ਰੂਪਨਗਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰੋਪੜ ਜ਼ਿਲ੍ਹੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਕੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਅਮਰਿੰਦਰ ਸਿੰਘ ਨੇ ਸਤਲੁਜ ਦਰਿਆ ਕਿਨਾਰੇ ਰਹਿੰਦੇ ਗਰੀਬ ਲੋਕਾਂ ਦੇ ਹੜ੍ਹ ਨਾਲ ਹੋਏ ਨੁਕਸਾਨ ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਹੜ੍ਹ ਤੋਂ ਪ੍ਰਭਾਵਿਤ ਹੋਏ ਇਲਾਕਿਆਂ ਵਿੱਚ ਰਾਹਤ ਲਈ 100 ਕਰੋੜ ਰੁਪਏ ਦੀ ਮਾਲੀ ਸਹਾਇਤਾ ਜਾਰੀ ਕੀਤੀ।
-
Chief Minister @capt_amarinder Singh announces ₹100 Crore for emergency relief & rehabilitation measures in the flood-hit regions of the state. CM says a special Girdawari will be conducted as soon as water level recedes to ensure adequate compensation for affected farmers. pic.twitter.com/SLAP7E5fSm
— CMO Punjab (@CMOPb) August 19, 2019 " class="align-text-top noRightClick twitterSection" data="
">Chief Minister @capt_amarinder Singh announces ₹100 Crore for emergency relief & rehabilitation measures in the flood-hit regions of the state. CM says a special Girdawari will be conducted as soon as water level recedes to ensure adequate compensation for affected farmers. pic.twitter.com/SLAP7E5fSm
— CMO Punjab (@CMOPb) August 19, 2019Chief Minister @capt_amarinder Singh announces ₹100 Crore for emergency relief & rehabilitation measures in the flood-hit regions of the state. CM says a special Girdawari will be conducted as soon as water level recedes to ensure adequate compensation for affected farmers. pic.twitter.com/SLAP7E5fSm
— CMO Punjab (@CMOPb) August 19, 2019
ਅਮਰਿੰਦਰ ਸਿੰਘ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਹੜ੍ਹਾਂ ਤੋਂ ਬਾਅਦ ਪੈਦਾ ਹੋਏ ਹਾਲਾਤ ਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਰੋਪੜ ਹੈੱਡਵਰਕਸ ਉੱਤੇ ਪਾਣੀ ਦਾ ਪੱਧਰ ਵੀ ਵੇਖਿਆ। ਅਮਰਿੰਦਰ ਸਿੰਘ ਵਲੋਂ ਹੜ ਪੀੜ੍ਹਤਾਂ ਨੂੰ ਰਹਿਣ-ਸਹਿਣ, ਕੱਪੜੇ ਤੇ ਹੋਰ ਜ਼ਰੂਰੀ ਸਾਮਾਨ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤਾਂ ਕੀਤੀਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਦੁੱਖ-ਸੁੱਖ ਵਿਚ ਪੀੜਤਾਂ ਨਾਲ ਹੈ ਅਤੇ ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ।
ਇਸ ਦੌਰਾਨ ਉਨ੍ਹਾਂ ਨੇ ਹੜ੍ਹ ਤੋਂ ਪ੍ਰਭਾਵਿਤ ਹੋਏ ਇਲਾਕਿਆਂ ਵਿੱਚ ਰਾਹਤ ਲਈ 100 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਜਾਰੀ ਕੀਤੀ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ, ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਵਿਧਾਇਕ ਅਮਰਜੀਤ ਸਿੰਘ ਸੰਦੋਆ ਸਮੇਤ ਕਈ ਮੰਤਰੀ ਮੌਜੂਦ ਸਨ।
ਰੂਪਨਗਰ ਦੇ ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਨੇ ਦੱਸਿਆ ਕਿ ਅੱਜ ਹਾਲਾਤ ਵਿੱਚ ਕੁਝ ਸੁਧਾਰ ਹੈ। ਪ੍ਰਸ਼ਾਸਨ ਨੇ ਹਾਲਾਤ ਉੱਤੇ ਚੌਕਸ ਨਜ਼ਰ ਰੱਖੀ ਹੋਈ ਹੈ। ਭਾਖੜਾ ਵਿੱਚ ਅੱਜ ਵੀ ਪਾਣੀ ਛੱਡਿਆ ਜਾ ਰਿਹਾ ਹੈ, ਜੋ 70,000 ਕਿਊਸਿਕਸ ਤੋਂ 80,000 ਕਿਊਸਿਕ ਦੇ ਤੱਕ ਹੋਵੇਗਾ।