ਰੋਪੜ: ਜ਼ਿਲ੍ਹੇ ਦੇ ਕਸਬਾ ਸੋਲਖੀਆਂ ਵਿੱਚ ਸਥਿਤ ਟੋਲ ਪਲਾਜ਼ਾ ਵੱਲੋਂ ਓਵਰਲੋਡ ਦੇ ਨਾਮ ਉੱਤੇ ਟਰੱਕਾਂ ਅਤੇ ਕਮਰਸ਼ੀਅਲ ਵਾਹਨਾਂ ਦੀ ਹੋ ਰਹੀ ਤਿੰਨ ਗੁਣਾਂ ਲੁੱਟ ਨੂੰ ਪੰਜਾਬ ਸਰਕਾਰ ਨੇ ਬੰਦ ਕਰਵਾ ਦਿੱਤਾ ਹੈ। ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜਦੋਂ ਤੋਂ ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਨ੍ਹਾਂ ਵੱਲੋਂ ਪੰਜਾਬ ਦੇ ਲੋਕਾਂ ਦੀ ਟੋਲ ਪਲਾਜ਼ਿਆਂ ਉੱਤੇ ਹੋ ਰਹੀ ਨਜ਼ਾਇਜ ਲੁੱਟ ਬੰਦ ਕਰਵਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਰੋਪੜ-ਚੰਡੀਗੜ੍ਹ ਰੋਡ ਉੱਤੇ ਮੌਜੂਦ ਸੋਲਖੀਆਂ ਟੋਲ ਪਲਾਜ਼ਾ ਉੱਤੇ ਓਵਰਲੋਡਿੰਗ ਦੇ ਨਾਂ ਉੱਤੇ ਹੋ ਰਹੀ ਰੋਜ਼ਾਨਾ ਲੱਖਾਂ ਦੀ ਲੁੱਟ ਵੀ ਅੱਜ ਬੰਦ ਕਰਵਾਈ ਗਈ ਹੈ।
ਟਰੱਕ ਅਤੇ ਬੱਸ ਓਪਰੇਟਰਾਂ ਨੂੰ ਵੱਡੀ ਰਾਹਤ: ਐਡਵੋਕੇਟ ਚੱਢਾ ਨੇ ਦੱਸਿਆ ਕਿ ਇਸ ਨਾਲ ਖਾਸ ਤੌਰ ਉੱਤੇ ਟਰੱਕ ਓਪਰੇਟਰਾਂ ਅਤੇ ਟਰਾਂਸਪੋਟਰਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਟ੍ਰਾਂਸਪੋਰਟ ਵਹੀਕਲ ਟਰਾਲਾ, ਟਰੱਕ, ਪਿੱਕ ਅਪ ਗੱਡੀਆਂ ਅਤੇ ਕੈਂਟਰ ਆਦਿ ਤੋਂ ਇਸ ਟੋਲ ਉੱਤੇ ਓਵਰਲੋਡਿੰਗ ਦੇ ਨਾਂ 'ਤੇ ਤਿੰਨ ਗੁਣਾ ਜ਼ਿਆਦਾ ਟੋਲ ਵਸੂਲਿਆ ਜਾ ਰਿਹਾ ਸੀ ਜੋ ਕਿ ਕਿਤੇ ਵੀ ਹੋਰ ਨਹੀਂ ਵਸੂਲਿਆ ਜਾਂਦਾ। ਇਸ ਨਜ਼ਾਇਜ ਲੁੱਟ ਨੂੰ ਅੱਜ ਰਾਤ 12 ਵਜੇ ਤੋਂ ਬੰਦ ਕਰ ਦਿੱਤਾ ਗਿਆ ਹੈ। ਵਿਧਾਇਕ ਚੱਢਾ ਨੇ ਦੱਸਿਆ ਕਿ ਇਸ ਟੋਲ ਪਲਾਜ਼ੇ ਵਲੋਂ ਪਿਕ-ਅਪ ਗੱਡੀਆਂ ਤੋਂ ਜਿੱਥੇ 300 ਰੁਪਇਆ ਵਸੂਲ ਕੀਤਾ ਜਾਂਦਾ ਸੀ ਉਹ ਹੁਣ ਸਿਰਫ 100 ਰੁਪਏ ਲਿਆ ਜਾਵੇਗਾ ਅਤੇ ਟਰੱਕ ਓਪਰੇਟਰਾਂ, ਬੱਸਾਂ ਤੋਂ 585 ਰੁਪਏ ਲਏ ਜਾਂਦੇ ਸੀ ਉਹ ਹੁਣ 195 ਰੁਪਏ ਲਿਆ ਜਾਵੇਗਾ। 