ਰੂਪਨਗਰ: ਅਕਸਰ ਹੀ ਕਿਹਾ ਜਾਂਦਾ 'ਉਮਰਾਂ ਛੋਟੀਆਂ ਕਾਰਨਾਮੇ ਵੱਡੇ', ਅਜਿਹਾ ਹੀ ਕਰ ਦਿਖਾਇਆ ਹੈ, ਜ਼ਿਲ੍ਹਾ ਰੋਪੜ ਦੀ ਤਹਿਸੀਲ ਆਨੰਦਪੁਰ ਸਾਹਿਬ ਦੇ ਰਹਿਣ ਵਾਲੇ ਅਰਜਿਤ ਸ਼ਰਮਾ ਨੇ। ਜਿਸ ਨੇ ਹਿਮਾਚਲ ਪ੍ਰਦੇਸ਼ ਦੀ 'ਆਦਿ ਹਿਮਾਨੀ ਚਾਮੁੰਡਾ' ਪਹਾੜੀ ਦੀ 10500 ਫੁੱਟ ਦੀ ਉੱਚੀ ਚੋਟੀ ਉੱਤੇ ਚੜ੍ਹ ਕੇ ਤਿਰੰਗਾ ਝੰਡਾ ਲਹਿਰਾਇਆ ਹੈ। ਇਸ ਦੌਰਾਨ ਅਰਜਿਤ ਸ਼ਰਮਾ ਨੇ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਵਾਲੀ ਟੀ ਸਰਟ ਵੀ ਪਾਈ ਹੋਈ ਸੀ।
ਅਰਜਿਤ ਸ਼ਰਮਾ ਰਾਹੁਲ ਗਾਂਧੀ ਦਾ ਬਹੁਤ ਵੱਡਾ ਫੈਨ:- ਇਸ ਦੌਰਾਨ ਹੀ ਅਰਜਿਤ ਸ਼ਰਮਾ ਨੇ ਦੱਸਿਆ ਕਿ ਉਹ ਕਾਂਗਰਸੀ ਲੀਡਰ ਰਾਹੁਲ ਗਾਂਧੀ ਦਾ ਬਹੁਤ ਵੱਡਾ ਫੈਨ ਹੈ। ਉਸਨੇ ਕਿਹਾ ਕਿ ਰਾਹੁਲ ਗਾਂਧੀ ਪੂਰੇ ਦੇਸ਼ ਵਿੱਚ ਭਾਰਤ ਜੋੜਾ ਯਾਤਰਾ ਦੇ ਨਾਲ ਭਾਰਤੀਆਂ ਨੂੰ ਜੋੜ ਰਹੇ ਹਨ। ਜੋ ਕਿ ਸ਼ਲਾਘਾਯੋਗ ਕਦਮ ਹੈ। ਇਸ ਦੇ ਨਾਲ ਹੀ ਮੈਂ ਉਹਨਾਂ ਦੀ ਟੀ-ਸ਼ਰਟ ਪਾ ਕੇ 10500 ਫੁੱਟ ਦੀ ਉਚਾਈ ਉੱਤੇ ਰਾਹੁਲ ਗਾਂਧੀ ਦੀ ਰੈਲੀ ਪ੍ਰਤੀ ਪੰਜਾਬ ਅਤੇ ਭਾਰਤ ਜੋੜੋ ਯਾਤਰਾ ਨਾਲ ਜੋੜਨ ਦਾ ਸੁਨੇਹਾ ਦਿੱਤਾ ਹੈ।
ਚੋਟੀ 'ਆਦਿ ਹਿਮਾਨੀ ਚਾਮੁੰਡਾ' ਉੱਤੇ ਚੜ੍ਹਨ ਅਰਜਿਤ ਸ਼ਰਮਾ ਪਹਿਲਾ ਬੱਚਾ:- ਦੱਸ ਦੱਈਏ ਕਿ ਇਹ ਚੋਟੀ ਆਦਿ ਹਿਮਾਨੀ ਚਾਮੁੰਡਾ ਧਰਮਸ਼ਾਲਾ ਜ਼ਿਲ੍ਹਾਂ ਕਾਂਗੜਾ ਹਿਮਾਚਲ ਪ੍ਰਦੇਸ਼ ਵਿੱਚ ਪੈਦੀ ਹੈ। ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਕੋਈ ਹੋਰ ਬੱਚਾ ਇਸ ਚੋਟੀ ਉੱਤੇ ਨਹੀਂ ਚੜ੍ਹ ਸਕਿਆ। ਜੇਕਰ ਗੱਲ ਕੀਤੀ ਜਾਵੇ ਇਸ ਚੋਟੀ ਉੱਤੇ ਬਹੁਤ ਜ਼ਿਆਦਾ ਬਰਫੀਲੀ ਹਵਾ ਅਤੇ ਕਾਫੀ ਬਰਫਬਾਰੀ ਹੁੰਦੀ ਹੈ। ਜਿਸ ਵਿੱਚ ਨੌਜਵਾਨ ਤਾਂ ਥਕਾਵਟ ਮੰਨਦੇ ਹਨ, ਪਰ ਇਸ ਬੱਚੇ ਨੇ ਹਾਰ ਨਹੀਂ ਮੰਨੀ।
ਉਮਰ ਚਾਹੇ ਬੇਸ਼ੱਕ ਛੋਟੀ ਹੋਵੇ, ਪਰ ਹੌਂਸਲੇ ਬੁਲੰਦ ਹੋਣੇ ਚਾਹੀਦੇ:- ਇਸ ਤੋਂ ਇਲਾਵਾ ਅਰਜਿਤ ਸ਼ਰਮਾ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਉਮਰ ਚਾਹੇ ਬੇਸ਼ੱਕ ਛੋਟੀ ਹੋਵੇ, ਪਰ ਹੌਂਸਲੇ ਬੁਲੰਦ ਹੋਣੇ ਚਾਹੀਦੇ ਹਨ। ਸ੍ਰੀ ਆਨੰਦਪੁਰ ਸਾਹਿਬ ਵਿਖੇ ਇਸ ਬੱਚੇ ਦੀ ਸ਼ਲਾਘਾ ਅਤੇ ਸਨਮਾਨ ਹਰ ਥਾਂ ਉੱਤੇ ਹੋ ਰਿਹਾ ਹੈ। ਅਰਜਿਤ ਸ਼ਰਮਾ ਦਸਮੇਸ਼ ਅਕੈਡਮੀ ਸ੍ਰੀ ਆਨੰਦਪੁਰ ਸਾਹਿਬ ਦਾ ਵਿਦਿਆਰਥੀ ਹੈ, ਜੋ ਕਿ ਚੌਥੀ ਜਮਾਤ ਵਿੱਚ ਪੜ੍ਹਦਾ ਹੈ। ਜਿਸ ਦਾ ਵਿੱਦਿਅਕ ਸੰਸਥਾ ਸ੍ਰੀ ਦਸਮੇਸ਼ ਅਕੈਡਮੀ ਨੇ ਵੀ ਅਰਜਿਤ ਸ਼ਰਮਾ ਦਾ ਸਨਮਾਨ ਕੀਤਾ ਹੈ।
ਇਹ ਵੀ ਪੜੋ:- ਈਸਾਈ ਤੋਂ ਸਿੱਖ ਬਣੇ ਵਿੱਕੀ ਥੋਮਸ ਨੇ ਬੱਸਾਂ ਤੋਂ ਉਤਰਵਾਏ ਸਿੱਖੀ ਨਾਲ ਸੰਬੰਧਿਤ ਧਾਰਮਿਕ ਚਿੰਨ੍ਹ