ETV Bharat / state

ਉਮਰਾਨੰਗਲ ਦੀ ਜੇਲ੍ਹ 'ਚ ਗੰਨਮੈਨ ਦੇ ਨਾਲ ਮੀਟਿੰਗ ਕਰਵਾਉਣ ਲਈ ਜੇਲ੍ਹ ਅਧਿਕਾਰੀ ਮੁਅੱਤਲ

ਬਹਿਬਲ ਕਲਾਂ ਗੋਲੀਕਾਂਡ ਵਿੱਚ ਮੁਲਜ਼ਮ ਆਈਜੀ ਪਰਮਰਾਜ ਉਮਰਾਨੰਗਲ ਦੀ ਮੁਲਾਕਾਤ ਉਨ੍ਹਾਂ ਦੇ ਨਿਜੀ ਸੁਰੱਖਿਆ ਕਰਮੀਆਂ ਨਾਲ ਕਰਵਾਉਣ ਦੇ ਦੋਸ਼ ਤਹਿਤ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰੀਡੈਂਟ ਜਸਪਾਲ ਸਿੰਘ ਹਾਂਸ ਮੁਅੱਤਲ।

ਫ਼ੋਟੋ।
author img

By

Published : Mar 4, 2019, 7:29 PM IST

ਪਟਿਆਲਾ: ਬਹਿਬਲ ਕਲਾਂ ਗੋਲੀਕਾਂਡ ਵਿੱਚ ਮੁਲਜ਼ਮ ਆਈਜੀ ਪਰਮਰਾਜ ਉਮਰਾਨੰਗਲ ਦੀ ਮੁਲਾਕਾਤ ਉਨ੍ਹਾਂ ਦੇ ਨਿਜੀ ਸੁਰੱਖਿਆ ਕਰਮੀਆਂ ਨਾਲ ਕਰਵਾਉਣ ਦੇ ਦੋਸ਼ ਤਹਿਤ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰੀਡੈਂਟ ਜਸਪਾਲ ਸਿੰਘ ਹਾਂਸ ਨੂੰ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੇ ਹੁਕਮਾਂ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਤੋਂ ਖ਼ਬਰਾਂ ਸਨ ਕਿ ਆਈਜੀ ਪਰਮਰਾਜ ਉਮਰਾਨੰਗਲ ਨੂੰ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਜੇਲ੍ਹ ਦੇ ਨਿਯਮਾਂ ਤੋਂ ਬਾਹਰ ਜਾ ਕੇ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਸੁਖਜਿੰਦਰ ਰੰਧਾਵਾ ਨੇ ਜਾਂਚ ਦੇ ਆਦੇਸ਼ ਦੇ ਦਿੱਤੇ ਸਨ ਅਤੇ ਜਾਂਚ ਤੋਂ ਬਾਅਦ ਹੁਣ ਜੇਲ੍ਹ ਸੁਪਰੀਡੈਂਟ ਜਸਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲਹੀ ਜੇਲ੍ਹ ਦੇ ਹੋਰਨਾਂਅਧਿਕਾਰੀਆਂ ਨੂੰ ਵੀ ਜਵਾਬ ਲਈ ਤਲਬ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਜੇਲ੍ਹ ਸੁਪਰੀਡੈਂਟ ਨੇ ਆਈਜੀ ਪਰਮਰਾਜ ਦੇ ਨਿਜੀ ਸੁਰੱਖਿਆ ਕਰਮੀਆਂ ਨੂੰ ਜੇਲ੍ਹ ਵਿੱਚ ਆਉਣ ਦੀ ਇਜਾਜ਼ਤਦਿੱਤੀ ਸੀ ਜੋ ਕਿ ਜੇਲ੍ਹ ਮੈਨੂਅਲ ਦੇ ਖ਼ਿਲਾਫ਼ ਹੈ ਕਿਉਂਕਿ ਪਟਿਆਲਾ ਕੇਂਦਰੀ ਜੇਲ੍ਹ ਉੱਚ ਕੋਟੀ ਦੀ ਸੁਰੱਖਿਅਤ ਜੇਲ੍ਹਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਪਟਿਆਲਾ ਜੇਲ੍ਹ ਦੇ ਸੁਪਰੀਡੈਂਟ ਦਾ ਵਾਧੂ ਚਾਰਜ ਡਿਪਟੀ ਸੁਪਰੀਡੈਂਟ ਗੁਰਬਚਨ ਸਿੰਘ ਨੂੰ ਸੌਂਪ ਦਿੱਤਾ ਗਿਆ ਹੈ।

