ETV Bharat / state

ਨਾਭੇ ਦੇ ਵੱਡੇ ਬਦਮਾਸ਼ ਦਾ ਪਟਿਆਲਾ 'ਚ ਐਨਕਾਊਂਟਰ, ਜਾਣੋ ਪੁਲਿਸ ਨੇ ਕਿਵੇਂ ਪਾਇਆ ਘੇਰਾ? - ENCOUNTER IN PATIALA

ਥਾਰ ਨੂੰ ਲੁੱਟਣ ਵਾਲੇ ਬਦਮਾਸ਼ ਦਾ ਡਕਾਲਾ ਰੋਡ 'ਤੇ ਪੁਲਿਸ ਨੇ ਐਨਕਾਊਂਟਰ ਕੀਤਾ ਹੈ।

encounter between police and robbers who looted thar in patiala
ਨਾਭੇ ਦੇ ਵੱਡੇ ਬਦਮਾਸ਼ ਦਾ ਪਟਿਆਲਾ 'ਚ ਐਨਕਾਊਂਟਰ (ETV Bharat (ਪਟਿਆਲਾ))
author img

By ETV Bharat Punjabi Team

Published : Nov 25, 2024, 5:13 PM IST

ਪਟਿਆਲਾ: ਪੰਜਾਬ ਪੁਲਿਸ ਵੱਲੋਂ ਬਦਮਾਸ਼ਾਂ 'ਤੇ ਪੂਰੀ ਤਰ੍ਹਾਂ ਸਿਕੰਜਾ ਕੱਸਿਆ ਜਾ ਰਿਹਾ ਹੈ। ਇਸੇ ਕਾਰਨ ਆਏ ਦਿਨ ਐਨਕਾਊਂਟਰ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਇਸੇ ਦੌਰਾਨ ਪਟਿਆਲਾ 'ਚ ਪੁਲਿਸ ਅਤੇ ਲੁਟੇਰਿਆ ਵਿਚਾਲੇ ਜਬਰਦਸਤ ਮੁਕਾਬਲਾ ਹੋਇਆ। ਦਰਅਸਲ ਵਿੱਚ ਪਟਿਆਲਾ ਪੁਲਿਸ ਵੱਲੋਂ ਨਾਭਾ ਵਿਚੋਂ ਲੁੱਟੀ ਥਾਰ ਜੀਪ ਦੇ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ। ਇਸ ਦੌਰਾਨ ਸੀਆਈਏ ਪਟਿਆਲਾ ਦੀ ਟੀਮ ਨਾਲ ਸੰਗਰੂਰ ਪਟਿਆਲਾ ਬਾਈਪਾਸ ਉਤੇ ਮੁਕਾਬਲਾ ਹੋਇਆ। ਥਾਰ ਜੀਪ ਲੁੱਟਣ ਵਾਲਾ ਮੁੱਖ ਮੁਲਜ਼ਮ ਐਨਕਾਊਂਟਰ ਦੌਰਾਨ ਜ਼ਖ਼ਮੀ ਹੋ ਗਿਆ।

ਨਾਭੇ ਦੇ ਵੱਡੇ ਬਦਮਾਸ਼ ਦਾ ਪਟਿਆਲਾ 'ਚ ਐਨਕਾਊਂਟਰ (ETV Bharat (ਪਟਿਆਲਾ))

ਕਿਵੇਂ ਲੁੱਟੀ ਸੀ ਥਾਰ?

