ਪਟਿਆਲਾ: ਬਿਜਲੀ ਵਿਭਾਗ ਵੱਲੋਂ ਕੇਂਦਰੀ ਜੇਲ੍ਹ ਪਟਿਆਲਾ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਦੀ ਕੇਂਦਰੀ ਜੇਲ੍ਹ ਦਾ ਬਿਜਲੀ ਦਾ ਬਿਲ ਕਾਫੀ ਸਮੇਂ ਤੋਂ ਨਹੀ ਭਰਿਆ ਗਿਆ ਸੀ।
ਜੇਲ੍ਹ ਦਾ ਬਿਜਲੀ ਬਿਲ ਕਰੀਬ 1 ਕਰੋੜ 60 ਲੱਖ ਬਕਾਇਆ ਦੱਸਿਆ ਜਾ ਰਿਹਾ ਹੈ, ਜਿਸ ਦੇ ਚੱਲਦੇ ਹੋਏ ਬਿਜਲੀ ਵਿਭਾਗ ਵੱਲੋਂ ਅੱਜ ਬਿਜਲੀ ਬੋਰਡ ਦੇ ਕਰਮਚਾਰੀਆਂ ਨੇ ਕੇਂਦਰੀ ਜੇਲ੍ਹ ਪਹੁੰਚ ਕੇ ਜੇਲ੍ਹ ਦਾ ਕੁਨੈਕਸ਼ਨ ਕੱਟ ਦਿੱਤਾ ਤਾਂ ਪੂਰਾ ਦਿਨ ਬਿਜਲੀ ਨਾ ਹੋਣ ਕਰਕੇ ਜੇਲ੍ਹ ਦੇ ਕੰਮਕਾਜ ਠੱਪ ਰਹੇ। ਚਾਹੇ ਮੁਲਾਕਾਤੀ ਹੋਣ ਤੇ ਚਾਹੇ ਜੇਲ੍ਹ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਬਿਜਲੀ ਨਾਲ ਜੁੜਿਆ ਹੋਇਆ ਕੰਮਕਾਜ ਹੋਵੇ।
ਇਹ ਵੀ ਪੜੋ: ਦਿੱਲੀ ਦੇ ਵਧੇ ਪ੍ਰਦੂਸ਼ਣ ਲਈ ਹੁਣ ਕੌਣ ਜ਼ਿੰਮੇਵਾਰ ?
ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬਿਜਲੀ ਠੱਪ ਹੋਣ ਕਾਰਨ ਜੇਲ੍ਹ ਵਿੱਚ ਹਨੇਰਾ ਛਾਇਆ ਰਿਹਾ।