਹੀ ਨਹੀਂ ਲਗਾ।
ਹੋਰ ਪੜ੍ਹੋ :ਕੋਵਿਡ-19: ਚੰਡੀਗੜ੍ਹ 'ਚ 7ਵਾਂ ਮਾਮਲਾ ਆਇਆ ਸਾਹਮਣੇ
ਸੂਬਾ ਸਰਕਾਰ ਆਪਣੇ ਵੱਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਪਰ ਕੁੱਝ ਗੈਰ ਜ਼ਿੰਮੇਵਾਰ ਲੋਕਾਂ ਸਰਕਾਰ ਦੀਆਂ ਹਿਦਾਇਤਾਂ ਤੇ ਕਾਨੂੰਨ ਦੀ ਪਾਲਣਾ ਨਹੀਂ ਕਰ ਰਹੇ। ਅਜਿਹੇ ਹਲਾਤਾਂ 'ਚ ਹੋਰਨਾਂ ਲੋਕਾਂ ਵਿਚਾਲੇ ਵੀ ਇਹ ਬਿਮਾਰੀ ਫੈਲਣ ਦਾ ਖ਼ਤਰਾ ਵੱਧ ਗਿਆ ਹੈ।