ਰੂਪਨਗਰ: ਜਨਵਰੀ 2024 ਦਾ ਮਹੀਨਾ ਰਾਮ ਮੰਦਿਰ ਅਯੁੱਧਿਆ ਅਤੇ ਦੇਸ਼ ਲਈ ਬਹੁਤ ਅਹਿਮ ਹੋਣ ਵਾਲਾ ਹੈ। ਇੱਥੇ ਜਲਦੀ ਹੀ ਰਾਮਲਲਾ ਦੀ ਮੂਰਤੀ ਸਥਾਪਿਤ ਕੀਤੀ ਜਾਵੇਗੀ। ਰਾਮ ਨਗਰੀ ‘ਚ ਬਣਨ ਵਾਲੇ ਵਿਸ਼ਾਲ ਰਾਮ ਮੰਦਰ ਦੀ ਦੁਨੀਆ ਭਰ ‘ਚ ਚਰਚਾ ਹੋ ਰਹੀ ਹੈ, ਇਸੇ ਦੌਰਾਨ ਅਯੁੱਧਿਆ ‘ਚ ਰਾਮ ਮੰਦਰ ‘ਚ ਅਗਲੇ ਸਾਲ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਮਨਾਉਣ ਲਈ ਸ਼ਨੀਵਾਰ ਨੂੰ ਵਾਸ਼ਿੰਗਟਨ ‘ਚ ਹਿੰਦੂ ਅਮਰੀਕੀ ਭਾਈਚਾਰੇ ਦੇ ਲੋਕਾਂ ਨੇ ਕਾਰ ਰੈਲੀ ਕੱਢੀ ਤੇ ਭਾਰਤ ਵਿੱਚ ਵੀ ਇਸ ਦੇ ਲਈ ਤਿਆਰੀ ਕੀਤੀ ਜਾ ਰਹੀ ਹੈ।
ਰਾਮ ਮੰਦਿਰ ਦਾ ਕਰੈਡਿਟ ਲਈ ਰਹੀ ਭਾਜਪਾ : ਉੱਥੇ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਅਯੋਧਿਆ ਵਿਖੇ ਸ਼੍ਰੀ ਰਾਮ ਮੰਦਿਰ ਦੀ ਉਸਾਰੀ ਦਾ ਕਰੈਡਿਟ ਲੈਣ ਲਈ ਤਿਆਰ ਕੀਤੀ ਜਾ ਰਹੀ ਤਸਵੀਰ ਦਾ ਕਾਂਗਰਸ ਵੱਲੋਂ ਤਿੱਖਾ ਪ੍ਰਤੀਕਰਮ ਦਿੱਤਾ ਗਿਆ ਹੈ। ਇਸ ਮੁੱਦੇ 'ਤੇ ਗੱਲ ਕਰਦਿਆਂ ਰੂਪਨਗਰ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਆਰਾਮ ਲੱਲਾ ਸਾਰਿਆਂ ਦੇ ਸਾਂਝੇ ਹਨ ਅਤੇ ਅਯੋਧਿਆ ਵਿਖੇ ਬਣਾਏ ਜਾ ਰਹੇ ਰਾਮ ਮੰਦਿਰ ਦਾ ਦੇਸ਼ ਭਰ ਦੀ ਸੰਗਤ ਵਿੱਚ ਖੁਸ਼ੀ ਦਾ ਮਾਹੌਲ ਹੈ। ਪਰ ਰਾਮ ਮੰਦਿਰ 'ਤੇ ਕਿਸੇ ਰਾਜਨੀਤਿਕ ਪਾਰਟੀ ਦਾ ਕਬਜ਼ਾ ਨਹੀਂ ਹੋਣਾ ਚਾਹੀਦਾ। ਕਿਉਂਕਿ ਰਾਮ ਲੱਲਾ ਸਾਰਿਆਂ ਦੇ ਸਾਂਝੇ ਹਨ ਅਤੇ ਧਰਮ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ,ਉਹਨਾਂ ਕਿਹਾ ਕਿ ਕਾਂਗਰਸੀਆਂ ਵੱਲੋਂ ਵੱਡੀ ਪੱਧਰ 'ਤੇ ਰਾਮ ਲੱਲਾ ਦੇ ਮੰਦਿਰ ਅਯੋਧਿਆ ਵਿਖੇ ਜਾ ਕੇ ਦਰਸ਼ਨ ਕੀਤੇ ਜਾਣਗੇ। ਇਸ ਲਈ ਅਯੋਧਿਆ ਦੇ ਰਾਮ ਮੰਦਿਰ ਨੂੰ ਲੈ ਕੇ ਕੀਤੀ ਜਾ ਰਹੀ ਰਾਜਨੀਤੀ ਸਰਾ ਸਰ ਗਲਤ ਹੈ। ਆਮ ਲੋਕ ਧਰਮ ਦੀ ਰਾਜਨੀਤੀ ਤੋਂ ਅੱਕ ਚੁੱਕੇ ਹਨ। ਕਾਂਗਰਸ ਪਾਰਟੀ ਸਾਰਿਆਂ ਧਰਮਾਂ ਦਾ ਸਤਿਕਾਰ ਕਰਦੀ ਹੈ ਪਰ ਧਰਮ 'ਤੇ ਰਾਜਨੀਤੀ ਨੂੰ ਇੱਕਠਾ ਕਰਨਾ ਗਲਤ ਹੈ ਇਸ ਦੀ ਕਾਂਗਰਸ ਵੱਲੋਂ ਨਿੰਦਾ ਕੀਤੀ ਜਾਂਦੀ ਹੈ।
- UAPA Act : ਉੱਤਰੀ ਭਾਰਤ ਵਿੱਚ ਲਗਾਤਾਰ ਯੂਏਪੀਏ ਕੇਸਾਂ 'ਚ ਵਾਧਾ, ਪੰਜਾਬ 'ਚ ਬੀਤੇ ਇੱਕ ਸਾਲ ਦੇ ਅੰਕੜੇ ਹੈਰਾਨੀਜਨਕ, ਇਹ ਮਾਮਲੇ ਜਾਇਜ਼ ਜਾਂ ਨਾਜਾਇਜ਼ ?
- ਜਿਸ ਕਿਰਦਾਰ 'ਤੇ ਬਣੀ ਫਿਲਮ ‘ਸੈਮ ਬਹਾਦਰ’, ਉਸ ਦੀ ਜਾਨ ਬਚਾਉਣ ਵਾਲੇ ਮਿਹਰ ਸਿੰਘ ਦੀ ਬਹਾਦਰੀ ਦੇ ਕਿੱਸੇ 90 ਸਾਲ ਦੀ ਧੀ ਨੇ ਕੀਤੇ ਸਾਂਝੇ
- ਪੰਜਾਬ 'ਚ 70 ਫੀਸਦੀ ਖੇਤੀ ਟਿਊਬਵੈੱਲਾਂ 'ਤੇ ਨਿਰਭਰ, ਤਿੰਨ ਦਹਾਕਿਆਂ ਦੌਰਾਨ ਪੰਜਾਬ 'ਚ 15 ਲੱਖ ਤੱਕ ਪੁੱਜੇ ਟਿਊਬਵੈੱਲ ਕੁਨੈਕਸ਼ਨ, ਮਾਹਿਰਾਂ ਨੇ ਜਤਾਈ ਚਿੰਤਾ
ਨਹਿਰੂ ਪਰਿਵਾਰ ਨੇ ਰਾਮਾਇਣ ਦਾ ਕਰਵਾਇਆ ਸੀ ਪ੍ਰਸਾਰਣ : ਰਾਜਨ ਗਰਗ ਨੇ ਕਿਹਾ ਕਿ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਨਹਿਰੂ ਦੇ ਸਮੇਂ ਤੋਂ ਰਾਮ ਨਾਮ ਨੂੰ ਲੈਕੇ ਇੰਨੀ ਭਾਵਨਾਂ ਰਹੀ ਹੈ ਕਿ ਟੀਵੀ ਉੱਤੇ ਰਾਮਾਇਣ ਦਾ ਪ੍ਰਸਾਰਣ ਤੱਕ ਉਹਨਾਂ ਵੱਲੋਂ ਕਰਵਾਇਆ ਗਿਆ ਸੀ। ਫਿਰ ਭਾਜਪਾ ਰਾਮ ਲੱਲਾ ਜਾਂ ਫਿਰ ਰਾਮ ਮੰਦਿਰ ਉੱਤੇ ਹੱਕ ਕਿੱਦਾਂ ਜਤਾ ਸਕਦੀ ਹੈ।