ਪਟਿਆਲਾ:ਸੂਬੇ ਭਰ ਵਿਚ ਹੋ ਰਹੀ ਬਾਰਸ਼ ਦੇ ਕਾਰਨ ਪੰਜਾਬ ਸਰਕਾਰ ਦੀ ਪੋਲ ਖੁੱਲ੍ਹਦੀ ਵਿਖਾਈ ਦੇ ਰਹੀ ਹੈ। ਪੰਜਾਬ ਸਰਕਾਰ ਵੱਲੋਂ ਲੱਖਾਂ ਦਾਅਵੇ ਕੀਤੇ ਗਏ ਸਨ ਕਿ ਸ਼ਹਿਰਾਂ ਦੇ ਵਿੱਚ ਵਿਕਾਸ ਕਾਰਜਾਂ ਦੇ ਲਈ ਕਰੋੜਾਂ ਰੁਪਏ ਖਰਚੇ ਗਏ ਹਨ।ਪਰ ਜ਼ਮੀਨੀ ਹਕੀਕਤ ਸ਼ਹਿਰਾਂ ਦੀ ਕੁਝ ਹੋਰ ਹੀ ਬਿਆਨ ਕਰ ਰਹੀ ਹੈ।
ਜੇਕਰ ਨਾਭਾ ਦੀ ਗੱਲ ਕੀਤੀ ਜਾਵੇ ਨਾਭਾ ਵਿਰਾਸਤੀ ਸ਼ਹਿਰ ਵਿਖੇ ਇੱਕ ਘੰਟੇ ਦੀ ਬਾਰਸ਼ ਨੇ ਨਗਰ ਕੌਂਸਲ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸ਼ਹਿਰ ਵਿੱਚ ਜਿੱਥੇ ਪਾਣੀ ਹੀ ਪਾਣੀ ਵਿਖਾਈ ਦੇ ਰਿਹਾ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨਾਭਾ ਦੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਵੱਲੋਂ ਨਾਭੇ ਦਾ ਦੌਰਾ ਕਿਸ਼ਤੀ ਵਿੱਚ ਬੈਠ ਕੇ ਕਰਨਾ ਪਿਆ ਅਤੇ ਸ਼ਹਿਰ ਵਿੱਚ ਕਾਂਗਰਸ ਸਰਕਾਰ ਵੱਲੋਂ ਕਰੋੜਾਂ ਰੁਪਏ ਦੇ ਕੀਤੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਦਿੱਤੀ।
ਇਹ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਤਲਾਬ ਜਾਂ ਸਮੁੰਦਰ ਦੀਆਂ ਨਹੀਂ ਇਹ ਵਿਰਾਸਤੀ ਸ਼ਹਿਰ ਨਾਭਾ ਦੀਆਂ ਨੇ ਜਿੱਥੇ ਵਿਕਾਸ ਕਾਰਜਾਂ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਕਾਂਗਰਸ ਸਰਕਾਰ ਦੇ ਮੂੰਹ ਚਿੜ ਚੜ੍ਹਾ ਰਹੀਆਂ ਹਨ। ਨਾਭਾ ਦੇ ਪਟਿਆਲਾ ਗੇਟ ਵਿਖੇ ਇਕ ਘੰਟੇ ਦੀ ਬਾਰਸ਼ ਨੇ ਨਗਰ ਕੌਂਸਲ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਦੀ ਅਗਵਾਈ ਵਿੱਚ ਸ਼ਹਿਰ ਦੇ ਵਿੱਚ ਕਿਸ਼ਤੀ ਉਤਾਰ ਕੇ ਕਾਂਗਰਸ ਪਾਰਟੀ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਕ ਪਾਸੇ ਤਾਂ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਿਕਾਸ ਕਾਰਜਾਂ ਦੇ ਕਰੋੜਾਂ ਰੁਪਏ ਖ਼ਰਚ ਕੀਤੇ ਜਾਣ ਦੇ ਦਾਅਵੇ ਕਰ ਰਹੇ ਹਨ। ਪਰ ਇਹ ਦਾਅਵੇ ਬਿਲਕੁਲ ਖੋਖਲੇ ਵਿਖਾਈ ਦੇ ਰਹੇ ਹਨ ਇੱਕ ਘੰਟੇ ਦੇ ਮੀਂਹ ਦੇ ਨਾਲ ਜੋ ਕੈਬਨਿਟ ਮੰਤਰੀ ਨਾਭਾ ਨੂੰ ਕੈਲੀਫੋਰਨੀਆ ਦੱਸ ਰਹੇ ਸਨ ਕੈਲੀਫੋਰਨੀਆ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਚਾਰ ਚੰਦ ਲਗਾ ਰਹੀਆਂ ਹਨ।
ਦੋ ਤੋਂ ਲੈ ਕੇ ਤਿੰਨ ਤਿੰਨ ਫੁੱਟ ਪਾਣੀ ਬਾਜ਼ਾਰ ਵਿਚ ਫਿਰ ਰਿਹਾ ਹੈ ਅਤੇ ਕੰਮਕਾਰ ਜਿਥੇ ਠੱਪ ਪਿਆ ਹੈ ਅਤੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਰਸ਼ ਦੇ ਪਾਣੀ ਵਿੱਚ ਕਿਸ਼ਤੀ ਚਲਾ ਕੇ ਕਾਂਗਰਸ ਵੱਲੋਂ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਦਿੱਤੀ ਹੈ। ਅਸੀਂ ਕਾਂਗਰਸ ਸਰਕਾਰ ਤੋਂ ਸਵਾਲ ਕਰ ਰਿਹਾ ਹੈ ਕਿ ਜੋ ਕਰੋੜਾਂ ਰੁਪਏ ਵਿਕਾਸ ਕਾਰਜਾਂ ਲਈ ਖਰਚ ਹੈ ਉਹ ਕਿੱਥੇ ਖਰਚਿਆ ਹੈ।
ਇਹ ਵੀ ਪੜ੍ਹੋ:-26 ਜੁਲਾਈ ਤੋਂ ਪੰਜਾਬ 'ਚ ਖੁੱਲਣਗੇ ਸਕੂਲ