ETV Bharat / state

ਵਪਾਰੀਆਂ ਦੇ ਰੋਹ ਅੱਗੇ ਝੁਕੀ ਸਰਕਾਰ: ਜੁਨੇਜਾ - ਵਪਾਰੀਆਂ ਦੇ ਰੋਹ ਅੱਗੇ ਝੁੱਕੀ ਸਰਕਾਰ

ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਮੁੱਖ ਮੰਤਰੀ ਸ਼ਹਿਰ ਦੇ ਵਪਾਰੀਆਂ ਦੇ ਰੋਹ ਅੱਗੇ ਸਰਕਾਰ ਨੂੰ ਆਖਰ ਝੁਕਣਾ ਪਿਆ।

ਫ਼ੋਟੋ
ਫ਼ੋਟੋ
author img

By

Published : Sep 9, 2020, 2:23 PM IST

ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਮੁੱਖ ਮੰਤਰੀ ਸ਼ਹਿਰ ਦੇ ਵਪਾਰੀਆਂ ਦੇ ਰੋਹ ਅੱਗੇ ਸਰਕਾਰ ਨੂੰ ਆਖਰ ਝੁਕਣਾ ਪਿਆ। ਇਸ ਦੇ ਨਾਲ ਹੀ ਸਰਕਾਰ ਦੇ ਖ਼ਿਲਾਫ਼ ਵਪਾਰੀਆਂ ਦੇ ਸੰਘਰਸ਼ ਵਿੱਢਣ ਤੋਂ ਇੱਕ ਦਿਨ ਪਹਿਲਾਂ ਹੀ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 2 ਦਿਨ ਦੇ ਲੌਕਡਾਉਨ ਨੂੰ ਇੱਕ ਦਿਨ ਕਰਕੇ ਤੇ ਰੁਜ਼ਾਨਾ ਸ਼ਾਮ 7.00 ਤੋਂ ਸਵੇਰੇ 5.00 ਵਜੇ ਦੀ ਬਜਾਏ ਸ਼ਾਮ 9.30 ਵਜੇ ਤੋਂ ਸ਼ਵੇਰੇ 5.00 ਵਜੇ ਕਰਫ਼ਿਊ ਕਰ ਦਿੱਤਾ।

ਸ਼ਹਿਰ ਦੇ ਵਪਾਰੀਆਂ ਦੇ ਰੋਹ ਅੱਗੇ ਸਰਕਾਰ ਨੂੰ ਬੈਕਫੁਟ 'ਤੇ ਆਉਣਾ ਪਿਆ। ਪ੍ਰਧਾਨ ਜੁਨੇਜਾ ਨੇ ਦੱਸਿਆ ਕਿ ਸਰਕਾਰ ਵੱਲੋਂ ਲਗਾਤਾਰ ਲਗਾਈਆਂ ਜਾ ਰਹੀਆਂ ਪਾਬੰਦੀਆਂ ਦੇ ਕਾਰਨ ਸ਼ਹਿਰ ਦਾ ਸਾਰਾ ਕਾਰੋਬਾਰ ਚੋਪਟ ਹੁੰਦਾ ਜਾ ਰਿਹਾ ਸੀ। ਇਸ ਨੂੰ ਦੇਖਦੇ ਹੋਏ ਸ਼ਹਿਰ ਦੇ ਵਪਾਰੀਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਹੁਣ ਡਿਪਟੀ ਕਮਿਸ਼ਨਰ ਦੇ ਘਰ ਦੇ ਅੱਗੇ ਉਨ੍ਹਾਂ ਦੀ ਅਗਵਾਈ ਹੇਠ ਧਰਨਾ ਦੇਣਾ ਸੀ ਜਿਸ ਦੀ ਰਿਪੋਰਟ ਸਰਕਾਰ ਨੂੰ ਮਿਲ ਗਈ ਅਤੇ ਸਰਕਾਰ ਨੇ ਰਾਤੋ ਰਾਤ ਇਹ ਫ਼ੈਸਲਾ ਬਦਲ ਦਿੱਤਾ।