3 ਐਕਸ ਐੱਲ 4 ਐਕਸ ਐਲ ਐਮ ਏ ਵੀ ਅਤੇ ਓਵਰ ਸਾਈਜ਼ ਵਹੀਕਲਾਂ ਤੋਂ 945 ਦੀ ਜਗ੍ਹਾ, ਹੁਣ 315 ਰੁਪਏ ਵਸੂਲੇ ਜਾਣਗੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖ ਰਹੀ ਹੈ ਅਤੇ ਭਵਿੱਖ ‘ਚ ਵੀ ਰੱਖੇਗੀ। ਉਨ੍ਹਾਂ ਕਿਹਾ ਸੂਬਾ ਸਰਕਾਰ ਨੇ ਕਾਰਜਕਾਲ ਸੰਭਾਲਦੇ ਹੀ ਲੋਕ ਹਿੱਤ ਦੇ ਫੈਸਲੇ ਲਏ ਹਨ ਅਤੇ ਇਹ ਪ੍ਰਕਿਰਿਆ ਲਗਾਤਾਰ ਜਾਰੀ ਹੈ। ਐਡਵੋਕੇਟ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਉਨ੍ਹਾਂ ਵੱਲੋਂ ਇਹ ਵੀ ਅਪੀਲ ਕੀਤੀ ਜਾਵੇਗੀ ਕਿ ਇਹ ਓਵਰਲੋਡ ਦੇ ਨਾਂ ਉੱਤੇ 3 ਗੁਣਾ ਕੀਤੀ ਜਾਂਦੀ ਨਜ਼ਾਇਜ ਵਸੂਲੀ ਦੀ ਵੀ ਜਾਂਚ ਕੀਤੀ ਜਾਵੇ ਕਿ ਕਿਸ ਨਿਯਮ ਤਹਿਤ ਇਹ ਲੁੱਟ ਕੀਤੀ ਗਈ। ਉਨ੍ਹਾਂ ਕਿਹਾ ਕਿ ਓਵਰਲੋਡ ਦੀ ਵਸੂਲੀ ਟੋਲ ਪਲਾਜ਼ਿਆਂ ਤੋਂ ਕਿਸੇ ਵੀ ਨਿਯਮ ਤਹਿਤ ਨਹੀਂ ਕੀਤੀ ਜਾ ਸਕਦੀ ਜਦਕਿ ਇਸ ਲਈ ਹੋਰ ਵੱਖਰੇ ਕਾਨੂੰਨ ਬਣੇ ਹੋਏ ਹਨ।
- ਗੜ੍ਹਸ਼ੰਕਰ ਨੰਗਲ ਰੋਡ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਲਗਾਇਆ ਝੋਨਾ, ਕਿਹਾ- ਬਰਸਾਤ ਦੇ ਪਹਿਲੇ ਮੀਂਹ ਨੇ ਸਰਕਾਰ ਦੇ ਪ੍ਰਬੰਧਾਂ ਦੀ ਖੋਲ੍ਹੀ ਪੋਲ
- ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਕੌਮੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ, ਸਿਆਸੀ ਨਜ਼ਰ ਤੋਂ ਮੁਲਾਕਾਤ ਨੂੰ ਮੰਨਿਆ ਜਾ ਰਿਹਾ ਅਹਿਮ
- Ferozepur News: ਫਿਰੋਜ਼ਪੁਰ ਵਿੱਚ ਨੌਜਵਾਨ ਦੇ ਗਲ਼ 'ਚ ਫਿਰੀ ਖੂਨੀ ਚਾਈਨਾ ਡੋਰ, ਹਸਪਤਾਲ ਵਿੱਚ ਜ਼ੇਰੇ ਇਲਾਜ
ਰੇਟਾਂ ਦੇ ਵਿੱਚ ਕਟੌਤੀ: ਸੁਖਵਿੰਦਰ ਸਿੰਘ ਟੋਲ ਮਨੇਜਰ ਨੇ ਕਿਹਾ ਕਿ ਉਹਨਾਂ ਨੂੰ ਲਗਾਤਾਰ ਇਸ ਮਾਮਲੇ ਦੇ ਵਿੱਚ ਲੋਕਾਂ ਵੱਲੋਂ ਬੇਨਤੀਆਂ ਕੀਤੀਆਂ ਜਾ ਰਹੀਆਂ ਸਨ, ਜਿਸ ਤੋਂ ਬਾਅਦ ਇਨ੍ਹਾਂ ਵਧੇ ਹੋਏ ਰੇਟਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ। ਜਦੋਂ ਕਿ ਐੱਨ ਐੱਚ ਆਈ ਵੱਲੋਂ ਤੈਅ ਮਾਪਦੰਡ ਅਨੁਸਾਰ ਓਵਰ ਲੋਡਿੰਗ ਦਾ ਜੁਰਮਾਨਾ 10 ਗੁਣਾ ਤੱਕ ਕੀਤਾ ਜਾ ਸਕਦਾ ਹੈ ਪਰ ਹੁਣ ਰੂਪਨਗਰ ਸੋਲਖੀਆਂ ਟੋਲ ਪਲਾਜ਼ਾ ਉੱਪਰ ਇਕ ਪ੍ਰਤੀਸ਼ਤ ਜੋ ਕਿ ਮੂਲ ਰਾਸ਼ੀ ਹੈ ਉਹ ਹੀ ਵਸੂਲੀ ਜਾਵੇਗੀ।