ਨਾਭਾ: ਪੰਜਾਬ ਦੇ ਉੱਘੇ ਗਾਇਕ ਕਰਮਾ ਟੌਪਰ ਨੇ ਨਾਭਾ ’ਚ ਆਪਣੀ ਨਵੀਂ ਐਲਬਸ ਦਾ ਪੋਸਟਰ ਰਿਲੀਜ਼ ਕੀਤਾ। ਪੋਸਟਰ ਰਿਲੀਜ਼ ਦੌਰਾਨ ਪੰਜਾਬੀ ਗਾਇਕ ਅਤੇ ਅਦਾਕਾਰ ਹਰਜੀਤ ਹਰਮਨ ਨੇ ਗਾਇਕ ਕਰਮਾ ਟੌਪਰ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕਰਮਾ ਟੌਪਰ ਦਾ "ਹੱਟ ਕਰਿਆਨੇ ਦੀ" ਇਕ ਬਹੁਤ ਹੀ ਵਧੀਆ ਡਿਊਟ ਗਾਣਾ ਹੈ। ਜੋ ਕਿ ਕਿਸਾਨਾ ਦੇ ਕਿਤੇ ਨਾਲ ਜੁੜੀਆ ਹੋਇਆ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੂਰੇ ਦੇਸ਼ ਭਰ ਦੇ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਧਰਨਾ ਦੇ ਰਹੇ ਹਨ। ਸਾਰਾ ਪੰਜਾਬ ਦਾ ਸਮੁੱਚਾ ਸਿੰਗਰ ਭਾਈਚਾਰਾ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਹੋਇਆ ਹੈ।
ਹਰਜੀਤ ਹਰਮਨ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣੀ ਅੜੀਅਲ ਰਵੱਈਆ ਛੱਡ ਕੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰ ਦੇਣੇ ਚਾਹੀਦੇ ਹਨ ਕਿਉਂਕਿ ਖੇਤੀ ਨਾਲ ਜੁੜੇ ਸਾਰੇ ਕੰਮਾਂ ਤੇ ਇਸਦਾ ਮਾੜਾ ਅਸਰ ਪਵੇਗਾ।
ਇਹ ਵੀ ਪੜੋ: ਪਾਣੀ ਦੀ ਸਮੱਸਿਆ ਨੂੰ ਕੀਤਾ ਦੂਰ:ਟਿਊਬਵੈੱਲ ਦਾ ਕੀਤਾ ਉਦਘਾਟਨ
ਇਸ ਮੌਕੇ ਪੰਜਾਬ ਦੇ ਉੱਘੇ ਗਾਇਕ ਕਰਮਾ ਟੌਪਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਐਲਬਮ "ਹੱਟ ਕਰਿਆਨੇ ਦੀ" ਰਿਲੀਜ਼ ਕੀਤੀ ਹੈ ਜੋ ਕਿ ਡਿਊਟ ਗਾਣਾ ਜਨਤਾ ਦੀ ਕਚਹਿਰੀ ਵਿੱਚ ਪੇਸ਼ ਕਰ ਰਹੇ ਹਨ ਜੋ ਕਿ ਕਿਸਾਨੀ ਦੇ ਨਾਲ ਸਬੰਧਤ ਹੈ, ਸਾਨੂੰ ਪੂਰੀ ਉਮੀਦ ਹੈ ਕਿ ਜਨਤਾ ਇਸ ਨੂੰ ਖੂਬ ਪਿਆਰ ਦੇਵੇਗੀ।