ਪਟਿਆਲਾ:ITI ਪਾਰਕ ਬਣਾਉਣ ਦੇ ਨਾਂ ਉਤੇ ਪ੍ਰਸ਼ਾਸਨ ਅਤੇ ਵਿਧਾਇਕਾਂ ਵੱਲੋਂ ਘਪਲੇਬਾਜ਼ੀ ਨੂੰ ਲੈ ਕੇ ਕਿਸਾਨਾਂ (Farmers) ਨੇ ਪਟਿਆਲਾ ਦੇ ਡੀਸੀ ਅਤੇ ਵਿਧਾਇਕ ਮਦਨ ਲਾਲ ਜਲਾਲਪੁਰ,ਵਿਧਾਇਕ ਹਰਦਿਆਲ ਕੰਬੋਜ ਅਤੇ ਵਿਧਾਇਕ ਕੁਲਦੀਪ ਨਾਗਰਾ ਦੇ ਉਤੇ ਸਵਾਲ ਚੁਕੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਇਨ੍ਹਾਂ ਵੱਲੋਂ ਦੱਬਿਆ ਜਾ ਰਿਹਾ ਹੈ।ਕਿਸਾਨਾਂ ਨੇ ਆਖਿਆ ਕਿ ਇਸ ਮਸਲੇ ਨੂੰ ਲੈ ਕੇ ਇਕ ਕਮੇਟੀ ਬਣਾਈ ਗਈ ਸੀ ਜਿਸ ਦੇ ਚੇਅਰਮੈਨ ਪਟਿਆਲਾ ਡੀਸੀ ਕੁਮਾਰ ਅਮਿਤ ਸਨ ਅਤੇ ਇਸ ਦੇ ਕਮੇਟੀ ਮੈਂਬਰ ਹਲਕਾ ਸਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਰਾਜਪੁਰਾ ਤੋਂ ਵਿਧਾਇਕ ਹਰਦਿਆਲ ਕੰਬੋਜ,ਅਤੇ ਉਨ੍ਹਾਂ ਦੇ ਨਾਲ ਐਸ.ਡੀ.ਐਮ ਰਾਜਪੁਰਾ ਤੇ ਵਿਧਾਇਕ ਕੁਲਦੀਪ ਨਾਗਰਾ ਵੀ ਸ਼ਾਮਲ ਸਨ।
ਕਿਸਾਨਾਂ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਦੀ ਤਰਫ ਤੋਂ ਗਰੀਬ ਲੋਕਾਂ ਦੀ ਜ਼ਮੀਨ ਦੱਬੀਆ ਗਈਆਂ ਹਨ।ਜਿਸ ਵਿੱਚ ਇੱਕ ਗ਼ਰੀਬ ਇਨਸਾਨ ਦੀ ਮੌਤ (Death)ਵੀ ਹੋ ਗਈ ਹੈ।ਉਸ ਦੇ ਪੈਸੇ ਵੀ ਇਨ੍ਹਾਂ ਵੱਲੋਂ ਨਹੀਂ ਦਿੱਤੇ ਗਏ।ਕਿਸਾਨਾ ਦਾ ਵੱਡਾ ਕਾਫ਼ਲਾ ਡੀਸੀ ਨੂੰ ਮਿਲਣ ਗਿਆ ਪਰ ਡੀਸੀ ਨੇ ਕਿਹਾ ਕਿ ਇਸ ਬਾਰੇ ਜਾਂਚ ਚੱਲ ਰਹੀ ਹੈ।ਕਿਸਾਨ ਆਗੂ ਗੁਰਧਿਆਨ ਸਿੰਘ ਧੰਨਾ ਨੇ ਆਖਿਆ ਕਿ ITI ਪਾਰਕਾਂ ਦੇ ਨਾਂ ਤੇ ਪਟਿਆਲਾ ਪ੍ਰਸ਼ਾਸਨ ਅਤੇ ਪਟਿਆਲਾ ਦੇ ਵਿਧਾਇਕਾਂ ਦੇ ਵੱਲੋਂ ਘਪਲੇਬਾਜ਼ੀ ਕੀਤੀ ਜਾ ਰ ਹੀ ਹੈ।