ETV Bharat / state

Accident in Nangal ਸੜਕ ਕੰਢੇ ਜਾ ਰਹੀ ਲੜਕੀ ਨੂੰ ਕਾਰ ਨੇ ਮਾਰੀ ਜ਼ੋਰਦਾਰ ਟੱਕਰ, ਹਾਦਸਾ ਸੀਸੀਟੀਵੀ 'ਚ ਕੈਦ - ਹਿਮਾਚਲ ਦੇ ਅੰਬ ਪਿੰਡ

ਰੇਲਵੇ ਰੋਡ ਨੰਗਲ ਵਿੱਚ ਇੱਕ ਅਲਟੋ ਕਾਰ ਨੇ ਸੜਕ ਦੇ ਕਿਨਾਰੇ ਉੱਤੇ ਚੱਲ ਰਹੀ ਲੜਕੀ ਨੂੰ ਟੱਕਰ ਮਾਰ ਦਿੱਤੀ ਤੇ ਦੁਕਾਨ ਦੇ ਬਾਹਰ ਖੜ੍ਹੀ ਹੈ ਐਕਟਿਵਾ ਵਿੱਚ ਜਾ ਵੱਜੀ। ਲੜਕੀ ਬੁਰੀ ਤਰ੍ਹਾਂ ਜਖਮੀ ਹੋ ਗਈ, ਜਿਸ ਨੂੰ ਨੰਗਲ ਦੇ (Accident in Nangal) ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।

Car Collided With Girl and then Active in Nangal at Sri Anandpur Sahib

author img

By

Published : Jan 15, 2023, 2:27 PM IST

ਸੜਕ ਕੰਢੇ ਜਾ ਰਹੀ ਲੜਕੀ ਨੂੰ ਕਾਰ ਨੇ ਮਾਰੀ ਜ਼ੋਰਦਾਰ ਟੱਕਰ

ਸ੍ਰੀ ਅਨੰਦਪੁਰ ਸਾਹਿਬ: ਰੇਲਵੇ ਰੋਡ ਨੰਗਲ ਵਿੱਚ ਚੰਡੀਗੜ੍ਹ ਤੋਂ ਆ ਰਹੀ ਇੱਕ ਅਲਟੋ ਕਾਰ ਜੋ ਕਿ ਹਿਮਾਚਲ ਦੇ ਅੰਬ ਪਿੰਡ ਵਿੱਚ ਜਾ ਰਹੀ ਸੀ, ਨੇ ਸਾਈਡ ਉੱਤੇ ਪੈਦਲ ਜਾ ਰਹੀ ਲੜਕੀ ਨੂੰ ਟੱਕਰ ਮਾਰ ਦਿੱਤੀ। ਫਿਰ ਇਹ ਆਲਟੋ ਕਾਰ ਦੁਕਾਨ ਦੇ ਬਾਹਰ ਖੜੀ ਇੱਕ ਐਕਟਿਵਾ ਵਿੱਚ ਜਾ ਵੱਜੀ। ਸੜਕ ਦੇ ਇੱਕ ਪਾਸੇ ਪੈਦਲ ਚੱਲ ਰਹੀ ਲੜਕੀ ਨੂੰ ਪਿਛੇ ਤੋਂ ਆ ਰਹੀ ਆਲਟੋ ਕਾਰ ਨੇ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ ਲੜਕੀ ਦਾ ਕਾਰ ਦੇ ਸ਼ੀਸ਼ੇ ਵਿੱਚ ਸਿਰ ਵੱਜਿਆ।

ਇਸ ਜਬਰਦਸਤ ਟੱਕਰ ਤੋਂ ਬਾਅਦ ਕਾਰ ਦਾ ਸ਼ੀਸ਼ਾ ਟੁੱਟ ਗਿਆ, ਹਾਲਾਂਕਿ ਆਲਟੋ ਕਾਰ ਨੇ ਜਿਸ ਹਿਸਾਬ ਨਾਲ ਕੁੜੀ ਨੂੰ ਪਿੱਛੇ ਦੀ ਟੱਕਰ ਮਾਰੀ ਕੋਈ, ਜਾਨੀ ਨੁਕਸਾਨ ਨਹੀਂ ਹੋਇਆ। ਪਰ, ਦੁਕਾਨ ਦੇ ਬਾਹਰ ਖੜ੍ਹੀ ਐਕਟਿਵਾ ਦੀ ਭੰਨ-ਤੋੜ ਜ਼ਰੂਰ ਹੋਈ ਹੈ ਤੇ ਜ਼ਖਮੀ ਹਾਲਤ ਵਿੱਚ ਉਸੀ ਵਕਤ ਦੁਕਾਨਦਾਰਾਂ ਦੀ ਮਦਦ ਨਾਲ ਉਸ ਲੜਕੀ ਨੂੰ ਨੰਗਲ ਦੇ ਸਿਵਲ ਹਸਪਤਾਲ ਲੈ ਲਿਜਾਇਆ ਗਿਆ।

ਹਾਦਸਾ ਸੀਸੀਟੀਵੀ ਵਿੱਚ ਕੈਦ: ਰੇਲਵੇ ਰੋਡ 'ਤੇ ਇੱਕ ਢਾਬੇ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ। ਸੀਸੀਟੀਵੀ ਫੋਟੇਜ ਦੇਖ ਕੇ ਇੰਝ ਲੱਗ ਰਿਹਾ ਸੀ ਕਿ ਕਾਰ ਦੀ ਸਪੀਡ ਜ਼ਿਆਦਾ ਸੀ ਤੇ ਤੇਜ਼ ਰਫ਼ਤਾਰ ਕਾਰ ਨੇ ਸੜਕ ਕਿਨਾਰੇ ਜਾ ਰਹੀ ਲੜਕੀ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਦੁਕਾਨ ਬਾਹਰ ਖੜੀ ਐਕਟਿਵ ਵਿੱਚ ਜਾ ਵਜੀ।

ਆਲਟੋ ਕਾਰ ਡਰਾਈਵਰ ਨੇ ਕਿਹਾ- ਪਤਾ ਨਹੀਂ ਕਿਵੇਂ ਸਾਈਡ 'ਤੇ ਗਈ ਗੱਡੀ: ਇਸ ਸੰਬੰਧ ਵਿੱਚ ਕਾਰ ਦੇ ਮਾਲਕ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਚੰਡੀਗੜ੍ਹ ਤੋਂ ਹਿਮਾਚਲ ਅੰਬ ਵੱਲ ਜਾ ਰਿਹਾ ਸੀ। ਉਸ ਨੇ ਕਿਹਾ ਕਿ ਪਤਾ ਨਹੀਂ ਗੱਡੀ ਕਿਵੇਂ ਸੜਕ ਦੇ ਇਕ ਪਾਸੇ ਚਲੀ ਗਈ ਤੇ ਕੁੜੀ ਵਿੱਚ ਜਾ ਵੱਜੀ। ਉਸ ਦੇ ਕਹਿਣ ਮੁਤਾਬਕ ਗੱਡੀ ਦੀ ਸਪੀਡ ਹੌਲੀ ਸੀ।

ਇਹ ਵੀ ਪੜ੍ਹੋ: Plane Crashed In Nepal: ਨੇਪਾਲ ਵਿੱਚ ਵੱਡਾ ਹਾਦਸਾ, 72 ਸੀਟਰ ਜਹਾਜ਼ ਕਰੈਸ਼, 40 ਲਾਸ਼ਾਂ ਬਰਾਮਦ

ETV Bharat Logo

Copyright © 2025 Ushodaya Enterprises Pvt. Ltd., All Rights Reserved.