ਰੋਪੜ: ਕੋਰੋਨਾ ਦੀ ਮਹਾਮਾਰੀ ਦੇ ਮੱਦੇਨਜ਼ਰ ਰੂਪਨਗਰ ਜੇਲ੍ਹ ਦੇ ਵਿੱਚੋਂ 54 ਬੰਦੀ ਰਿਹਾਅ ਕੀਤੇ ਗਏ ਹਨ। ਇਹ ਜਾਣਕਾਰੀ ਰੂਪਨਗਰ ਦੇ ਜੇਲਰ ਨੇ ਈਟੀਵੀ ਭਾਰਤ ਨਾਲ ਸਾਂਝੀ ਕੀਤੀ।
ਮਾਨਯੋਗ ਸੁਪਰੀਮ ਕੋਰਟ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਰੂਪਨਗਰ ਜੇਲ੍ਹ ਦੇ ਵਿੱਚੋਂ 54 ਬੰਦੀਆਂ ਨੂੰ ਰਿਹਾਅ ਕੀਤਾ ਗਿਆ ਹੈ। ਇਨ੍ਹਾਂ ਨੂੰ ਰਿਹਾਅ ਕਰਨ ਦਾ ਮਕਸਦ ਇਹ ਹੈ ਕਿ ਜੇਲ੍ਹ ਦੇ ਅੰਦਰ ਜੋ ਮਾਮੂਲੀ ਸਜ਼ਾਵਾਂ ਅਧੀਨ ਬੰਦ ਹਨ, ਉਨ੍ਹਾਂ ਨੂੰ 42 ਦਿਨਾਂ ਲਈ ਪੈਰੋਲ 'ਤੇ ਛੱਡਿਆ ਗਿਆ ਹੈ।
ਰਿਹਾਈ ਮਿਲਣ ਤੋਂ ਬਾਅਦ ਬੰਦੀਆਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਹ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਦੇ ਹਨ। ਉਧਰ ਦੂਜੇ ਪਾਸੇ ਬੰਦੀਆਂ ਨੂੰ ਜੇਲ੍ਹ ਤੋਂ ਲੈਣ ਆਏ ਉਨ੍ਹਾਂ ਦੇ ਰਿਸ਼ਤੇਦਾਰ ਵੀ ਸਰਕਾਰ ਵੱਲੋਂ ਲਏ ਇਸ ਫੈਸਲੇ ਦਾ ਸਵਾਗਤ ਕਰ ਰਹੇ ਹਨ।
ਇਹ ਵੀ ਪੜੋ: ਚੰਡੀਗੜ੍ਹ 'ਚ ਆਏ ਕੋਰੋਨਾ ਦੇ 5 ਨਵੇਂ ਕੇਸ, ਗਿਣਤੀ ਹੋਈ 13
ਰੂਪਨਗਰ ਜੇਲ੍ਹ ਦੇ ਸੁਪਰਡੈਂਟ ਜੇ.ਐਸ. ਥਿੰਦ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਇਨ੍ਹਾਂ ਦੀ ਰਿਹਾਈ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਕੈਦੀਆਂ 'ਤੇ ਛੋਟੇ ਮੋਟੇ ਕੇਸ ਦਰਜ ਹਨ ਜਾਂ ਜਿਹੜੇ ਨੂੰ ਘੱਟ ਸਜ਼ਾਵਾਂ 'ਤੇ ਜੇਲ੍ਹਾਂ 'ਚ ਸਨ, ਉਨ੍ਹਾਂ ਨੂੰ ਪੈਰੋਲ 'ਤੇ ਛੱਡਿਆ ਗਿਆ ਹੈ।