ਰੂਪਨਗਰ:ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨੋ ਦਿਨ ਵੱਧਦਾ ਜਾ ਰਿਹਾ ਹੈ।ਕੋਰੋਨਾ ਤੋਂ ਬਚਣ ਲਈ ਪੰਜਾਬ ਸਰਕਾਰ ਵੱਲੋਂ ਲੌਕਡਾਊਨ ਲਗਾਇਆ ਗਿਆ ਹੈ।ਜਿਸ ਕਾਰਨ ਛੋਟੇ ਅਤੇ ਵੱਡੇ ਸਾਰੇ ਕਾਰੋਬਾਰ ਠੱਪ ਹੋਣ ਕਾਰਨ ਵਪਾਰੀ ਵਰਗ ਘਾਟੇ ਵਿਚ ਜਾ ਰਿਹਾ ਹੈ।ਕੋਰੋਨਾ ਦੀ ਮਾਰ ਹੇਠ ਮੈਰਿਜ ਪੈਲਿਸ ਅਤੇ ਹੋਟਲ ਦੇ ਮਾਲਕ ਝੱਲ ਰਹੇ ਹਨ।ਛੋਟੇ ਹੋਟਲ ਦੇ ਮਾਲਕ ਅਨਿਲ ਕੌਸ਼ਲ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਸਾਰਾ ਕੰਮ ਠੱਪ ਪਿਆ ਹੈ।ਕੰਮ ਠੱਪ ਹੋਣ ਕਰਕੇ ਆਮਦਨੀ ਦਾ ਕੋਈ ਵੀ ਸਾਧਨ ਨਹੀਂ ਰਿਹਾ ਜਿਸ ਕਰਕੇ ਅਸੀਂ ਆਰਥਿਕ ਤੰਗੀ ਵਿਚ ਗੁਜ਼ਰ ਰਹੇ ਹਾਂ।
ਅਨਿਲ ਕੌਸ਼ਲ ਦਾ ਕਹਿਣ ਹੈ ਕਿ ਜਿਹੜੇ ਲੋਕ ਇਸ ਖਿੱਤੇ ਨਾਲ ਜੁੜੇ ਸਨ ਉਹਨਾਂ ਲੋਕਾਂ ਦਾ ਕੰਮ ਠੱਪ ਹੋਣ ਕਾਰਨ ਬੇਰੁਜ਼ਗਾਰ ਹੋ ਗਏ ਹਨ।ਕਈ ਵਿਅਕਤੀਆਂ ਦਾ ਤਾਂ ਘਰ ਦਾ ਗੁਜ਼ਾਰਾ ਚੱਲਣਾ ਵੀ ਔਖਾ ਹੋ ਗਿਆ ਹੈ।
ਅਨਿਲ ਕੌਸ਼ਲ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਨ੍ਹਾਂ ਨੂੰ ਤੈਅ ਸੀਮਾ ਜੋ ਨਿਰਧਾਰਿਤ ਕੀਤੀ ਗਈ ਹੈ ਕਿਸੇ ਪ੍ਰੋਗਰਾਮ ਨੂੰ ਨਜਿੱਠਣ ਦੀ ਉਸ ਵਿਚ ਵਾਧਾ ਕਰਨਾ ਚਾਹੀਦਾ ਹੈ ਅਤੇ ਉਹ ਸਰਕਾਰ ਦੇ ਦਿੱਤੇ ਸਾਰੇ ਮਾਪਦੰਡਾਂ ਨੂੰ ਪੂਰਾ ਕਰਨਗੇ ਜੇਕਰ ਸਰਕਾਰ ਉਨ੍ਹਾਂ ਦੀ ਗੱਲ ਮੰਨ ਲੈਂਦੀ ਹੈ ਤਾਂ ਉਨ੍ਹਾਂ ਉੱਤੇ ਜੋ ਆਰਥਿਕ ਬੋਝ ਪਿਆ ਹੋਇਆ ਹੈ ਅਤੇ ਜੋ ਵਿਅਕਤੀ ਇਸ ਕੰਮ ਨਾਲ ਸੰਬੰਧ ਰੱਖਦੇ ਹਨ ਉਹ ਸਾਰੇ ਕੰਮ ਛੱਡ ਕੇ ਜਾ ਰਹੇ ਹਨ।
ਇਹ ਵੀ ਪੜੋ:ਬਟਾਲਾ ਦੇ ਬਜ਼ੁਰਗ ਦਲਜੀਤ ਸਿੰਘ ਨੇ ਘਰ ਦੀ ਛੱਤ ਤੇ ਬਣਾਇਆ ਫ਼ਾਰਮ ਹਾਊਸ