ਰੂਪਨਗਰ : ਪੰਜਾਬ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਵਿਆਹ ਸਮਾਗਮ ਤੋਂ ਬਾਅਦ ਰਿਸੈਪਸ਼ਨ ਪਾਰਟੀ ਦੌਰਾਨ ਰੌਣਕਾਂ ਲੱਗੀਆਂ। ਇਸ ਦੌਰਾਨ ਪਾਰਟੀ ਵਿਚ ਡੀਜੀਪੀ ਪੰਜਾਬ ਗੌਰਵ ਯਾਦਵ, ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਡਿਪਟੀ ਸਪੀਕਰ ਜੈਕਿਸ਼ਨ ਰੋੜੀ, ਵਿਧਾਇਕ ਲਾਭ ਸਿੰਘ ਉੱਗੋਕੇ, ਵਿਧਾਇਕ ਡਾ. ਚਰਨਜੀਤ ਚੰਨੀ, ਵਿਧਾਇਕ ਦਿਨੇਸ਼ ਚੱਢਾ, ਕੈਬਨਿਟ ਮੰਤਰੀ ਹਰਪਾਲ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ ਤੋਂ ਇਲਾਵਾ ਹੋਰ ਪਾਰਟੀ ਮੈਂਬਰ ਪੁੱਜੇ।
ਇਸ ਦੌਰਾਨ ਮੰਤਰੀਆਂ ਤੇ ਵਿਧਾਇਕਾਂ ਨੇ ਰਿਸੈਪਸ਼ਨ ਪਾਰਟੀ ਦੌਰਾਨ ਖੂਭ ਰੌਣਕਾਂ ਲਾਈਆਂ। ਇਸ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਆਪ ਲੀਡਰਸ਼ਿਪ ਦੇ ਆਗੂ ਪਾਰਟੀ ਦੌਰਾਨ ਭੰਗੜੇ ਪਾ ਰਹੇ ਹਨ।
ਕੈਬਨਿਟ ਮੰਤਰੀ ਹਰਜੋਤ ਬੈਂਸ : ਮੰਤਰੀ ਹਰਜੋਤ ਬੈਂਸ ਪੰਜਾਬ ਦੇ ਜ਼ਿਲ੍ਹਾ ਰੋਪੜ ਦੀ ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਦੇ ਪਿੰਡ ਗੰਭੀਰਪੁਰ ਦੇ ਵਸਨੀਕ ਹਨ। ਉਹਨਾਂ ਦੇ ਦਾਦਾ ਮਰਹੂਮ ਉਜਾਗਰ ਸਿੰਘ ਬੈਂਸ ਬੀਬੀਐਮਬੀ ਨੰਗਲ ਵਿੱਚ ਇੱਕ ਕਰਮਚਾਰੀ ਸਨ ਅਤੇ ਉਹਨਾਂ ਨੇ ਭਾਖੜਾ ਨੰਗਲ ਡੈਮ ਦੇ ਨਿਰਮਾਣ ਵਿੱਚ ਕੰਮ ਕੀਤਾ ਸੀ। ਹਰਜੋਤ ਬੈਂਸ ਨੇ ਆਪਣੀ ਸਕੂਲੀ ਪੜ੍ਹਾਈ ਲੁਧਿਆਣਾ ਤੋਂ ਕੀਤੀ ਅਤੇ ਬੀਏਐਲਐਲਬੀ ਪੰਜਾਬ ਯੂਨੀਵਰਸਿਟੀ ਤੋਂ ਉਹ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ ਦੇ ਇੱਕ ਕੋਰਸ ਲਈ ਲੰਡਨ ਸਕੂਲ ਆਫ਼ ਇਕਨਾਮਿਕਸ ਐਂਡ ਪੋਲੀਟਿਕਲ ਸਾਇੰਸ ਵਿੱਚ ਪੜ੍ਹੇ ਨੇ। ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਕੀਲ ਹਨ। ਦੱਸ ਦਈਏ ਹਰਜੋਤ ਬੈਂਸ ਕਈ ਸਮਾਜਿਕ ਅੰਦੋਲਨਾਂ ਦਾ ਹਿੱਸਾ ਰਹੇ ਹਨ ਅਤੇ 18 ਸਾਲ ਦੀ ਉਮਰ ਵਿੱਚ ਇੱਕ ਪੈਨ ਪੰਜਾਬ ਯੂਨਾਈਟਿਡ ਯੂਥ ਆਰਗੇਨਾਈਜ਼ੇਸ਼ਨ ਦੀ ਸਥਾਪਨਾ ਕੀਤੀ। ਉਨ੍ਹਾਂ ਭ੍ਰਿਸ਼ਟਾਚਾਰ ਵਿਰੁੱਧ ਚੱਲੇ ਅੰਦੋਲਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਉਹ 23 ਸਾਲ ਦੀ ਉਮਰ ਵਿੱਚ ਉਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸੰਸਥਾਪਕ ਪ੍ਰਧਾਨ ਸਨ।
ਇਹ ਵੀ ਪੜ੍ਹੋ : Harjot bains weds jyoti yadav: ਵਿਆਹ ਦੇ ਬੰਧਨ 'ਚ ਬੱਝੇ ਮੰਤਰੀ ਹਰਜੋਤ ਬੈਂਸ, ਸੀਐੱਮ ਮਾਨ ਤੇ ਕੇਜਰੀਵਾਲ ਵਿਆਹ 'ਚ ਹੋਏ ਸ਼ਾਮਿਲ
12 ਮਾਰਚ ਨੂੰ ਹਰਜੋਤ ਬੈਂਸ ਨਾਲ ਮੰਗਣੀ: ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਆਈਪੀਐਸ ਜੋਤੀ ਯਾਦਵ ਨਾਲ ਕੁੜਮਾਈ ਦੀਆਂ ਗੱਲਾਂ ਸਾਹਮਣੇ ਆਈਆਂ ਸਨ। ਇਸ ਤੋਂ ਇਲਾਵਾ ਦੋਵਾਂ ਦੀਆਂ ਸੋਸ਼ਲ ਮੀਡੀਆ 'ਤੇ ਇਕੱਠਿਆਂ ਦੀਆਂ ਤਸਵੀਰਾਂ ਵੇਖਣ ਨੂੰ ਮਿਲੀਆਂ ਸਨ। ਜ਼ਿਕਰਯੋਗ ਹੈ ਕਿ ਮੰਤਰੀ ਹਰਜੋਤ ਬੈਂਸ ਦੀ ਧਰਮ ਪਤਨੀ ਆਈਪੀਐੱਸ ਜੋਤੀ ਯਾਦਵ ਇਸ ਸਮੇਂ ਮਾਨਸਾ ਜ਼ਿਲ੍ਹੇ ਵਿੱਚ ਤਾਇਨਾਤ ਹਨ। ਦੱਸ ਦਈਏ ਆਪੀਐੱਸ ਜਯੋਤੀ ਯਾਦਵ ਨੇ 12 ਮਾਰਚ ਨੂੰ ਹਰਜੋਤ ਬੈਂਸ ਨਾਲ ਮੰਗਣੀ ਕਰਵਾਈ ਸੀ ਅਤੇ ਜਯੋਤੀ ਯਾਦਵ ਦੀ ਪਹਿਲੀ ਮੁਲਾਕਾਤ 2011 ਵਿੱਚ ਅੰਨਾ ਹਜ਼ਾਰੇ ਵੱਲੋਂ ਚਲਾਏ ਗਏ ਅੰਦੋਲਨ ਦੌਰਾਨ ਹਰਜੋਤ ਬੈਂਸ ਨਾਲ ਹੋਈ ਸੀ। ਦੱਸ ਦਈਏ ਜਯੋਤੀ ਯਾਦਵ ਇਸ ਸਮੇਂ ਮਾਨਸਾ ਵਿੱਚ ਬਤੌਰ ਐੱਸਪੀ ਹੈੱਡਕੁਆਟਰ ਵਜੋਂ ਤਾਇਨਾਤ ਨੇ ਅਤੇ ਉਹ 2022 ਵਿੱਚ ਆਪ ਵਿਧਾਇਕਾ ਰਜਿੰਦਰ ਕੌਰ ਛੀਨਾ ਨਾਲ ਹੋਏ ਵਿਵਾਦ ਕਾਰਣ ਸੁਰਖੀਆਂ ਵਿੱਚ ਆਏ ਸਨ।
ਇਹ ਵੀ ਪੜ੍ਹੋ : AMRITPAL Singh : ਦੀਪ ਸਿੱਧੂ ਦੀ ਪ੍ਰਸਿੱਧੀ ਦਾ ਫਾਇਦਾ ਚੁੱਕਣ ਲਈ ਅੰਮ੍ਰਿਤਪਾਲ ਨੇ ਬਣਾਈ 'ਵਾਰਿਸ ਪੰਜ-ਆਬ ਦੇ', ਕਰੀਬੀ ਨੇ ਕੀਤੇ ਖੁਲਾਸੇ