ਸ਼੍ਰੀ ਅਨੰਦਪੁਰ ਸਾਹਿਬ: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਰਾਸਤ-ਏ-ਖਾਲਸਾ ਔਡੀਟੋਰੀਅਮ ਵਿਖੇ ਆਂਗਨਵਾੜੀ ਵਰਕਰਾ ਅਤੇ ਹੈਲਪਰਾਂ ਨੂੰ ਨਿਯੁਕਤੀ ਪੱਤਰ ਵੰਡਣ ਤੋਂ ਬਾਅਦ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ (Appointment letters to Anganwadi Workers) ਸਰਕਾਰ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਮੁਕਤ ਸਾਫ ਸੁਥਰਾ ਪ੍ਰਸਾਸ਼ਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਵਿੱਚ 36 ਹਜ਼ਾਰ ਬੇਰੁਜਗਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ। ਹਜ਼ਾਰਾਂ ਕਰਮਚਾਰੀ ਰੈਗੂਲਰ ਕਰ ਦਿੱਤੇ ਹਨ ਅਤੇ ਭਵਿੱਖ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦੇ ਵੱਡੇ ਮੌਕੇ ਮਿਲਣਗੇ।
ਸਰਕਾਰ ਦੇ ਵਾਅਦੇ ਗਿਣਾਏ : ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਲਗਾਮ ਪਾਉਣ ਲਈ ਵਿਆਪਕ ਕੰਮ ਕੀਤਾ ਹੈ। ਨਸ਼ਿਆ ਦੇ ਸੌਦਾਗਰ ਜੇਲ੍ਹਾਂ ਵਿਚ ਡੱਕੇ ਹਨ, ਨਾਜਾਇਜ ਆਮਦਨ ਨਾਲ ਬਣਾਈਆਂ ਜਾਇਦਾਦਾਂ ਜਬਤ ਕੀਤੀਆਂ (Appointment letters distributed to helpers ) ਜਾਣਗੀਆਂ। ਆਮ ਆਦਮੀ ਪਾਰਟੀ ਨੇ ਜੋ ਵਾਅਦਾ ਚੋਣਾ ਦੌਰਾਨ ਲੋਕਾਂ ਨਾਲ ਕੀਤਾ ਸੀ, ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਇੱਕ ਇੱਕ ਕਰਕੇ ਹਰ ਵਾਅਦਾ ਪੂਰਾ ਕਰ ਰਹੇ ਹਨ। ਆਮ ਘਰਾਂ ਦੇ ਬਿਜਲੀ ਦੇ ਬਿੱਲ ਜੀਰੋ ਆ ਰਹੇ ਹਨ। ਬਿਜਲੀ ਦੇ ਬਿੱਲਾਂ ਦੀ ਬੱਚਤ ਨਾਲ ਲੋਕਾਂ ਦੀ ਆਰਥਿਕਤਾ ਮਜਬੂਤ ਹੋ ਰਹੀ ਹੈ। ਸਰਕਾਰ ਵੱਲੋਂ ਮੁਫਤ ਸਿਹਤ ਸਹੂਲਤਾਂ ਲਈ ਸੈਕੜੇ ਆਮ ਆਦਮੀ ਕਲੀਨਿਕ ਲੋਕਾਂ ਦੇ ਘਰਾਂ ਨੇੜੇ ਖੋਲ ਦਿੱਤੇ ਗਏ ਹਨ, ਜਿੱਥੇ ਮੁਫਤ ਦਵਾਈ, ਟੈਸਟ ਦੀ ਸਹੂਲਤ ਮਿਲ ਰਹੀ ਹੈ।
- Girl Rape Case: ਬਰਨਾਲਾ ਦੀ ਲੜਕੀ ਨਾਲ ਵਿਆਹ ਦਾ ਝਾਂਸਾ ਦੇ ਕੇ ਕੀਤਾ ਬਲਾਤਕਾਰ ਨਾਲੇ ਘਰ 'ਚ ਬਣਾਇਆ ਬੰਦੀ
- Controversy Between India Canada: ਭਾਰਤ ਤੇ ਕੈਨੇਡਾ ਵਿਚਾਲੇ ਵਿਵਾਦ 'ਤੇ ਕੀ ਬੋਲੇ ਅਮਰੀਕਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ, ਪੜ੍ਹੋ ਪੂਰੀ ਖ਼ਬਰ
- Cyber Crime In Ludhiana: NRI ਦੇ ਬੈਂਕ ਖਾਤਿਆਂ ਚੋਂ ਠੱਗਾਂ ਨੇ ਮਾਰੀ ਲੱਖਾਂ ਦੀ ਠੱਗੀ, ਬੈਂਕ ਮੈਨੇਜਰ ਨੇ ਦਿੱਤਾ ਸਾਥ
ਸਕੂਲਾਂ ਲਈ ਅਹਿਮ ਫੈਸਲੇ : ਕੈਬਨਿਟ ਮੰਤਰੀ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਕ੍ਰਾਤੀਕਾਰੀ ਕਦਮ ਚੁੱਕੇ ਹਨ। 50 ਕਰੋੜ ਰੁਪਏ ਹਲਕੇ ਦੇ ਸਰਕਾਰੀ ਸਕੂਲਾਂ ਲਈ ਜਾਰੀ ਕੀਤੇ ਹਨ, 2 ਕਰੋੜ ਰੁਪਏ ਨਾਲ ਨੰਗਲ ਆਈ.ਟੀ.ਆਈ ਨੂੰ ਸਮੇਂ (Virasat A Khalasa Auditorium) ਦੇ ਹਾਣੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਵੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ, ਨਿਰੋਲ ਮੈਰਿਟ ਦੇ ਅਧਾਰ ਉੱਤੇ ਚੋਣ ਕੀਤੀ ਗਈ ਹੈ, ਹਰ ਵਰਗ ਸਰਕਾਰ ਦੀ ਕਾਰਗੁਜਾਰੀ ਤੋਂ ਖੁੱਸ਼ ਹੈ। ਉਨ੍ਹਾਂ ਨੇ 10 ਆਂਗਨਵਾੜੀ ਵਰਕਰਾ ਤੇ 41 ਹੈਲਪਰਾਂ ਨੂੰ ਨਿਯੁਕਤੀ ਪੱਤਰ ਵੰਡਣ ਮੌਕੇ ਸੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਹੁਣ ਸੇਵਾ ਦੀ ਭਾਵਨਾ ਨਾਲ ਕੰਮ ਕਰਨ ਲਈ ਜੁੱਟ ਜਾਣ।