ਨਾਭਾ: ਸਬ ਤਹਿਸੀਲ ਭਾਦਸੋਂ ਵਿਖੇ ਦੀ ਟਰੱਕ ਆਪਰੇਟਰਜ਼ ਸੁਸਾਇਟੀ ਭਾਦਸੋ ਦੀ ਚੋਣ ਵਿਵਾਦਾਂ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦੀਏ ਕਿ ਮੱਖਣ ਸਿੰਘ ਸਹੌਲੀ ਜਿਹੜੇ ਕਿ ਟਰੱਕ ਆਪਰੇਟਰਜ਼ ਸੁਸਾਇਟੀ ਭਾਦਸੋਂ ਦੇ ਪ੍ਰਧਾਨ ਸਨ। ਜਿਸ ਤੋਂ ਬਾਅਦ ਬੀਤੇ ਕੁਝ ਦਿਨ ਪਹਿਲਾਂ ਕੁਝ ਟਰੱਕ ਅਪਰੇਟਰਾਂ ਅਤੇ ਇਲਾਕੇ ਦੇ ਨਾਮੀ ਵਿਅਕਤੀਆਂ ਵੱਲੋਂ ਆਪਣਾ ਪ੍ਰਧਾਨ ਮੱਖਣ ਸਿੰਘ ਟੌਹੜਾ ਨੂੰ ਚੁਣ ਲਿਆ ਗਿਆ ਸੀ। ਜਿਸ ਕਾਰਨ ਪ੍ਰਧਾਨਗੀ ਨੂੰ ਲੈ ਕੇ ਖਿੱਚੋ-ਤਾਣੀ ਜਾਰੀ ਹੈ। ਜਿਸ ਨੂੰ ਲੈ ਕੇ ਆਪਰੇਟਰਾਂ ਵਿੱਚ ਲੜਾਈ ਝਗੜੇ ਦਾ ਖ਼ਤਰਾ ਬਣਿਆ ਹੋਇਆ ਹੈ।
ਇਹ ਦੋਵੇਂ ਧੜੇ ਆਪਣੇ ਆਪ ਨੂੰ ਦੀ ਟਰੱਕ ਆਪਰੇਟਰਜ਼ ਸੁਸਾਇਟੀ ਦਾ ਪ੍ਰਧਾਨ-ਪ੍ਰਧਾਨ ਆਖ ਰਹੇ ਹਨ। ਜਿਸ ਤੋਂ ਬਾਅਦ ਮੱਖਣ ਸਿੰਘ ਸਹੌਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਪੈਸ਼ਲ ਲੱਗੀ ਸੀ ਜਿਸ ਦੇ ਦੌਰਾਨ ਉਹ ਸੁਸਾਇਟੀ ਦੇ ਦਫ਼ਤਰ ਵਿੱਚ ਬੈਠ ਕੇ ਚੈੱਕ ਵੰਡ ਰਿਹਾ ਸੀ। ਉਸ ਦੌਰਾਨ ਡਾਕਟਰਾਂ ਦੀ ਟੀਮ ਮੇਰੇ ਕੋਲੇ ਆਈ ਤੇ ਉਸ ਨੂੰ ਕਹਿੰਦੇ ਕਿ ਤੁਹਾਡਾ ਕੋਰੋਨਾ ਵਾਇਰਸ ਦਾ ਟੈੱਸਟ ਕਰਨਾ ਹੈ। ਪਰ ਉਹ ਬਿਲਕੁਲ ਤੰਦਰੁਸਤ ਹੈ ਇਹ ਕੋਰੋਨਾ ਵਾਇਰਸ ਦੀ ਆੜ ਵਿੱਚ ਉਸ ਨੂੰ 15 ਦਿਨਾਂ ਲਈ ਜਾਣ ਬੁੱਝ ਕੇ ਇਕਾਂਤਵਾਸ ਕਰਨਾ ਚਾਹੁੰਦੇ ਹਨ। ਤਾਂ ਕਿ ਉਹ ਟਰੱਕ ਯੂਨੀਅਨ ਦੇ ਦਫ਼ਤਰ ਵਿੱਚ ਵਿੱਚ ਨਾ ਆ ਸਕੇ ਅਤੇ ਉਨ੍ਹਾਂ ਦੇ ਵਿਰੋਧੀ ਧਿਰ ਉੱਥੇ ਕਬਜ਼ਾ ਕਰ ਸਕੇ। ਜੇਕਰ ਕੱਲ੍ਹ ਨੂੰ ਉਸ ਦਾ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਮੱਖਣ ਸਿੰਘ ਟੌਹੜਾ ਹੋਣਗੇ।
ਪਰ ਦੂਜੇ ਪਾਸੇ ਮੱਖਣ ਸਿੰਘ ਟੌਹੜਾ ਨੇ ਸਹੌਲੀ ਵੱਲੋਂ ਲਗਾਏ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਅਤੇ ਕਿਹਾ ਕਿ ਦੀ ਟਰੱਕ ਆਪਰੇਟਰਜ਼ ਸੁਸਾਇਟੀ ਭਾਦਸੋ ਵਿੱਚ ਮੰਤਰੀ ਸਾਹਿਬ ਦਾ ਕੋਈ ਰੋਲ ਨਹੀਂ ਹੈ ਅਤੇ ਨਾ ਹੀ ਮੰਤਰੀ ਸਾਹਿਬ ਨੇ ਕਿਸੇ ਤਰ੍ਹਾਂ ਦੀ ਕੋਈ ਧੱਕਾ ਕਰਵਾਇਆ ਹੈ।