ਪਟਿਆਲਾ: ਕੁਝ ਦਿਨ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉੱਠੇ ਵਿਵਾਦ ਕਾਰਨ ਕੰਟੀਨਾਂ ਨੂੰ ਜਿੰਦੇ ਲਗੇ ਹਨ। ਬੀਤੇ ਦਿਨੀਂ ਸਟੂਡੈਂਟ ਯੂਨੀਅਨ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਕੰਟੀਨਾਂ ਵਿੱਚ ਮਿਲ ਰਹੀ ਖਾਣ ਵਾਲੇ ਸਾਮਾਨ ਦੀ ਕੁਆਲਟੀ ਚੰਗੀ ਨਹੀਂ ਹੈ ਤੇ ਸਮਾਨ ਦੀਆਂ ਕੀਮਤਾਂ ਵੀ ਦੁੱਗਣੀਆਂ ਹਨ।
ਇਨ੍ਹਾਂ ਸ਼ਿਕਾਇਤਾਂ ਦੇ ਚੱਲਦੇ ਹੀ ਕੰਟੀਨਾਂ ਨੂੰ ਜਿੰਦੇ ਲੱਗੇ ਹੋਏ ਹਨ। ਇਸ ਸ਼ਿਕਾਇਤ ਦੇ ਅਧਾਰ 'ਤੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਨ ਲਈ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਪੰਜਾਬੀ ਯੂਨੀਵਰਸਿਟੀ ਪਹੁੰਚੇ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਇਹ ਇੱਕ ਗੰਭੀਰ ਵਿਸ਼ਾ ਹੈ ਜਿਸ ਨੂੰ ਸੋਚਣ ਦੀ ਲੋੜ ਹੈ। ਕੰਟੀਨ ਵਿੱਚ ਮਿਲ ਰਿਹਾ ਘੱਟੀਆ ਕੁਆਲਟੀ ਦਾ ਖਾਣਾ ਵਿਦਿਆਰਥੀਆਂ ਦੀ ਸਿਹਤ ਨਾਲ ਖੇਡ ਰਿਹਾ ਹੈ।
ਹੋਰ ਪੜ੍ਹੋ: ਸਊਦੀ 'ਚ ਕੇਰਲ ਦੀ ਨਰਸ 'ਚ ਪਾਇਆ ਗਿਆ ਕੋਰੋਨਾ ਵਾਇਰਸ
ਇਸ ਬਾਰੇ ਚੰਦੂਮਾਜਰਾ ਨੇ ਦੱਸਿਆ ਕਿ ਕੰਟੀਨ ਪਿਛਲੇ ਲੰਮੇ ਸਮੇਂ ਤੋਂ ਇਕੋ ਹੀ ਵਿਅਕਤੀ ਵੱਲੋਂ ਚਲਾਈ ਜਾ ਰਹੀ ਸੀ ਜਦ ਕਿ ਅਸੂਲਾਂ ਮੁਤਾਬਕ ਟੈਂਡਰ ਪਾਸ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਰਟ ਵੱਲੋਂ ਜਾਰੀ ਹੋਏ ਆਦੇਸ਼ਾਂ ਦੀ ਵੀ ਪਾਲਨਾ ਨਹੀਂ ਹੋ ਰਹੀ। ਚੰਦੂਮਾਜਰਾ ਇਸ ਮੁੱਦੇ 'ਤੇ ਪੰਜਾਬ ਸਰਕਾਰ ਤੇ ਵੀਸੀ ਦਫ਼ਤਰ ਤੋਂ ਜਵਾਬ ਮੰਗੀਆ ਹੈ।