ਵੀਡੀਓ

ਪ੍ਰਧਾਨ ਜੁਨੇਜਾ ਨੇ ਦੱਸਿਆ ਇਸ ਸੰਘਰਸ਼ ਵਿਚ ਸ਼ਹਿਰ ਦੀਆਂ ਤਿੰਨ ਦਰਜ਼ਨ ਦੇ ਲਗਭਗ ਵਪਾਰੀਆ ਦੀਆਂ ਸੰਸਥਾਵਾਂ ਵੱਲੋਂ ਭਾਗ ਲਿਆ ਜਾਣਾ ਸੀ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਸ਼ਹਿਰ ਦੇ ਵਪਾਰੀਆਂ ਨਾਲ ਚੱਟਾਨ ਵਾਂਗ ਖੜਾ ਹੈ ਅਤੇ ਉਹਨਾਂ ਦੀ ਜਿਥੇ ਵੀ ਸ਼ਹਿਰ ਨਿਵਾਸੀਆਂ ਨੂੰ ਜ਼ਰੂਰਤ ਹੈ ਦਿਨ ਰਾਤ ਸੇਵਾ ਲਈ ਹਾਜ਼ਰ ਹਨ। ਸ਼ਹਿਰ ਦੇ ਵਪਾਰੀਆਂ ਨੇ ਵੀ ਇੱਕ ਸੁਰ ਵਿਚ ਪ੍ਰਧਾਨ ਹਰਪਾਲ ਜੁਨੇਜਾ ਦਾ ਧੰਨਵਾਦ ਕੀਤਾ ਅਤੇ ਇਸ ਸੰਘਰਸ਼ ਵਿਚ ਉਹਨਾਂ ਦਾ ਸਾਥ ਦੇਣ ਲਈ ਉਹਨਾਂ ਨੂੰ ਸਨਮਾਨਤ ਵੀ ਕੀਤਾ।

ਸਭ ਤੋਂ ਅਹਿਮ ਗੱਲ ਇਹ ਸੀ ਕਿ ਵਪਾਰੀਆਂ ਵੱਲੋਂ ਅੱਜ ਪ੍ਰਧਾਨ ਹਰਪਾਲ ਜੁਨੇਜਾ ਨੂੰ ਸਨਮਾਨਤ ਕਰਨ ਲਈ ਵਪਾਰੀਆਂ ਦੀ ਬੁਲਾਈ ਗਈ ਮੀਟਿੰਗ ਵਿਚ ਸਮੁੱਚੀਆਂ ਧੜੇਬੰਦੀਆਂ ਤੋਂ ਉਪਰ ਉਠ ਕੇ ਸਮੂਲੀਅਤ ਕੀਤੀ ਗਈ। ਜੁਨੇਜਾ ਨੇ ਵੀ ਸਮੁੱਚੇ ਵਪਾਰੀਆ ਦਾ ਇਹ ਮਾਣ ਦੇਣ ਲਈ ਧੰਨਵਾਦ ਕੀਤਾ। ਇਥੇ ਇਹ ਦੱਸਣਯੋਗ ਹੈ ਕਿ ਪਟਿਆਲਾ ਸ਼ਹਿਰ ਦੇ ਵਪਾਰੀ ਸਰਕਾਰ ਦੇ ਵਾਰ ਵਾਰ ਲਾਕ ਡਾਉਨ ਲਗਾਏ ਜਾਣ ਅਤੇ ਸ਼ਾਮ 6.30 ਵਜੇ ਹੀ ਦੁਕਾਨਾ ਬੰਦ ਕਰਵਾਉਣ ਨੂੰ ਲੈ ਕੇ ਕਾਫੀ ਜਿਆਦਾ ਗੁੱਸੇ ਵਿਚ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.