ਪਟਿਆਲਾ : ਸ਼ਹਿਰ ਵਿੱਚ ਆਏ ਦਿਨ ਗੁੰਡਾਗਰਦੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ।
ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਪਟਿਆਲਾ ਦੇ ਅਨੰਦ ਨਗਰ ਦਾ। ਆਨੰਦ ਨਗਰ ਦੀ 9 ਨੰਬਰ ਗਲੀ ਜਿੱਥੇ ਰਾਤ 11.00 ਵਜੇ ਦੇ ਕਰੀਬ 6-7 ਨੌਜਵਾਨਾਂ ਨੇ ਇੱਕ ਬਬਲੂ ਨਾਂਅ ਦੇ ਨੌਜਵਾਨ ਨੂੰ ਘਰੋਂ ਬੁਲਾ ਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਚਾਕੂ ਨਾਲ ਵਾਰ ਕੀਤੇ।
ਜਾਣਕਾਰੀ ਮੁਤਾਬਕ ਜਿਸ ਵੇਲੇ ਇਹ ਸਾਰੀ ਘਟਨਾ ਵਾਪਰੀ ਉਸ ਵੇਲੇ ਕੇਵਲ ਉਸ ਦੀ ਮਾਂ ਉਸ ਦੇ ਨਜ਼ਦੀਕ ਸੀ ਪਰ ਉਹ ਵੀ ਆਪਣੇ ਲੜਕੇ ਨੂੰ ਬਚਾਅ ਨਾ ਸਕੀ ਅਤੇ ਹੁਣ ਇਸ ਨੌਜਵਾਨ ਨੂੰ ਰਜਿੰਦਰਾ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਪਤਾ ਲੱਗਾ ਹੈ ਕਿ ਕਾਫ਼ੀ ਜ਼ਖ਼ਮੀ ਹੋ ਗਿਆ ਹੈ।
ਇਹ ਵੀ ਪੜ੍ਹੋ : 11 ਵਰ੍ਹਿਆਂ ਤੋਂ ਸਾਈਕਲ ਯਾਤਰਾ ਰਾਹੀਂ ਨਸ਼ਿਆਂ ਤੋਂ ਬਚਣ ਦਾ ਸੁਨੇਹਾ ਦੇ ਰਿਹੈ ਇਹ ਸਿੰਘ
ਦੂਸਰੇ ਪਾਸੇ ਜ਼ਖਮੀ ਨੌਜਵਾਨ ਦੀ ਮਾਤਾ ਦਾ ਕਹਿਣਾ ਹੈ ਕਿ ਕੱਲ੍ਹ ਬੀਤੀ ਰਾਤ ਅਣਜਾਣ ਵਿਅਕਤੀਆਂ ਨੇ ਉਸ ਦੇ ਘਰ ਆ ਕੇ ਉਸ ਦੇ ਲੜਕੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਚਾਕੂਆਂ ਨਾਲ ਜ਼ਖ਼ਮੀ ਕਰ ਦਿੱਤਾ ਹੈ। ਜ਼ਖ਼ਮੀ ਦੀ ਮਾਤਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇੱਕ ਲੜਕੇ ਨੂੰ ਪੁਲਿਸ ਹਵਾਲੇ ਵੀ ਕੀਤਾ ਗਿਆ ਸੀ, ਪਰ ਪੁਲਿਸ ਨੇ ਉਸ ਨੂੰ ਛੱਡ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੁਲਿਸ ਸਾਡੀ ਕਿਸੇ ਵੀ ਤਰ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਥਾਣਾ ਤ੍ਰਿਪੜੀ ਦੇ ਥਾਣਾ ਇੰਚਾਰਜ ਹਰਜਿੰਦਰ ਸਿੰਘ ਢਿੱਲੋਂ ਦਾ ਕਹਿਣਾ ਹੈ ਐਮ.ਐੱਲ.ਆਰ ਰਿਪੋਰਟ ਮੁਤਾਬਕ 2 ਸੱਟਾਂ ਲੱਗੀਆਂ ਹਨ। ਥਾਣਾ ਇੰਚਾਰਜ ਮੁਤਾਬਿਕ ਇਸ ਮਾਮਲੇ ਪਿੱਛੇ ਕੋਈ ਪੁਰਾਣੀ ਰੰਜਿਸ਼ ਚੱਲਦੀ ਸੀ।
ਉੱਧਰ ਜ਼ਖ਼ਮੀ ਨੌਜਵਾਨ ਦਾ ਕਹਿਣਾ ਹੈ ਕਿ ਮੈਂ ਉਨ੍ਹਾਂ ਨੂੰ ਨਹੀਂ ਜਾਣਦਾ।