ਪਟਿਆਲਾ: ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਿਲ ਹੋਈ ਜਦੋਂ ਪੁਲਿਸ ਵੱਲੋਂ ਇੱਕ ਗੱਡੀ ਚੋਰੀ ਕਰਨ ਵਾਲੇ ਗੈਂਗ ਨੂੰ ਗ੍ਰਿਫ਼ਤਾਰ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਚੋਰਾਂ ਨੇ 7 ਜੁਲਾਈ ਨੂੰ ਸੰਗਰੂਰ ਬਾਈਪਾਸ ਤੋਂ ਘਰ ਜਾ ਰਹੇ DPO ਪਟਿਆਲਾ ਮੁਲਾਜ਼ਮ ਬਲਜਿੰਦਰ ਸਿੰਘ ਦੀ ਸਕੋਰਪੀਉ ਗੱਡੀ 32 ਬੋਰ ਪਿਸਤੌਲ ਦੀ ਨੋਕ ਤੇ ਚੋਰੀ ਕੀਤੀ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਇਨ੍ਹਾਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਸੀ।
ਅੱਜ ਸਿੱਧੂਵਾਲ ਪਿੰਡ ਦੇ ਕੋਲ ਬਾਈਪਾਸ ਤੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਸੀ। ਜਿੱਥੇ ਇਨ੍ਹਾਂ ਚੋਰਾਂ ਨੂੰ ਰੋਕਿਆ ਗਿਆ ਅਤੇ ਇਨ੍ਹਾਂ ਪਾਸੋਂ ਇੱਕ ਚੋਰੀ ਕੀਤੀ ਗਈ 1 ਸਕੋਰਪੀਉ ਗੱਡੀ ਤੇ ਨਾਲ ਹੀ ਚੋਰੀ ਦੀਆਂ ਵਾਰਦਾਤਾਂ ਵਿੱਚ ਵਰਤਣ ਵਾਲੀ 1 ਵਰਨਾ ਗੱਡੀ ਵੀ ਬਰਾਮਦ ਕੀਤੀ ਗਈ। ਇਸਦੇ ਨਾਲ ਹੀ ਵਾਰਦਾਤਾਂ ਦੇ ਵਿੱਚ ਵਰਤਣ ਵਾਲੇ ਇੱਕ 32 ਬੋਰ ਪਿਸਟਲ ਤੇ ਨਾਲ ਹੀ 2 ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ।
ਇਨ੍ਹਾਂ ਤਿੰਨ੍ਹਾ ਵਿਅਕਤੀਆਂ ਦੇ ਨਾਮ ਇੱਕ ਦਾ ਗੁਰਦੀਪ ਸਿੰਘ,ਅਮਨਦੀਪ ਸਿੰਘ ਤਲਵਿੰਦਰ ਸਿੰਘ ਹੈ ਜੋ ਕਿ ਪਟਿਆਲਾ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿੱਚੋਂ ਗੁਰਦੀਪ ਸਿੰਘ ਕਾਰ ਰਿਪੇਅਰ ਦਾ ਕੰਮ ਕਰਦਾ ਹੈ ਅਤੇ ਅਮਨਦੀਪ ਸਿੰਘ ਟੈਕਸੀ ਡਰਾਈਵਰ ਹੈ ਤੇ ਤਲਵਿੰਦਰ ਸਿੰਘ ਪੇਂਟਰ ਦਾ ਕੰਮ ਕਰਦਾ ਹੈ। ਇਨ੍ਹਾਂ ਵਿੱਚੋਂ ਗੁਰਦੀਪ ਸਿੰਘ ਅਤੇ ਅਮਨਦੀਪ ਸਿੰਘ ਦੇ ਉੱਪਰ NDPS ਦਾ ਮੁਕੱਦਮਾ ਦਰਜ ਹੈ ਫ਼ਿਲਹਾਲ ਪੁਲਿਸ ਵੱਲੋਂ ਇਹਨਾਂ ਦੋਸ਼ੀਆਂ ਦੀ ਪੁੱਛਗਿੱਛ ਜਾਰੀ ਹੈ।
ਇਹ ਵੀ ਪੜੋ: ਲਾੜਾ ਲਾੜੀ ਅਗਵਾ ਮਾਮਲੇ ’ਚ ਆਇਆ ਨਵਾਂ ਮੋੜ