ਜਾਣਕਾਰੀ ਮੁਤਾਬਿਕ ਨਾਭਾ ਦੇ ਰਹਿਣ ਵਾਲੇ ਚਿਰਾਗ ਛਾਬੜਾ ਨੇ ਆਪਣੀ ਜੀਪ ਵੇਚਣ ਲਈ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਸੀ। ਜੀਪ ਵੇਚਣ ਦੀ ਪੋਸਟ ਨੂੰ ਦੇਖਦਿਆਂ ਬੀਤੀ ਵੀਰਵਾਰ ਸ਼ਾਮ ਤਿੰਨ ਨੌਜਵਾਨ ਪਲੈਨਿੰਗ ਦੇ ਤਹਿਤ ਉਸ ਦੇ ਘਰ ਪਹੁੰਚੇ ਅਤੇ ਗੱਡੀ ਦੀ ਟੈਸਟ ਡਰਾਈਵ ਲੈਣ ਲਈ ਕਿਹਾ। ਇਸ ਕਾਰਨ ਉਕਤ ਨੌਜਵਾਨ ਵੀ ਮੁਲਜ਼ਮਾਂ ਦੇ ਨਾਲ ਕਾਰ ਵਿੱਚ ਹੀ ਫ਼ਰਾਰ ਹੋ ਗਿਆ। ਕਾਰ 'ਚ ਬੈਠੇ ਨੌਜਵਾਨ ਨੂੰ ਘਰ ਤੋਂ ਕਰੀਬ 7-8 ਕਿਲੋਮੀਟਰ ਦੂਰ ਲਿਜਾਣ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਉਸ ਨੂੰ ਬਾਹਰ ਸੁੱਟ ਕੇ ਕਾਰ ਲੈ ਕੇ ਫ਼ਰਾਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਥਾਣਾ ਨਾਭਾ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਹਸਪਤਾਲ 'ਚ ਦਾਖਲ ਚਿਰਾਗ ਦੇ ਸਿਰ 'ਤੇ 10 ਟਾਂਕੇ ਲੱਗੇ ਹਨ।

ਪੁਲਿਸ ਨੇ ਮੁਲਜ਼ਮ ਨੂੰ ਘੇਰਿਆ

ਅੱਜ ਦੁਪਹਿਰ ਪੁਲਿਸ ਨੂੰ ਸੂਚਨਾ ਮਿਲੀ ਕਿ ਥਾਰ ਗੱਡੀ ਲੈ ਕੇ ਭੱਜਣ ਵਾਲਾ ਅਪਰਾਧੀ ਬਾਈਪਾਸ ਨੇੜੇ ਹੈ। ਜਿਸ 'ਤੇ ਪੁਲਿਸ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ। ਇਸ ਦੌਰਾਨ ਬਦਮਾਸ਼ਾਂ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ, ਜਿਸ 'ਤੇ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀ ਚਲਾ ਦਿੱਤੀ। ਪੁਲਿਸ ਦੀ ਗੋਲੀ ਲੱਗਣ ਨਾਲ ਇੱਕ ਬਦਮਾਸ਼ ਜ਼ਖਮੀ ਹੋ ਗਿਆ। ਮੁਲਜ਼ਮ ਦੀ ਪਛਾਣ ਸਰੋਵਰ ਸਿੰਘ ਉਰਫ ਲਵਲੀ ਵਾਸੀ ਨਾਭਾ ਵਜੋਂ ਹੋਈ ਹੈ। ਪੁਲਿਸ ਨੇ ਇਸ ਮੁਲਜ਼ਮ ਕੋਲੋਂ ਨਾਭਾ ਤੋਂ ਲੁੱਟੀ ਗਈ ਥਾਰ ਜੀਪ, ਇੱਕ 32 ਬੋਰ ਦਾ ਪਿਸਤੌਲ, ਤਿੰਨ ਜਿੰਦਾ ਕਾਰਤੂਸ ਅਤੇ ਤਿੰਨ ਖੋਲ ਬਰਾਮਦ ਕੀਤੇ ਹਨ। ਜ਼ਖ਼ਮੀ ਲੁਟੇਰੇ ਖ਼ਿਲਾਫ਼ ਪਟਿਆਲਾ, ਸੰਗਰੂਰ ਅਤੇ ਖੰਨਾ ਵਿੱਚ ਅੱਧੀ ਦਰਜਨ ਦੇ ਕਰੀਬ ਕੇਸ ਦਰਜ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.