ETV Bharat / state

ਪੰਜਾਬ ਦੀ 7 ਸਾਲਾ ਸਾਨਵੀ ਸੂਦ ਨੇ ਮਾਊਂਟ ਐਵਰੈਸਟ ਦੇ ਬੇਸ ਕੈਂਪ ’ਤੇ ਲਹਿਰਾਇਆ ਝੰਡਾ, ਰਚਿਆ ਇਤਿਹਾਸ - ਜਜ਼ਬੇ ਨੂੰ ਸਲਾਮ

ਰੋਪੜ ਦੀ ਸੱਤ ਸਾਲਾ ਬੱਚੀ ਸਾਨਵੀ ਸੂਦ ਵੱਲੋਂ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਗਿਆ ਹੈ। ਉਸਨੇ ਨੇ ਮਾਊਂਟ ਐਵਰੇਸਟ ਦੇ ਬੇਸ ਕੈਂਪ ’ਤੇ ਪਹੁੰਚ ਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਸਾਨਵੀ ਸੂਦ 5,364 ਮੀਟਰ ਦੀ ਉਚਾਈ ’ਤੇ ਪੁੱਜ ਕੇ ਦੇਸ਼ ਦਾ ਝੰਡਾ ਲਹਿਰਾਇਆ ਹੈ। ਹਰ ਕੋਈ ਉਸਦੇ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ।

7 ਸਾਲਾ ਸਾਨਵੀ ਸੂਦ ਨੇ ਮਾਊਂਟ ਐਵਰੈਸਟ ਦੇ ਬੇਸ ਕੈਂਪ ’ਤੇ ਲਹਿਰਾਇਆ ਝੰਡਾ

author img

By

Published : Jun 10, 2022, 5:41 PM IST

Updated : Jun 10, 2022, 10:18 PM IST

ਰੂਪਨਗਰ: ਰੋਪੜ ਦੀ ਸੱਤ ਸਾਲਾ ਲੜਕੀ ਨੇ ਮਾਊਂਟਐਵਰੇਸਟ ਦੇ ਬੇਸ ਕੈਂਪ ’ਤੇ ਪਹੁੰਚ ਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਰੋਪੜ ਵਾਸੀ ਸਾਨਵੀ ਸੂਦ ਭਾਰਤ ਦੀ ਪਹਿਲੀ ਸਭ ਤੋ ਛੋਟੀ ਉਮਰ ਦੀ ਪਹਿਲੀ ਲੜਕੀ ਹੈ ਜਿਸਨੇ ਮਾਊਂਟ ਐਵਰੇਸਟ ਦੇ ਬੈਂਸ ਕੈਂਪ ’ਤੇ ਪੁੱਜ ਕੇ ਭਾਰਤ ਦਾ ਝੰਡਾ ਲਹਿਰਾਇਆ ਹੈ। ਘੱਟ ਆਕਸੀਜਨ ਵਿੱਚ ਠੰਡੀਆਂ ਤੇ ਤੇਜ ਹਵਾਵਾਂ ਨੂੰ ਸਹਿੰਦੇ ਹੋਏ ਤੰਗ ਅਤੇ ਅੋਖੇ ਰਸਤਿਆਂ ਵਿੱਚੋਂ ਗੁਜ਼ਾਰਦੇ ਹੋਏ ਸਾਨਵੀ ਨੇ ਲਗਭਗ 65 ਕਿਲੋਮੀਟਰ ਦਾ ਇਹ ਟ੍ਰੈਕ ਨੋ ਦਿਨਾਂ ਵਿੱਚ ਪਾਰ ਕਰਕੇ ਨਵਾਂ ਰਿਕਾਰਡ ਕਾਇਮ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

7 ਸਾਲਾ ਸਾਨਵੀ ਸੂਦ ਨੇ ਮਾਊਂਟ ਐਵਰੈਸਟ ਦੇ ਬੇਸ ਕੈਂਪ ’ਤੇ ਲਹਿਰਾਇਆ ਝੰਡਾ

ਸਾਨਵੀ ਸੂਦ ਨੇ 5,364 ਮੀਟਰ ਦੀ ਉਚਾਈ ’ਤੇ ਪੁੱਜੇ ਜਿੱਥੇ ਕਿ ਭਾਰਤ,ਪੰਜਾਬ ਅਤੇ ਰੋਪੜ ਦਾ ਨਾਮ ਰੌਸ਼ਨ ਕੀਤਾ ਹੈ ਉੱਥੇ ਹੀ ਉਸਨੇ ਮਾਤਾ ਪਿਤਾ ਨਾਮ ਵੀ ਛੋਟੀ ਉਮਰ ਵਿੱਚ ਹੀ ਚਮਕਾ ਦਿੱਤਾ ਹੈ। ਮੁਹਾਲੀ ਦੇ ਯਾਦਵਿੰਦਰਾ ਸਕੂਲ ਵਿੱਚ ਦੂਸਰੀ ਜਮਾਤ ਵਿੱਚ ਪੜ੍ਹਦੀ ਸਾਨਵੀ ਸੂਦ ਦੇ ਇਸ ਜਜ਼ਬੇ ਨੂੰ ਹਰ ਕੋਈ ਸਲਾਮ ਕਰ ਰਹੇ ਹਨ।

ਸਾਨਵੀ ਸੂਦ ਨੂੰ ਇਹ ਸਫਰ ਤੈਅ ਕਰਨ ਵਿੱਚ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਜਾਣਕਾਰੀ ਮਿਲੀ ਹੈ ਕਿ ਉਸਨੂੰ ਇਸ ਔਖੇ ਸਫਰ ਨੂੰ ਤੈਅ ਕਰਨ ਵਿੱਚ ਕਾਫੀ ਮੁਸ਼ਕਿਲ ਆਈ ਸੀ ਪਰ ਉਸ ਨੇ ਮਿੱਥ ਲਿਆ ਸੀ ਕਿ ਉਹ ਮਾਊਂਟ ਐਵਰੇਸਟ ਦੇ ਬੇਸ ’ਤੇ ਪਹੁੰਚ ਕੇ ਹੀ ਰਹੇਗੀ। ਇਸੇ ਜਜ਼ਬੇ ਦੇ ਚੱਲਦੇ ਸਾਨਵੀ ਵੱਲੋਂ ਇਹ ਲੰਮਾ ਪੈਂਡਾ ਤੈਅ ਕੀਤਾ ਗਿਆ ਹੈ ਅਤੇ ਦੇਸ਼ ਅਤੇ ਪੰਜਾਬ ਦਾ ਸਿਰ ਉੱਚਾ ਕੀਤਾ ਹੈ। ਹਰ ਕੋਈ ਸਾਨਵੀ ਦੇ ਇਸ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ।

ਇਹ ਵੀ ਪੜ੍ਹੋ: ਫਤਿਹ ਦਿਵਸ: ਸ੍ਰੀ ਸ਼ਹੀਦ ਗੰਜ ਸਾਹਿਬ ਤੋਂ ਕਿਲਾ ਲੋਹਗੜ ਤੱਕ ਸਜਾਇਆ ਗਿਆ ਨਗਰ ਕੀਰਤਨ

Last Updated : Jun 10, 2022, 10:18 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.