ਨਾਭਾ: ਸਿੱਖਿਆ ਵਿਭਾਗ, ਪੰਜਾਬ ਵਿੱਚ ਬਤੌਰ ਅਧਿਆਪਕਾ ਰੇਖਾ ਮਿੱਤਲ ਨਾਂਅ ਦੀ ਮਹਿਲਾ ਦੀ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਦੁੱਖ ਦੀ ਗੱਲ ਹੈ ਕਿ, ਵਰਤ ਦੀ ਪੂਰੀ ਤਿਆਰੀਆਂ ਕਰਦੇ ਹੋਏ, ਜਦੋਂ ਸਵੇਰੇ ਸਰਘੀ ਦੇ ਖਾਣੇ ਦੀ ਤਿਆਰੀ ਕਰ ਰਹੀ ਸੀ ਉਸ ਸਮੇਂ ਇਹ ਦੁੱਖਦਾਈ ਘਟਨਾ ਵਾਪਰੀ।
ਮ੍ਰਿਤਕ ਰੇਖਾ ਮਿੱਤਲ ਨੇ ਕਈ ਦਿਨਾਂ ਤੋਂ ਕਰਵਾ ਚੌਥ ਦੀ ਤਿਆਰੀ ਕੀਤੀ ਹੋਈ ਸੀ। ਉਸ ਨੇ ਹੱਥਾਂ ਉੱਤੇ ਮਹਿੰਦੀ ਸਜਾਈ, ਸਰਘੀ ਦਾ ਵੇਲ੍ਹਾ ਆਇਆ ਪਰ ਰੱਬ ਨੂੰ ਸ਼ਾਇਦ ਕੁੱਝ ਹੋਰ ਹੀ ਮਨਜ਼ੂਰ ਸੀ। ਉਸ ਨੂੰ ਸਰਘੀ ਦੀ ਤਿਆਰੀ ਕਰਦੇ ਸਮੇਂ ਦਿਲ ਦੇ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਜੰਮੂ ਕਸ਼ਮੀਰ: ਪੰਜਾਬ ਦੇ 2 ਸੇਬ ਵਪਾਰੀਆਂ ਉੱਤੇ ਅੱਤਵਾਦੀ ਹਮਲਾ, 1 ਦੀ ਮੌਤ
ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਨਾਭਾ ਵਿਖੇ ਬਸੰਤਪੁਰਾ ਮੁਹੱਲੇ ਦੀ ਰਹਿਣ ਵਾਲੀ ਮ੍ਰਿਤਕ ਅਸ਼ੋਕ ਜੈਨ ਦੀ ਪਤਨੀ ਸੀ। ਉਹ ਆਪਣੇ ਪਿੱਛੇ 12 ਸਾਲ ਦਾ ਬੇਟਾ ਅਤੇ 16 ਸਾਲ ਦੀ ਬੇਟੀ ਛੱਡ ਗਈ। ਇਸ ਘਟਨਾ ਤੋਂ ਬਾਅਦ ਹੁਣ ਪੂਰੇ ਮੁਹੱਲੇ ਵਿੱਚ ਸਦਮੇ ਦੀ ਲਹਿਰ ਹੈ।