ਕਿਸਾਨਾਂ ਨੇ ਕਿਹਾ ਹੈ ਕਿ ਸਰਕਾਰ ਨੇ ਜ਼ਮੀਨ ਦਾ ਭਾਅ 35 ਲੱਖ ਰੁਪਏ ਤੈਅ ਕੀਤਾ ਗਿਆ ਸੀ ਪਰ ਲੋਕਾਂ ਦੇ ਖਾਤਿਆਂ ਵਿਚ 27 ਲੱਖ ਰੁਪਏ ਪਾਏ ਜਾ ਰਹੇ ਹਨ।
ਜਸਵਿੰਦਰ ਸਿੰਘ ਨੇ ਆਖਿਆ ਕਿ ਸਾਡੀ ਜ਼ਮੀਨ ਦੇ ਉਤੇ ਡੀ.ਸੀ ਅਤੇ ਕਾਂਗਰਸੀ ਵਿਧਾਇਕਾਂ ਦੀ ਤਰਫ਼ ਤੋਂ ਕਬਜ਼ੇ ਕੀਤੇ ਜਾ ਰਹੇ ਹਨ। ਜਿਸ ਦੀ ਅਸੀਂ ਕਈ ਵਾਰ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਸਾਡੇ ਉੱਤੇ ਝੂਠੇ ਪਰਚੇ ਕਰਵਾਏ ਗਏ। ਸਾਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਸਾਥ ਮਿਲਿਆ ਹੈ।ਇਸ ਕਰਕੇ ਅਸੀਂ ਆਪਣੀ ਆਵਾਜ਼ ਬੁਲੰਦ ਕੀਤੀ ਹੈ। ITI ਪਾਰਕਾਂ ਦੇ ਨਾਮ ਉਤੇ ਸਾਡੀ ਜ਼ਮੀਨ ਚੋਰੀ ਕੀਤੀ ਗਈ ਹੈ।ਇਹ ਸਾਰਾ ਮਾਮਲਾ ਪੰਚਾਇਤ ਅਤੇ ਪਟਿਆਲਾ ਡੀਸੀ,ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ,ਰਾਜਪੁਰਾ ਦੇ ਵਿਧਾਇਕ ਹਰਦਿਆਲ ਕੰਬੋਜ ਵਿਧਾਇਕ,ਕੁਲਦੀਪ ਨਾਗਰਾ ਦੀ ਰਹਿਨੁਮਾਈ ਹੇਠ ਹੋਈ ਹੈ ਕਿਉਂਕਿ ਇਹਨਾਂ ਵੱਲੋਂ ਇੱਕ ਕਮੇਟੀ ਬਣਾ ਕੇ ਇਹ ਸਾਰਾ ਘਪਲੇਬਾਜ਼ੀ ਨੂੰ ਇਲਜ਼ਾਮ ਦਿੱਤਾ ਗਿਆ ਹੈ।ਜਿਸ ਵਿੱਚ ਇੱਕ 27 ਸਾਲਾ ਨੌਜਵਾਨ ਨੇ ਅਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਸਦੇ ਉੱਪਰ ਝੂਠਾ ਪਰਚਾ ਕਰਵਾ ਦਿੱਤਾ ਗਿਆ।
ਇਹ ਵੀ ਪੜੋ:ਕੁਲਵੀਰ ਨਰੂਆਣੇ ਦੇ ਕਤਲ ਦੀ ਇਸ ਸਖਸ਼ ਨੇ ਸੋਸ਼ਲ ਮੀਡੀਆ 'ਤੇ ਲਈ ਜਿੰਮੇਵਾਰ..