undefined

ਉਮਰਾਨੰਗਲ ਦੀ ਜੇਲ੍ਹ ਚ ਗੰਨਮੈਨ ਦੇ ਨਾਲ ਮੀਟਿੰਗਾਂ ਕਰਵਾਉਣ ਵਾਲਾ ਜੇਲ੍ਹ ਅਧਿਕਾਰੀ ਮੁਅੱਤਲ।
ਪਟਿਆਲਾ,ਆਸ਼ੀਸ਼ ਕੁਮਾਰ
ਬਹਿਬਲ ਕਲਾਂ ਗੋਲੀ ਕਾਂਡ ਦੇ ਆਰੋਪੀ ਆਈ ਜੀਂ ਪਰਮਰਾਜ ਉਮਰਾਨੰਗਲ ਦੀ ਮੁਲਾਕਾਤ ਉਸਦੇ ਨਿੱਜੀ ਸੁਰੱਖਿਆ ਕਰਮੀਆਂ ਨਾਲ ਕਰਵਾਉਣ ਦੇ ਇਲਜਾਮਾਂ ਤਹਿਤ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪ੍ਰੀਡੈਂਟ ਜਸਪਾਲ ਸਿੰਘ ਹਾਂਸ ਨੂੰ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੇ ਹੁਕਮਾਂ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ।
ਜਿਕਰਯੋਗ ਹੈ ਕਿ ਪਿਛਲੇ ਦਿਨਾਂ ਤੋਂ ਖਬਰਾਂ ਸਨ  ਕਿ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਹੋਈ ਗੋਲੀ ਕਾਂਡ ਦੇ ਆਰੋਪੀ ਆਈ ਜੀਂ ਪਰਮਰਾਜ ਉਮਰਾਨੰਗਲ ਨੂੰ ਕੇਦਰੀ ਜੇਲ੍ਹ ਪਟਿਆਲਾ ਵਿਖੇ ਜੇਲ੍ਹ ਦੇ ਮੈਨੂਅਲ ਤੋਂ ਬਾਹਰ ਜਾ ਕੇ ਵੀ ਆਈ ਪੀ ਟਰੀਟਮੈਂਟ ਦਿੱਤਾ ਜਾ ਰਿਹਾ ਹੈ।ਜਿਸ ਤੋਂ ਬਾਅਦ ਸੁਖਜਿੰਦਰ ਰੰਧਾਵਾ ਨੇ ਜਾਂਚ ਦੇ ਆਦੇਸ਼ ਦੇ ਦਿੱਤੇ ਅਤੇ ਜਾਂਚ ਤੋਂ ਬਾਅਦ ਹੁਣ ਜੇਲ੍ਹ ਸੁਪ੍ਰੀਡੇੰਟ ਨੂੰ ਜਸਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਨਾਲ ਹੀ ਜੇਲ੍ਹ ਦੇ ਅਧਿਕਾਰੀਆਂ ਨੀ ਜਵਾਬ ਲਈ ਤਲਬ ਕੀਤਾ ਹੈ।ਤੁਹਾਨੂੰ ਦਸ ਦੇਈਏ ਜੇਲ੍ਹ ਸੁਪ੍ਰੀਡੇੰਟ ਨੇ ਆਈ ਜੀਂ ਪਰਮਰਾਜ ਦੇ ਨਿੱਜੀ ਸੁਰੱਖਿਆ ਕਰਮੀਆਂ ਨੂੰ ਜੇਲ੍ਹ ਵਿਚ ਆਉਣ ਦੀ ਅਨੁਮਤੀ ਦਿੱਤੀ ਸੀ ਜੋ ਕਿ ਜੇਲ੍ਹ ਮੈਨੂਅਲ ਦੇ ਖ਼ਿਲਾਫ਼ ਹੈ ਕਿਉਂਕਿ ਪਟਿਆਲਾ ਕੇਂਦਰੀ ਜੇਲ੍ਹ ਉੱਚ ਕੋਟੀ ਦੀ ਸੁਰੱਖਿਅਤ ਜੇਲ੍ਹਾਂ ਚੋ ਇੱਕ ਮੰਨੀ ਜਾਂਦੀ ਹੈ ਫਿਰ ਉਸ ਵਿੱਚ ਕਿਸੇ ਕੈਦੀ ਦੇ ਨਿੱਜੀ ਸੁਰੱਖਿਆ ਕਰਮੀਆਂ ਨੂੰ ਮਿਲਣ ਦੀ ਇਜਾਜ਼ਤ ਕਿਵੇਂ ਦਿੱਤੀ ਜਾ ਸਕਦੀ ਹੈ ਜਿਸਦੇ ਚਲਦੇ ਪਟਿਆਲਾ ਦੇ ਜੇਲ੍ਹ ਸੁਪ੍ਰੀਡੈਂਟ ਨੀ ਮੁਅੱਤਲ ਕਰਕੇ ਜੇਲ੍ਹ ਦੇ ਸੁਪ੍ਰੀਡੈਂਟ ਦਾ ਵਾਧੂ ਚਾਰਜ ਡਿਪਟੀ ਸੁਪ੍ਰੀਡੇੰਟ ਗੁਰਬਚਨ ਸਿੰਘ ਨੂੰ ਸੌਂਪ ਦਿੱਤਾ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.