ਪਟਿਆਲਾ: ਪਟਿਆਲਾ ਨਾਭਾ ਡੰਡੇ 'ਤੇ ਸਥਿਤ ਪਿੰਡ ਬਖਸ਼ੀਵਾਲ ਨੇੜੇ ਭਾਖੜਾ ਨਹਿਰ 'ਚ ਇਕ ਕਾਰ ਡਿੱਗ ਗਈ। ਜਿਸ ਨੂੰ ਪੁਲਿਸ ਅਤੇ ਗੋਤਾਖੋਰਾਂ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਵਾਹਨ ਦੀ ਭਾਲ ਸ਼ੁਰੂ ਕੀਤੀ ਅਤੇ ਕੁਝ ਦੇਰ ਬਾਅਦ ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ।
ਗੱਡੀ ਵਿੱਚ ਸਵਾਰ ਕਰਮਜੀਤ ਨਾਮ ਦੇ ਫੌਜੀ ਨੇ ਦੱਸਿਆ ਕਿ ਅਸੀਂ ਅਤੇ ਮੇਰੇ 2 ਫੋਜੀ ਦੋਸਤ ਛੁੱਟੀ ਆਏ ਹੋਏ ਸੀ। ਜਿਸ ਦੌਰਾਨ ਉਹ ਤਿੰਨੋਂ ਫੌਜੀ ਘੁੰਮਣ ਲਈ ਬਾਹਰ ਗਏ ਸਨ। ਪਰ ਰਸਤੇ ਵਿੱਚ ਇਨ੍ਹਾਂ ਦੀ ਗੱਡੀ ਦਾ ਬੈਲੇਂਸ ਵਿਗੜ ਗਿਆ ਜਿਸ ਮੈਂ ਗੱਡੀ ਵਿੱਚੋਂ ਛਾਲ ਮਾਰ ਦਿੱਤੀ ਅਤੇ ਗੱਡੀ ਭਾਖੜਾ ਵਿੱਚ ਜਾ ਡਿੱਗੀ। ਮੇਰੇ ਦੋਨੋਂ ਦੋਸਤ ਗੱਡੀ ਦੇ ਵਿੱਚ ਰਹਿ ਗਏ ਜਿਨ੍ਹਾਂ ਵਿੱਚੋਂ ਇੱਕ ਦੀ ਲਾਸ਼ ਪੁਲਿਸ ਨੇ ਬਰਾਮਦ ਕਰ ਲਈ ਹੈ ਅਤੇ ਇੱਕ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਇੱਕ ਫੌਜੀ ਦੀ ਲਾਸ ਮਿਲ ਚੁੱਕੀ ਹੈ ਅਤੇ ਇੱਕ ਦੀ ਭਾਲੀ ਜਾਰੀ ਹੈ। ਗੋਤਾਖੋਰਾਂ ਵੱਲੋਂ ਗੱਡੀ ਨੂੰ ਵੀ ਕੱਢ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।