ETV Bharat / state

ਸ਼ਹੀਦ ਗੱਜਣ ਸਿੰਘ ਦੇ ਭੋਗ ਤੇ ਪਹੁੰਚੇ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦੇ ਪਾਠ ਦਾ ਪਾਏ ਗਏ ਭੋਗ - Rupnagar

ਸ਼੍ਰੀਨਗਰ ਦੇ ਪੁੰਛ ਖੇਤਰ (Poonch area of Srinagar) ਦੇ ਵਿੱਚ ਪਾਕਿਸਤਾਨੀ ਅਤਿਵਾਦੀਆਂ ਦੇ ਨਾਲ ਹੋਏ ਗਹਿਗੱਚ ਮੁਕਾਬਲੇ ਦੇ ਵਿੱਚ ਬੀਤੇ ਦਿਨੀਂ ਜ਼ਿਲ੍ਹਾ ਰੂਪਨਗਰ ਦੀ ਸ੍ਰੀ ਆਨੰਦਪੁਰ ਸਾਹਿਬ (Anandpur Sahib) ਤਹਿਸੀਲ ਦੇ ਪਿੰਡ ਪੱਚਰੰਡਾ (Village Pacharanda) ਦਾ ਨੌਜਵਾਨ ਗੱਜਣ ਸਿੰਘ ਸ਼ਹੀਦ ਹੋ ਗਿਆ ਸੀ। ਜਿਸ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦੇ ਪਾਠ ਦਾ ਭੋਗ ਸ਼ਹੀਦ ਦੇ ਪਿੰਡ ਪੱਚਰੰਡਾ (Village Pacharanda) ਵਿਖੇ ਪਾਇਆ ਗਿਆ।

ਸ਼ਹੀਦ ਗੱਜਣ ਸਿੰਘ ਦੇ ਭੋਗ ਤੇ ਪਹੁੰਚੇ  ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦੇ ਪਾਠ ਦਾ ਪਾਏ ਗਏ ਭੋਗ

author img

By

Published : Oct 25, 2021, 1:25 PM IST

ਰੂਪਨਗਰ: ਸ਼੍ਰੀਨਗਰ ਦੇ ਪੁੰਛ ਖੇਤਰ (Poonch area of Srinagar) ਦੇ ਵਿੱਚ ਪਾਕਿਸਤਾਨੀ ਅਤਿਵਾਦੀਆਂ ਦੇ ਨਾਲ ਹੋਏ ਗਹਿਗੱਚ ਮੁਕਾਬਲੇ ਦੇ ਵਿੱਚ ਬੀਤੇ ਦਿਨੀਂ ਜ਼ਿਲ੍ਹਾ ਰੂਪਨਗਰ ਦੀ ਸ੍ਰੀ ਆਨੰਦਪੁਰ ਸਾਹਿਬ (Anandpur Sahib) ਤਹਿਸੀਲ ਦੇ ਪਿੰਡ ਪੱਚਰੰਡਾ (Village Pacharanda) ਦਾ ਨੌਜਵਾਨ ਗੱਜਣ ਸਿੰਘ ਸ਼ਹੀਦ ਹੋ ਗਿਆ ਸੀ। ਜਿਸ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦੇ ਪਾਠ ਦਾ ਭੋਗ ਸ਼ਹੀਦ ਦੇ ਪਿੰਡ ਪੱਚਰੰਡਾ (Village Pacharanda) ਵਿਖੇ ਪਾਇਆ ਗਿਆ ਅਤੇ ਉਸ ਉਪਰੰਤ ਸ਼ਰਧਾਂਜਲੀ ਸਮਾਗਮ ਹੋਇਆ ਜਿਸ ਵਿੱਚ ਇਲਾਕੇ ਦੇ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਲੋਕਾਂ ਵੱਲੋਂ ਸ਼ਿਰਕਤ ਕੀਤੀ ਗਈ।

ਸ਼ਹੀਦ ਗੱਜਣ ਸਿੰਘ ਦੇ ਭੋਗ ਤੇ ਪਹੁੰਚੇ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦੇ ਪਾਠ ਦਾ ਪਾਏ ਗਏ ਭੋਗ

ਇਹ ਵੀ ਪੜ੍ਹੋ: ਸ਼ਹੀਦ ਗੱਜਣ ਸਿੰਘ ਦਾ ਆਖ਼ਿਰੀ VIDEO ਆਇਆ ਸਾਹਮਣੇ

ਪਿੰਡ ਵਿੱਚ ਹੋਏ ਇਸ ਧਾਰਮਿਕ ਸਮਾਗਮ ਦੇ ਵਿਚ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਉਸ ਉਪਰੰਤ ਗੁਰੂ ਚਰਨਾਂ ਵਿਚ ਅਰਦਾਸ ਕੀਤੀ ਗਈ ਅਤੇ ਗੱਜਣ ਸਿੰਘ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੇ ਲਈ ਪ੍ਰਮਾਤਮਾ ਅੱਗੇ ਬੇਨਤੀ ਕੀਤੀ ਗਈ।

