ਪਟਿਆਲਾ : ਨਵੰਬਰ ਮਹੀਨੇ ਵਿੱਚ ਹਲਕਾ ਘਨੌਰ ਦੇ ਪਿੰਡ ਤਖ਼ਤੂ-ਮਾਜਰਾ ਦੇ ਗੁਰਦੁਆਰਾ ਸਾਹਿਬ ਦੇ ਮਾਪ ਨੂੰ ਲੈ ਕੇ ਅਕਾਲੀ ਸਮਰਥਕ ਤੇ ਕਾਂਗਰਸੀ ਸਰਪੰਚ ਦੇ ਵਿਚਕਾਰ ਹੋਏ ਵਿਵਾਦ ਤੋਂ ਬਾਅਦ ਘਰੋਂ ਫ਼ਰਾਰ ਚੱਲ ਰਹੇ ਅਕਾਲੀ ਸਮਰਥਕ ਅਮਿਰ ਸਿੰਘ ਦੀ ਪਤਨੀ ਜੋ ਕਿ ਬਿਮਾਰ ਚੱਲ ਰਹੀ ਸੀ। ਬੀਬੀ ਜਗੀਰ ਕੌਰ ਦੀ ਦੇਖਭਾਲ ਨਾ ਹੋਣ ਕਰਕੇ ਪਿਛਲੇ ਹਫ਼ਤੇ ਮੌਤ ਹੋ ਗਈ ਜਿਸ ਦੇ ਚੱਲਦਿਆਂ ਅਕਾਲੀ ਸਮਰਥਕਾਂ ਨੂੰ ਮਿਲਣ ਵਾਸਤੇ ਡਾ. ਦਲਜੀਤ ਸਿੰਘ ਚੀਮਾ ਅਤੇ ਬਿਕਰਮ ਸਿੰਘ ਮਜੀਠਿਆ ਪਿੰਡ ਤਖ਼ਤੂ-ਮਾਜਰਾ ਪਹੁੰਚੇ।
ਇਸ ਮੌਕੇ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਹਰਪਾਲ ਜਨੇਜਾ ਅਤੇ ਸਮੁੱਚੀ ਜ਼ਿਲ੍ਹਾ ਪਟਿਆਲਾ ਦੀ ਅਕਾਲੀ ਦਲ ਦੀ ਲੀਡਰਸ਼ਿਪ ਮੌਜੂਦ ਰਹੀ। ਇਸ ਮੌਕੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਆਪਣੇ ਸਮਰਥਕਾਂ ਦੇ ਨਾਲ 11 ਦਸੰਬਰ ਨੂੰ ਮ੍ਰਿਤਕ ਜਗੀਰ ਕੌਰ ਦੇ ਭੋਗ ਤੋਂ ਬਾਅਦ ਪੂਰੀ ਲੀਡਰਸ਼ਿਪ ਐੱਸਐੱਸਪੀ ਪਟਿਆਲਾ ਦੇ ਦਫ਼ਤਰ ਦਾ ਘਿਰਾਅ ਕਰੇਗੀ ਅਤੇ ਇਸ ਕੇਸ ਵਿੱਚ ਨਾਜਾਇਜ਼ ਤੌਰ ਤੇ ਨਾਮਜ਼ਦ ਕੀਤੇ ਗਏ ਅਕਾਲੀ ਸਮਰਥਕਾਂ ਦੀ ਰਿਹਾਈ ਦੀ ਮੰਗ ਕਰੇਗੀ
ਦਲਜੀਤ ਸਿੰਘ ਚੀਮਾ ਅਤੇ ਬਿਕਰਮ ਸਿੰਘ ਮਜੀਠਿਆ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੀ ਇਸ ਵਿਵਾਦ ਤੋਂ ਬਾਅਦ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਇਸ਼ਾਰੇ ਤੇ ਥਾਣਾ ਗੰਡਾ ਖੇੜੀ ਵਿੱਚ ਦੋ ਅਕਾਲੀ ਸਮਰਥਕਾਂ ਤੇ ਪਰਚੇ ਦਰਜ ਕੀਤੇ ਗਏ ਹਨ। ਇਹ ਸਰਾਸਰ ਧੱਕੇਸ਼ਾਹੀ ਹੈ ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਵਿਧਾਇਕ ਜਲਾਲਪੁਰ ਦੇ ਇਸ਼ਾਰੇ ਤੇ ਪਿੰਡ ਦੇ ਅਕਾਲੀ ਸਮਰਥਕਾਂ ਦੇ ਬਜ਼ੁਰਗ ਵਿਅਕਤੀਆਂ ਦੇ ਨਾਲ-ਨਾਲ ਬੱਚਿਆਂ ਦੇ ਉੱਪਰ ਵੀ ਕੇਸ ਨਾਮਜ਼ਦ ਕਰਵਾਏ ਹਨ। ਇਸ ਦੇ ਨਾਲ ਹੀ ਜੋ ਲੋਕ ਵਿਵਾਦ ਵਿੱਚ ਨਹੀਂ ਸਨ ਉਨ੍ਹਾਂ ਨਿਰਦੋਸ਼ਾਂ ਦੇ ਵੀ ਨਾਮਜ਼ਦ ਕਰਵਾਏ ਗਏ ਹਨ ਜਿਸ ਕਰਕੇ ਸਾਰੇ ਨਿਰਦੋਸ਼ ਅਕਾਲੀ ਸਮਰਥਕ ਨਾਮਜ਼ਦ ਹੋਣ ਤੋਂ ਬਾਅਦ ਘਰਾਂ ਦੇ ਵਿਚ ਤਾਲਾ ਲਗਾ ਕੇ ਫ਼ਰਾਰ ਹੋ ਗਏ ਸਨ।
ਇਹੀ ਕਾਰਨ ਹੈ ਕਿ ਸਾਡੀ ਪਾਰਟੀ ਦੇ ਸਮਰਥਕ ਅਮੀਰ ਸਿੰਘ ਦੀ ਉਮਰ ਸੱਠ ਸਾਲ ਹੈ ਜੋ ਕਿ ਇਸ ਕੇਸ ਵਿੱਚ ਨਾਂਅ ਦਰਜ ਕਰਵਾਇਆ ਗਿਆ ਸੀ ਉਹ ਘਰੋਂ ਫਰਾਰ ਸੀ ਗ੍ਰਿਫਤਾਰੀ ਦੇ ਡਰ ਤੋਂ ਜਿਸਦੇ ਚੱਲਦੇ ਹੋਏ ਘਰ ਨਾ ਹੋਣ ਕਰਕੇ ਬੱਚਿਆਂ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਇਸੇ ਕਾਰਨ ਬੱਚੇ ਵੀ ਪੁਲਿਸ ਦੇ ਡਰ ਤੋਂ ਘਰੋਂ ਫ਼ਰਾਰ ਸਨ ਅਤੇ ਪਿੱਛੇ ਬਜ਼ੁਰਗ ਅਮੀਰ ਸਿੰਘ ਦੀ ਪਤਨੀ ਜਗੀਰ ਕੌਰ ਜ਼ਿਲਾ ਇਲਾਜ ਤੋਂ ਦਮ ਤੋੜ ਗਈ ਮਜੀਠੀਆ ਨੇ ਇਸ ਹੋਈ ਮੌਤ ਵਾਸਤੇ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਜਿਮੈਵਾਰ ਠਹਿਰਾਇਆ ਉਨ੍ਹਾਂ ਨੇ ਕਿਹਾ ਕਿ ਅੱਜ ਸਾਡੀ ਪਾਰਟੀ ਦੇ ਵਰਕਰ ਦੀ ਪਤਨੀ ਦੀ ਮੌਤ ਹੋਈ ਹੈ ਪਰ ਦੁੱਖ ਜਾਣ ਵਾਸਤੇ ਵਿਧਾਇਕ ਦੇ ਇਸ਼ਾਰੇ ਤੇ ਪਿੰਡ ਵਿੱਚ ਮੌਜੂਦਾ ਸਰਪੰਚ ਆਪਣੇ ਸਮਰਥਕਾਂ ਸਮੇਤ ਕਾਲੇ ਝੰਡੇ ਲੈ ਕੇ ਆ ਗਿਆ ਤੇ ਗੁੰਡਾਗਰਦੀ ਕਰ ਰਿਹਾ ਹੈ।