ਪਟਿਆਲਾ: ਨਾਭਾ ਸਦਰ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ 2 ਔਰਤਾਂ ਨੂੰ 8 ਕਿਲੋ ਗਾਂਜੇ ਸਮੇਤ ਕਾਬੂ ਕਰਨ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਦੋਹਾਂ ਔਰਤਾਂ ਦੇ ਖਿਲਾਫ਼ ਨਾਭਾ ਸਦਰ ਪੁਲਿਸ ਨੇ ਐਨਡੀਪੀਸੀ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਦਾਲਤ 'ਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਇਸ ਮੌਕੇ ਨਾਭਾ ਸਦਰ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕੀ ਸਪੈਸ਼ਲ ਨਾਕਾਬੰਦੀ ਦੌਰਾਨ ਪਰਮਜੀਤ ਕੌਰ, ਸਿੰਦਰ ਕੌਰ ਨੂੰ ਪੁਲਿਸ ਨੇ ਕਾਬੂ ਕਰਕੇ ਉਨ੍ਹਾਂ ਕੋਲੋਂ 8 ਕਿੱਲੋ ਗਾਂਜਾ ਬਰਾਮਦ ਕੀਤਾ ਹੈ। ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕੇ ਸਬ ਸਹਾਇਕ ਥਾਣੇਦਾਰ ਚਮਕੌਰ ਸਿੰਘ ਅਤੇ ਐਸਟੀਐਫ ਪੁਲਿਸ ਪਾਰਟੀ ਨੇ ਰੋਹਟੀ ਪੁਲ ਨਾਭਾ ਵਿਖੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਅਤੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ: ਬੀਐਨ ਤਿਵਾੜੀ ਦਾ ਕਤਲ ਕਾਂਗਰਸੀ ਵਿਧਾਇਕ ਨੇ ਕਰਵਾਇਆ: ਮਜੀਠੀਆ
ਉਨ੍ਹਾਂ ਦੱਸਿਆ ਕਿ ਇਹ ਦੋਵੇ ਔਰਤਾਂ ਪਟਿਆਲਾ ਤੋਂ ਨਾਭਾ ਆਉਦੀ ਬੱਸ ਵਿੱਚੋਂ ਉਤਰ ਕੇ ਜਾ ਰਹੀਆਂ ਸਨ, ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰਕੇ, ਔਰਤਾਂ ਦੇ ਹੱਥ ਵਿੱਚ ਫੜੇ ਝੋਲਾ ਦੀ ਤਲਾਸ਼ੀ ਕਰਨ ਕੀਤੀ। ਉਨ੍ਹਾਂ ਕਿਹਾ ਕਿ ਤਲਾਸ਼ੀ ਦੌਰਾਨ 8 ਕਿਲੋ ਗ੍ਰਾਮ ਗਾਂਜਾ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾ ਔਰਤਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾ ਔਰਤਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।