ਸ੍ਰੀ ਸਹਿਜ ਪਾਠ ਸਾਹਿਬ ਦੇ ਪਾਠ ਦਾ ਪਾਏ ਗਏ ਭੋਗ

ਇਸ ਮੌਕੇ 'ਤੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਵੱਲੋਂ ਸ਼ਹੀਦ ਗੱਜਣ ਸਿੰਘ (Shaheed Gajjan Singh) ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਗੱਜਣ ਸਿੰਘ ਦੀ ਸ਼ਹਾਦਤ 'ਤੇ ਸਾਰੇ ਇਲਾਕੇ ਨੂੰ ਮਾਣ ਹੈ ਗੱਜਣ ਸਿੰਘ ਨੇ ਨਾ ਕੇਵਲ ਆਪਣੇ ਪਰਿਵਾਰ ਦਾ ਸਗੋਂ ਪਿੰਡ ਦਾ 'ਤੇ ਸਮੁੱਚੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਗੱਜਣ ਸਿੰਘ ਦਾ ਨਾਮ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ।

ਗੱਜਣ ਸਿੰਘ ਦਾ ਪਰਿਵਾਰ
ਗੱਜਣ ਸਿੰਘ ਦਾ ਪਰਿਵਾਰ

ਇਹ ਵੀ ਪੜ੍ਹੋ: ਸੀਐਮ ਚੰਨੀ ਨੇ ਸ਼ਹੀਦ ਗੱਜਣ ਸਿੰਘ ਦੀ ਮ੍ਰਿਤਕ ਦੇਹ ਨੂੰ ਦਿੱਤਾ ਮੋਢਾ

ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ (Speaker Rana Kanwarpal Singh) ਪਰਿਵਾਰ ਵਿੱਚ ਆਪਣੀ ਹਾਜ਼ਰੀ ਲਈ ਪਹੁੰਚੇ ਅਤੇ ਉਨ੍ਹਾਂ ਵੱਲੋਂ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਸ਼ਹੀਦ ਦੀ ਸ਼ਹਾਦਤ 'ਤੇ ਹਮੇਸ਼ਾਂ ਸਾਨੂੰ ਮਾਣ ਰਹੇਗਾ। ਜਿਸ ਨੇ ਆਪਣੀ ਜ਼ਿੰਦਗੀ ਦੀ ਪ੍ਰਵਾਹ ਨਾ ਕਰਦਿਆਂ ਆਪਣੀ ਜਾਨ ਦੇਸ਼ ਕੌਮ ਦੇ ਲੇਖੇ ਲਗਾ ਦਿੱਤੀ।

ਇਸ ਮੌਕੇ ਵਿਧਾਇਕ ਅਮਰਜੀਤ ਸਿੰਘ ਸੰਦੋਆ (MLA Amarjit Singh Sandoya) ਵੱਲੋਂ ਵੀ ਇਸ ਸ਼ਰਧਾਂਜਲੀ ਸਮਾਗਮ ਵਿੱਚ ਸ਼ਿਰਕਤ ਕੀਤੀ ਕਿ ਦੋਵਾਂ ਆਗੂਆਂ ਵੱਲੋਂ ਜਿੱਥੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਉਥੇ ਸਰਕਾਰ ਵੱਲੋਂ ਕਿਸੇ ਵੱਡੇ ਨੁਮਾਇੰਦੇ ਦਾ ਇਸ ਮੌਕੇ 'ਤੇ ਨਾ ਪੁੱਜਣ ਤੇ ਅਫ਼ਸੋਸ ਵੀ ਜ਼ਾਹਿਰ ਕੀਤਾ ਗਿਆ। ਇਨ੍ਹਾਂ ਦੋਹਾਂ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਪਰਿਵਾਰ ਨੇ ਆਪਣੀਆਂ ਭਾਵਨਾਵਾਂ ਵਿਅਕਤ ਕਰਦਿਆਂ ਕਿਹਾ ਹੈ ਕਿ ਟੀ ਟਵੰਟੀ ਮੈਚ ਜੋ ਕਿ ਭਾਰਤ 'ਤੇ ਪਾਕਿਸਤਾਨ ਦੇ ਵਿਚਕਾਰ ਚੱਲ ਰਹੇ ਹਨ ਉਨ੍ਹਾਂ ਨੂੰ ਕਰਾਉਣ ਤੋਂ ਪਹਿਲਾਂ ਹਾਲਾਤ ਜ਼ਰੂਰ ਘੋਖਣੇ ਚਾਹੀਦੇ ਹਨ।

ਇਹ ਵੀ ਪੜ੍ਹੋ: ਸ਼ਹੀਦ ਗੱਜਣ ਸਿੰਘ ਦੇ ਪਿਤਾ ਨੇ ਰੋ-ਰੋ ਕਿਹਾ, 'ਸਾਡੇ ਲਈ ਮਾਣ ਵਾਲੀ ਗੱਲ'

ETV Bharat Logo

Copyright © 2025 Ushodaya Enterprises Pvt. Ltd., All Rights Reserved.