ਰੋਪੜ : ਪੰਜਾਬ ਵਿੱਚ ਦਿਨੋਂ-ਦਿਨ ਮਾਸੂਮ ਬੱਚਿਆਂ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਰੋਪੜ ਤੋਂ ਜਿੱਥੇ 13 ਸਾਲਾਂ ਮੁਹੰਮਦ ਸਨਾਉਲਾ ਪਿੱਛਲੇ 13 ਦਿਨਾਂ ਤੋਂ ਲਾਪਤਾ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਬੱਚੇ ਦੇ ਪਿਤਾ ਸ਼ਾਹਦੁਲਾ ਨੇ ਦੱਸਿਆ ਕਿ ਮੁਹੰਮਦ ਸਨਾਉਲਾ ਦੀ ਤਲਾਸ਼ ਹਰ ਪਾਸੇ ਹੋ ਰਹੀ ਹੈ ਪਰ ਉਸ ਦੀ ਜਾਣਕਾਰੀ ਨਹੀਂ ਮਿਲ ਰਹੀ। ਉਨ੍ਹਾਂ ਦੱਸਿਆ ਕਿ 13 ਦਿਨ ਪਹਿਲਾਂ ਉਸ ਦੀ ਮਾਤਾ ਜੀ ਨੇ ਸਵੇਰੇ ਉਸ ਨੂੰ ਸਕੂਲ ਲਈ ਊਠਾਇਆ ਅਤੇ ਉਸ ਤੋਂ ਬਾਅਦ ਅਚਾਨਕ ਉਹ ਘਰੋਂ ਗਾਇਬ ਹੋ ਗਿਆ।
ਸ਼ਾਹਦੁਲਾ ਨੇ ਕਿਹਾ ਉਨ੍ਹਾਂ ਨੂੰ ਕਿਸੇ 'ਤੇ ਵੀ ਕੋਈ ਸ਼ਕ ਨਹੀਂ ਹੈ ਅਤੇ ਨਾ ਹੀਂ ਕਿਸੇ ਦਾ ਉਸ ਦੇ ਬੱਚੇ ਨਾਲ ਕੋਈ ਝਗੜਾ ਹੈ। ਦੱਸ ਦਈਏ ਕਿ ਪਰਿਵਾਰ ਵੱਲੋਂ ਉਸ ਨੂੰ ਲੱਭਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਰੋਪੜ ਪੁਲਿਸ ਵੱਲੋਂ ਇਹ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਮੁਹੰਮਦ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲਾ ਦਰਜ਼ ਹੋਣ ਦੇ ਬਾਵਜੂਦ ਵੀ ਉਸ ਦੀ ਖ਼ਬਰ ਅੱਜੇ ਤੱਕ ਨਹੀਂ ਮਿਲੀ ਹੈ।
ਬਚਿਆਂ ਬਾਰੇ ਮਾਪਿਆਂ ਦੀ ਅਣਗਹਿਲੀ ਵੀ ਨਜ਼ਰ ਆਉਂਦੀ ਹੈ, ਪਰ ਪੰਜਾਬ ਦੇ ਵਿਗੜਦੇ ਹਾਲਾਤ ਪੰਜਾਬ ਦੇ ਹਰ ਮਾਂ-ਬਾਪ ਲਈ ਵੀ ਛਚੰਤਾ ਦਾ ਵਿਸ਼ਾ ਬਣ ਰਹੇ ਹਨ, ਕਿ ਬਚਿਆਂ ਦੇ ਗੁੰਮ ਹੋਣ ਦੀਆਂ ਖ਼ਬਰਾਂ ਲਗਾਰਤਾਰ ਨਸ਼ਰ ਹੋ ਰਹੀਆਂ ਹਨ।
ਉਧਰ ਰਾਜਪੁਰਾ ਦੇ ਪਿੰਡ ਗੰਢਾ ਖੇੜੀ ਵਿਚ ਵੀ ਦੋ ਬੱਚੇ ਲਾਪਤਾ ਹਨ, ਪਰ ਪੁਲਿਸ ਹਾਲੇ ਤੱਕ ਕੋਈ ਸੁਰਾਗ ਲੱਭਣ ਵਿਚ ਨਾਕਾਮਯਾਬ ਰਹੀ ਹੈ। ਰੋਪੜ ਪੁਲਸ ਵੀ ਬੱਚਿੇ ਨੂੰ ਭਾਲਣ ਵਿਚ ਅਸਮਰੱਥ ਜਾ ਰਹੀ ਹੈ।