ਪਟਿਆਲਾ: ਜ਼ਿਲ੍ਹੇ ਦੇ ਬਾਰਣ ਅੱਡੇ ਦੇ ਨਜਦੀਕ ਸਮਸ਼ਾਨਘਾਟ ’ਚੋਂ ਸਫਾਈ ਦੌਰਾਨ 2 ਪੁਰਾਣੇ ਹੈਂਡਗਰਨੇਡ ਅਤੇ 1 ਲਫਾਫੇ ਵਿੱਚੋਂ 16 ਤੋਂ 17 ਗੋਲੀਆਂ ਬਰਾਮਦ ਹੋਈਆਂ ਹਨ। ਇਹ ਦੋਵੇਂ ਹੀ ਹੈਂਡ ਗ੍ਰਨੇਡ ’ਚੋਂ 1 ਹੈਂਡ ਗ੍ਰਨੇਡ ਡਿਫਊਜ ਦੱਸਿਆ ਜਾ ਰਿਹਾ ਹੈ ਜਦਕਿ ਇੱਕ ਜਿੰਦਾ ਹੈਂਡਗ੍ਰਨੇਡ ਸੀ। ਇਸ ਹੈਂਡਗ੍ਰਨੇਡ ਨੂੰ ਡਿਫਿਊਜ ਕਰਨ ਦੇ ਲਈ ਜਲੰਧਰ ਤੋਂ ਸਪੈਸ਼ਲ ਟੀਮ ਨੂੰ ਬੁਲਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਇਸ ਹੈਂਡ ਗ੍ਰਨੇਡ ਨੂੰ ਨਜ਼ਦੀਕ ਦੇ ਖੇਤਾਂ ਵਿੱਚ ਡਿਫਿਊਜ ਕੀਤਾ ਜਾਵੇਗਾ। ਇਸ ਘਟਨਾ ਨੂੰ ਲੈਕੇ ਆਲੇ-ਦੁਆਲੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੱਸ ਦਈਏ ਕਿ ਪਿਛਲੇ ਦਿਨ੍ਹਾਂ ਤੋਂ ਲਗਾਤਾਰ ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ। ਇੱਕ ਤੋਂ ਬਾਅਦ ਇੱਕ ਵੱਡੀ ਘਟਨਾ ਪੰਜਾਬ ਵਿੱਚ ਵਾਪਰ ਰਹੀ ਹੈ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਇਸ ਦੀ ਜ਼ਿੰਦਾਜਾਗਦੀ ਤਸਵੀਰ ਸਾਰਿਆਂ ਦੇ ਸਾਹਮਣੇ ਹੈ। ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਜਾਂਚ ਵਿੱਚ ਲੱਗੀ ਹੋਈ ਹੈ। ਕਰੀਬ ਇੱਕ ਮਹੀਨੇ ਦਾ ਸਮਾਂ ਹੋ ਚੁੱਕਿਆ ਹੈ ਪਰ ਪੁਲਿਸ ਤੇ ਸਰਕਾਰ ਜਾਂਚ ਕਰਨ ਦੀ ਗੱਲ ਕਹਿ ਰਹੀ ਹੈ ਪਰ ਅਜੇ ਤੱਕ ਸਰਕਾਰ ਤੇ ਪੁਲਿਸ ਦੇ ਹੱਥ ਖਾਲੀ ਹਨ।
ਇਸ ਵਿਚਾਲੇ ਹੀ ਪੰਜਾਬ ਵਿੱਚ ਇੱਕ ਹੋਰ ਘਟਨਾ ਵਾਪਰ ਚੁੱਕੀ ਹੈ। ਪਟਿਆਲੇ ਦੇ ਬਾਰਣ ਅੱਡੇ ਕੋਲ 2 ਹੈਂਡ ਗ੍ਰਨੇਡ ਅਤੇ 17 ਦੇ ਕਰੀਬ ਗੋਲੀਆਂ ਮਿਲਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਵੀ ਅਲਰਟ ’ਤੇ ਹੋ ਗਈ ਹੈ।
ਡੀ.ਐਸ.ਪੀ ਮੋਹਿਤ ਮਲਹੋਤਰਾ ਨੇ ਦੱਸਿਆ ਕਿ ਦੋ ਬੰਬ ਮਿਲੇ ਹਨ ਅਤੇ 41 ਕਾਰਤੂਸ ਮਿਲੇ ਹਨ। ਉਨ੍ਹਾਂ ਦੱਸਿਆ ਕਿ ਇਹ ਬਹੁਤ ਜ਼ਿਆਦਾ ਪੁਰਾਣੇ ਹਨ। ਉਨ੍ਹਾਂ ਖਦਸ਼ਾ ਜਤਾਇਆ ਹੈ ਕਿ ਇਹ ਹਥਿਆਰ 1943 ਦੇ ਸਮੇਂ ਦੇ ਹਨ। ਜਾਂਚ ਅਫਸਰ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਸ਼ਮਸ਼ਾਨਘਾਟ ਵਿੱਚ ਸਫ਼ਾਈ ਦਾ ਕੰਮ ਚੱਲ ਰਿਹਾ ਸੀ, ਜਿੱਥੋਂ ਇਸ ਦਾ ਪਤਾ ਲੱਗਾ ਅਤੇ ਜਾਣਕਾਰੀ ਮਿਲੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ਤੋਂ ਇਹੀ ਲੱਗ ਰਿਹਾ ਹੈ ਕਿ ਇਹ ਕਾਫੀ ਸਮੇਂ ਤੋਂ ਜ਼ਮੀਨ ਵਿੱਚ ਦੱਬੇ ਹੋਏ ਸਨ। ਬੰਬ ਡਿਫਿਊਜ਼ ਟੀਮ ਗ੍ਰਨੇਡ ਨੂੰ ਲੈ ਕੇ ਪਿੰਡ ਮਿਰਜਾਪੁਰ ਪਹੁੰਚੀ ਜਿੱਥੇ ਬੰਬ ਨੂੰ ਨਸ਼ਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ: 'ਆਪ' ਦੇ ਨਿਸ਼ਾਨੇ ’ਤੇ ਵੜਿੰਗ, ਟਰਾਂਸਪੋਰਟ ਮੰਤਰੀ ਰਹਿੰਦੇ 33 ਕਰੋੜ ਘੁਟਾਲਾ ਕਰਨ ਦਾ ਇਲਜ਼ਾਮ