ਰੂਪਨਗਰ : ਅੱਜ ਡਿਪਟੀ ਕਮਿਸ਼ਨਰ ਰੋਪੜ ਦੇ ਦਫਤਰ ਸਾਹਮਣੇ ਮੋਰਿੰਡਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਵਾਲੇ ਮੁਜ਼ਰਮ ਤੇ ਆਪਣੀ ਧਾਰਮਿਕ ਭਾਵਨਾਵਾ ਵਿੱਚ ਵਹਿੰਦੇ ਹੋਏ ਵਕੀਲ ਸਾਹਿਬ ਸਿੰਘ ਖੁਲਰ ਦੇ ਹੱਕ ਵਿੱਚ ਰੋਸ ਮੁਜਾਹਰਾ ਕੀਤਾ ਗਿਆ। ਇਸ ਤੋਂ ਉਪਰੰਤ ਡਿਪਟੀ ਕਮਿਸ਼ਨਰ ਰੋਪੜ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਮੰਗ ਪੱਤਰ ਦਿੱਤਾ ਗਿਆ।
ਮੋਰਿੰਡਾ ਦੇ ਗੁਰੂਦੁਆਰਾ ਸਾਹਿਬ ਵਿਖੇ ਹੋਈ ਸੀ ਬੇਅਦਬੀ : ਭਾਰਤੀ ਕਿਸਾਨ ਯੂਨੀਅਨ ਪੰਜਾਬ ਖੋਸਾ ਨੇ ਕਿਹਾ ਕਿ ਜਥੇਬੰਦੀ ਮਹਿਸੂਸ ਕਰਦੀ ਹੈ ਕਿ ਪੰਜਾਬ ਵਿੱਚ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸਦਾ ਸਿੱਖ ਕੌਮ ਨੂੰ ਹੁਣ ਤੱਕ ਕੋਈ ਇਨਸਾਫ ਨਹੀਂ ਮਿਲਿਆ। ਇਸ ਤਰਾਂ ਪਿਛਲੇ ਦਿਨੀਂ ਮੋਰਿੰਡਾ ਵਿਖੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਵਿਅਕਤੀ ਵੱਲੋਂ ਬੇਅਦਬੀ ਕੀਤੀ ਗਈ ਸੀ ਮੁਲਜ਼ਮ ਨੂੰ ਰੋਪੜ ਪੁਲੀਸ ਵੱਲੋਂ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਉਸ ਦਿਨ ਨੌਜਵਾਨ ਵਕੀਲ ਸਾਹਿਬ ਸਿੰਘ ਖੁਲਰ ਵੱਲੋਂ ਮੁਜਰਮ ਉੱਤੇ ਪਿਸਤੌਲ ਤਾਣ ਲਿਆ ਸੀ।
ਇਹ ਵੀ ਪੜ੍ਹੋ : ਮੋਰਿੰਡਾ ਬੇਅਦਬੀ ਕਾਂਡ ਦੇ ਮੁਲਜ਼ਮ ਜਸਵੀਰ ਸਿੰਘ ਦੀ ਮ੍ਰਿਤਕ ਦੇਹ ਲੈਣ ਨਹੀਂ ਪਹੁੰਚਿਆ ਪਰਿਵਾਰ, ਮਾਨਸਾ ਪੁਲਿਸ ਪਰਿਵਾਰ ਦਾ ਕਰ ਰਹੀ ਇੰਤਜ਼ਾਰ
ਕਿਸਾਨ ਆਗੂਆਂ ਨੇ ਕਿਹਾ ਕਿ ਰੋਪੜ ਪੁਲੀਸ ਵੱਲੋਂ ਵਕੀਲ ਸਾਹਿਬ ਤੇ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ। 307 120 B ਵਰਗੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਖਦਸ਼ਾ ਜਾਹਿਰ ਕਰਦੇ ਹਾਂ ਕਿ ਪੰਜਾਬ ਸਰਕਾਰ ਦੇ ਦਬਾਅ ਹੇਠ ਪੁਲਿਸ ਪ੍ਰਸ਼ਾਸਨ ਹੋਰ ਨੌਜਵਾਨਾਂ ਨੂੰ ਸ਼ਾਮਲ ਕਰਨ ਦੀ ਤਾਂਘ ਵਿੱਚ ਲੱਗ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਪੰਜਾਬ ਖੋਸਾ ਨੇ ਮੰਗ ਕੀਤੀ ਹੈ ਕਿ ਵਕੀਲ ਸਾਹਿਬ ਸਿੰਘ ਖੁਲਰ ਉੱਤੇ ਦਰਜ ਮੁਕੱਦਮਾ ਰੱਦ ਕਰਕੇ ਬਿਨਾਂ ਸ਼ਰਤ ਵਕੀਲ ਨੂੰ ਜਲਦੀ ਤੋਂ ਜਲਦੀ ਰਿਹਾ ਕੀਤਾ ਜਾਵੇ।