ਪਟਿਆਲਾ: ਡੇਰਾ ਪ੍ਰੇਮੀ ਮਹਿੰਦਪਾਲ ਬਿੱਟੂ ਕਤਲ ਮਾਮਲੇ ਵਿੱਚ ਦੋਸ਼ੀ ਮਨਿੰਦਰ ਸਿੰਘ ਅਤੇ ਲਖਬੀਰ ਸਿੰਘ ਦੇ ਪਰਿਵਾਰਕ ਮੈਂਬਰਾ ਨੂੰ ਉਨ੍ਹਾਂ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ। ਮੁਲਜ਼ਮ ਮਨਿੰਦਰ ਸਿੰਘ ਦੀ ਮਾਤਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮਨਿੰਦਰ ਸਿੰਘ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ। ਮੁਲਜ਼ਮ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਨਿੰਦਰ ਸਿੰਘ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ। ਪਰਿਵਾਰ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਮੁਲਾਕਾਤ ਮੰਨਿਦਰ ਸਿੰਘ ਨਾਲ ਕਰਵਾਈ ਜਾਵੇ।
ਉਧਰ, ਇਸ ਮਾਮਲੇ ਵਿੱਚ ਹਿਰਾਸਤ 'ਚ ਲਏ ਗਏ ਮੁਲਜ਼ਮ ਲਖਬੀਰ ਸਿੰਘ ਦੀ ਮਾਂ ਨੇ ਵੀ ਮੀਡੀਆ ਸਾਹਮਣੇ ਆਪਣੇ ਬੇਟੇ ਨਾਲ ਮੁਲਾਕਾਤ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਲਖਬੀਰ ਸਿੰਘ ਨੂੰ ਇਸ ਮਾਮਲੇ ਵਿੱਚ ਝੂੱਠਾ ਫਸਾਇਆ ਜਾ ਰਿਹਾ ਹੈ।
ਜ਼ਿਤਕਯੋਗ ਹੈ ਕਿ ਪੁਲਿਸ ਡੇਰਾ ਪ੍ਰੇਮੀ ਮਹਿੰਦਪਾਲ ਬਿੱਟੂ ਕਤਲ ਮਾਮਲੇ ਵਿੱਚ ਦੋਸ਼ੀ ਮੁਲਜ਼ਮਾਂ ਨੂੰ 4 ਦਿਨ ਦੀ ਰਿਮਾਂਡ 'ਤੋਂ ਬਾਅਦ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਕੇ ਆਈ ਸੀ, ਪਰ ਪਰਿਵਾਰਕ ਮੈਂਬਰ ਜਦੋਂ ਤੱਕ ਕੋਰਟ ਪਰਿਸਰ ਵਿੱਚ ਪਹੁੰਚੇ ਉਦੋਂ ਤੱਕ ਪੁਲਿਸ ਅਦਾਲਤ ਦੀ ਕਾਰਵਾਈ ਤੋਂ ਬਾਅਦ ਵਾਪਸ ਜਾ ਚੁੱਕੀ ਸੀ।