ETV Bharat / state

ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ 'ਆਪ' ਦੇ ਹੌਂਸਲੇ ਬੁਲੰਦ, ਕੈਬਨਿਟ ਮੰਤਰੀ ਨੇ ਨਿਗਮ ਚੋਣਾਂ ਲਈ ਤਿਆਰੀਆਂ ਨੂੰ ਦੱਸਿਆ ਮੁਕੰਮਲ - MUNICIPAL ELECTIONS

ਕੈਬਨਿਟ ਮੰਤਰੀ ਰਵਜੋਤ ਸਿੰਘ ਨੇ ਨਿਗਮ ਚੋਣਾਂ ਲਈ ਤਿਆਰੀਆਂ ਨੂੰ ਮੁਕੰਮਲ ਮੁਕੰਮਲ ਦੱਸਿਆ ਅਤੇ ਜ਼ਿਮਨੀ ਚੋਣਾਂ ਵਿੱਚ ਜਿੱਤ ਲਈ ਲੋਕਾਂ ਦਾ ਧੰਨਵਾਦ ਵੀ ਕੀਤਾ।

MUNICIPAL ELECTIONS
ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ 'ਆਪ' ਦੇ ਹੌਂਸਲੇ ਬੁਲੰਦ (ETV BHARAT PUNJAB (ਪੱਤਰਕਾਰ,ਲੁਧਿਆਣਾ))
author img

By ETV Bharat Punjabi Team

Published : Nov 25, 2024, 5:33 PM IST

Updated : Nov 25, 2024, 7:33 PM IST

ਲੁਧਿਆਣਾ: ਅੱਜ ਲੁਧਿਆਣਾ ਲੁਹਾਰਾ ਪੁੱਲ ਨੂੰ ਚੋੜਾ ਕਰਨ ਦੇ ਪ੍ਰੋਜੈਕਟ ਦਾ ਉਦਘਾਟਨ ਕਰਨ ਸਬੰਧੀ ਪੰਜਾਬ ਦੇ ਲੋਕਲ ਬੋਡੀ ਮਿਨਿਸਟਰ ਰਵਜੋਤ ਸਿੰਘ ਪਹੁੰਚੇ। ਇਸ ਮੌਕੇ ਉਹਨਾਂ ਪ੍ਰੋਜੈਕਟ ਦਾ ਉਦਘਾਟਨ ਕੀਤਾ ਅਤੇ ਨਾਲ ਹੀ ਕਿਹਾ ਕਿ 12 ਕਰੋੜ ਤੋਂ ਵੱਧ ਦੀ ਲਾਗਤ ਦੇ ਨਾਲ ਇਹ ਪ੍ਰੋਜੈਕਟ ਪੂਰਾ ਹੋਵੇਗਾ। ਉਹਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੋਵੇਗੀ ਕਿ ਇਸ ਪ੍ਰੋਜੈਕਟ ਨੂੰ ਸਮੇਂ ਦੀ ਹੱਦਬੰਦੀ ਦੇ ਵਿੱਚ ਪੂਰਾ ਕੀਤਾ ਜਾਵੇ। ਬਾਕੀ ਪ੍ਰੋਜੈਕਟਾਂ ਬਾਰੇ ਵੀ ਜਾਣਕਾਰੀ ਸਾਂਝੀ ਕਰਦੇ ਹੋਏ ਉਹਨਾਂ ਦੱਸਿਆ ਕਿ ਕੰਮ ਚੱਲ ਰਹੇ ਹਨ। ਇਸ ਮੌਕੇ ਉਹਨਾਂ ਦੇ ਨਾਲ ਨਿਗਮ ਕਮਿਸ਼ਨਰ ਨੇ ਵੀ ਪ੍ਰੋਜੈਕਟਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਲੁਧਿਆਣਾ ਦੇ ਵਿੱਚ ਚੱਲ ਰਹੀ ਕੂੜੇ ਦੀ ਸਮੱਸਿਆ ਨੂੰ ਲੈ ਕੇ ਉਹਨਾਂ ਕਿਹਾ ਕਿ ਜਲਦ ਹੀ ਇਸ ਦਾ ਹੱਲ ਕੀਤਾ ਜਾਵੇਗਾ।

ਨਿਗਮ ਚੋਣਾਂ ਲਈ ਤਿਆਰੀਆਂ ਨੂੰ ਦੱਸਿਆ ਮੁਕੰਮਲ ਮੁਕੰਮਲ (ETV BHARAT PUNJAB (ਪੱਤਰਕਾਰ,ਲੁਧਿਆਣਾ))

ਸਰਕਾਰ ਦੇ ਹੱਕ ਵਿੱਚ ਆਉਣਗੇ ਨਤੀਜੇ

ਇਸ ਮੌਕੇ ਉਹਨਾਂ ਕਿਹਾ ਕਿ ਨਗਰ ਨਿਗਮ ਦੇ ਚੋਣਾਂ ਦੇ ਲਈ ਸਰਕਾਰ ਨੇ ਸੁਪਰੀਮ ਕੋਰਟ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਹਦਾਇਤਾਂ ਮੁਤਾਬਿਕ ਕੰਮ ਪੂਰਾ ਕਰ ਲਿਆ ਹੈ। ਉਹਨਾਂ ਕਿਹਾ ਕਿ ਪੁਰਾਣੀ ਹੱਦਬੰਦੀ ਦੇ ਤਹਿਤ ਹੀ ਵੋਟਾਂ ਪੈਣੀਆਂ ਹਨ, ਉਸ ਨੂੰ ਲੈ ਕੇ ਅਸੀਂ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਬਾਕੀ ਕੰਮ ਚੋਣ ਕਮਿਸ਼ਨ ਦਾ ਹੈ। ਉਹਨਾਂ ਕਿਹਾ ਕਿ ਜ਼ਿਮਨੀ ਚੋਣਾਂ ਦੇ ਜਿਸ ਤਰ੍ਹਾਂ ਦੇ ਨਤੀਜੇ ਆਏ ਹਨ ਉਸ ਤੋਂ ਉਮੀਦ ਹੈ ਕਿ ਨਿਗਮ ਚੋਣਾਂ ਦੇ ਵਿੱਚ ਵੀ ਸਰਕਾਰ ਦੇ ਹੱਕ ਦੇ ਵਿੱਚ ਨਤੀਜੇ ਆਉਣਗੇ।

ਕੂੜੇ ਦਾ ਹੱਲ ਜਲਦ

ਇਸ ਦੌਰਾਨ ਉਹਨਾਂ ਕਿਹਾ ਕਿ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਦਾ ਵੀ ਹੱਲ ਕੀਤਾ ਜਾ ਰਿਹਾ ਹੈ। ਪੀਣ ਵਾਲੇ ਪਾਣੀ ਦੇ ਪ੍ਰੋਜੈਕਟ ਦੀ ਦੇਰੀ ਸੰਬੰਧੀ ਵੀ ਉਹਨਾਂ ਕਿਹਾ ਕਿ ਜਨਵਰੀ 2025 ਦੇ ਵਿੱਚ ਪ੍ਰੋਜੈਕਟ ਬਣਨਾ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਚੰਦ ਸਿਨੇਮਾ ਦੇ ਕੋਲ ਅਧੂਰੇ ਪਏ ਪ੍ਰੋਜੈਕਟ ਨੂੰ ਵੀ ਜਲਦ ਪੂਰਾ ਕਰਨ ਦੀ ਗੱਲ ਉਹਨਾਂ ਵੱਲੋਂ ਆਖੀ ਗਈ ਹੈ।

Last Updated : Nov 25, 2024, 7:33 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.