ਪਟਿਆਲਾ: ਸਾਕੇਤ ਹਸਪਤਾਲ 'ਚ ਰੈੱਡ ਕਰਾਸ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਉ ਕੇਂਦਰ 'ਚੋਂ 9 ਮਰੀਜਾਂ ਗ੍ਰਿਲ ਤੋੜ ਕੇ ਭੱਜ ਗਏ। ਜਾਣਕਾਰੀ ਅਨੁਸਾਰ, ਬੀਤੀ ਰਾਤ ਕਰੀਬ 3 ਵਜੇ 9 ਮਰੀਜ਼ ਨੇ ਹਸਪਤਾਲ ਦੀ ਦੂਜੀ ਮੰਜਿਲ ਉੱਪਰ ਲੱਗੇ ਏਅਰ ਕੰਡੀਸ਼ਨਰ ਨੂੰ ਹਟਾ ਕੇ ਗ੍ਰਿਲ ਤੋੜ ਕੇ ਫਰਾਰ ਹੋ ਗਏ। ਹਸਪਤਾਲ 'ਚ ਉਸ ਵਕਤ 3 ਤੋਂ 4 ਸਟਾਫ਼ ਮੈਂਬਰ ਵੀ ਮੌਜੂਦ ਸਨ ਪਰ ਸੁਰੱਖਿਆ ਕਰਮੀ ਸਿਰਫ ਇੱਕ ਹੀ ਮੌਜੂਦ ਸੀ। ਹਾਲਾਂਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਉਸ ਵਕਤ ਮੌਜੂਦ ਕਰਮੀਆਂ ਨੂੰ ਨੋਟਿਸ ਜਾਰੀ ਕਰਕੇ ਤਲਬ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਰੈੱਡ ਕਰਾਸ ਸੁਸਾਇਟੀ ਨੂੰ ਇਸ ਹਸਪਤਾਲ 'ਚ 30 ਮਰੀਜ਼ ਰੱਖਣ ਦੀ ਮਨਜ਼ੂਰੀ ਹੈ ਜਦਕਿ ਹਸਪਤਾਲ 'ਚ 34 ਮਰੀਜ਼ ਦਾਖਲ ਸਨ ਜਿਨ੍ਹਾਂ 'ਚੋਂ 9 ਫਰਾਰ ਹੋਣ ਤੋਂ ਬਾਅਦ ਇਹ ਗਿਣਤੀ 23 ਰਹਿ ਗਈ ਹੈ। ਹਾਲਾਂਕਿ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਜਦ ਹਸਪਤਾਲ 'ਚੋਂ ਮਰੀਜ਼ ਫਰਾਰ ਹੋਏ ਹਨ। ਇਸ ਤੋਂ ਪਹਿਲਾਂ ਵੀ 2-3 ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ ਪਰ ਪ੍ਰਸਾਸ਼ਨ ਵੱਲੋਂ ਪ੍ਰਬੰਧਾਂ ਨੂੰ ਠੀਕ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ।