ਸ੍ਰੀ ਅਨੰਦਪੁਰ ਸਾਹਿਬ: ਲੰਘੀ ਦਿਨੀਂ ਹੋਈ ਬੱਦਲਬਾਰੀ ਮੀਂਹ ਅਤੇ ਬਿਜਲੀ ਕੜਕਣ ਨਾਲ ਬੇਸ਼ੱਕ ਗਰਮੀ ਤੋਂ ਲੋਕਾਂ ਨੂੰ ਕੁਝ ਰਾਹਤ ਮਿਲ ਗਈ ਹੈ ਪਰ ਮੌਸਮ ਵਿੱਚ ਆਈ ਅਚਾਨਕ ਤਬਦੀਲੀ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਬਲਾਕ ਨੂਰਪੁਰ ਬੇਦੀ ਅਧੀਨ ਪੈਂਦੇ ਪਿੰਡ ਮਵਾਂ ਖੁਰਦ ਦੇ ਕੁਝ ਘਰਾਂ ਦੇ ਉੱਤੇ ਅਸਮਾਨੀ ਬਿਜਲੀ ਡਿੱਗੀ ਹੈ। ਅਸਮਾਨੀ ਬਿਜਲੀ ਦੇ ਡਿੱਗਣ ਨਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਉਨ੍ਹਾਂ ਘਰ ਦਾ ਕੁਝ ਸਮਾਨ ਨੁਕਸਾਨਿਆਂ ਗਿਆ ਹੈ।
ਪੀੜਤ ਮਹਿਲਾ ਨੇ ਕਿਹਾ ਕਿ ਜਿਸ ਵੇਲੇ ਅਸਮਾਨੀ ਬਿਜਲੀ ਡਿੱਗੀ ਉਸ ਵੇਲੇ ਉਹ ਘਰ ਵਿੱਚ ਹੀ ਮੌਜੂਦ ਸਨ ਪਰ ਉਨ੍ਹਾਂ ਨੂੰ ਇਸ ਬਿਜਲੀ ਨਾਲ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਪਰ ਉਨ੍ਹਾਂ ਦੇ ਘਰ ਵਿੱਚ ਲੱਗੇ ਹੋਏ ਬਿਜਲੀ ਉਪਕਰਣ ਜਿਵੇਂ ਫਰਿੱਜ ਕੂਲਰ ਅਤੇ ਟੀਵੀ ਆਦਿ ਸੜ ਗਏ।
ਇਹ ਵੀ ਪੜ੍ਹੋ:ਸੱਪਾਂ ਦੀ ਦੁਨੀਆ ਦੇਖਣੀ ਹੈ ਤਾਂ ਇੱਥੇ ਆਓ... ਨਾਗ ਰਸੇਲ ਅਜਗਰ ਤੋਂ ਲੈ ਕੇ ਮਿਲੇਗੀ ਕਈ ਜ਼ਹਿਰੀਲੀ ਪ੍ਰਜਾਤੀਆਂ
ਪਿੰਡ ਵਾਸੀਆਂ ਨੇ ਕਿਹਾ ਕਿ ਇਹ ਅਸਮਾਨੀ ਬਿਜਲੀ ਪਿੰਡ ਦੇ 5-6 ਘਰਾਂ ਉੱਤੇ ਡਿੱਗੀ ਹੈ। ਜਿਨ੍ਹਾਂ ਘਰਾਂ ਉੱਤੇ ਬਿਜਲੀ ਡਿੱਗੀ ਹੈ ਉਹ ਗਰੀਬ ਅਤੇ ਮੱਧਮ ਪਰਿਵਾਰ ਹਨ। ਉਹ ਨਰੇਗਾ ਵਿੱਚ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸਮਾਨੀ ਬਿਜਲੀ ਦੇ ਡਿੱਗਣ ਨਾਲ ਇਨ੍ਹਾਂ ਗਰੀਬ ਘਰਾਂ ਦੇ ਬਿਜਲੀ ਉਪਕਰਣ ਖਰਾਬ ਹੋ ਗਏ ਹਨ ਜਿਸ ਦਾ ਵੱਡਾ ਨੁਕਸਾਨ ਇਨ੍ਹਾਂ ਗ਼ਰੀਬ ਲੋਕਾਂ ਨੂੰ ਝੱਲਣਾ ਪਿਆ।
ਪੀੜਤ ਪਰਿਵਾਰ ਅਤੇ ਸਥਾਨਕ ਵਾਸੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਉਨ੍ਹਾਂ ਨੂੰ ਮੁਆਵਜ਼ਾ ਦੇਵੇ। ਜਿਹੜੀ ਅਸਮਾਨੀ ਬਿਜਲੀ ਡਿੱਗਣ ਨਾਲ ਵੱਡਾ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕੀਤੀ ਜਾ ਸਕੇ।